30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸੀਸੂ ਕੰਪਲੈਕਸ ‘ਚ ਕਰਵਾਈ ਗਈ ਈ.ਪੀ.ਆਰ ਦੀ ਪਾਲਣਾ ਤੇ ਸਰੋਤਾਂ ਦੀ ਮੁੜ ਪ੍ਰਾਪਤੀ ‘ਤੇ ਵਰਕਸ਼ਾਪ

ਲੁਧਿਆਣਾ, 29 ਅਗਸਤ (ਜਤਿੰਦਰ ਭੰਬੀ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਵਿਸ਼ਵ ਸਰਕੂਲਰ ਇਕਾਨਮੀ ਫੋਰਮ-2026 ਦੇ ਪ੍ਰੀ-ਈਵੈਂਟ ਪ੍ਰੋਗਰਾਮ ਤਹਿਤ ਵੇਸਟ ਟਾਇਰ ਪ੍ਰਬੰਧਨ ਅਤੇ ਸਰੋਤਾਂ ਦੀ ਮੁੜ ਪ੍ਰਾਪਤੀ ਸਬੰਧੀ ਵਰਕਸ਼ਾਪ ਪੀ. ਪੀ.

Ad Position 21
No active advertisement
ਅਜੀਤ ਡੈਸਕ 30-08-2026
ਲੁਧਿਆਣਾ, 29 ਅਗਸਤ (ਜਤਿੰਦਰ ਭੰਬੀ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਵਿਸ਼ਵ ਸਰਕੂਲਰ ਇਕਾਨਮੀ ਫੋਰਮ-2026 ਦੇ ਪ੍ਰੀ-ਈਵੈਂਟ ਪ੍ਰੋਗਰਾਮ ਤਹਿਤ ਵੇਸਟ ਟਾਇਰ ਪ੍ਰਬੰਧਨ ਅਤੇ ਸਰੋਤਾਂ ਦੀ ਮੁੜ ਪ੍ਰਾਪਤੀ ਸਬੰਧੀ ਵਰਕਸ਼ਾਪ ਪੀ.ਪੀ.ਸੀ.ਬੀ. ਦੇ ਜੋਨਲ ਦਫਤਰ-1 ਲੁਧਿਆਣਾ ਵਲੋਂ ਸੀਸੂ ਕੰਪਲੈਕਸ ਵਿਖੇ ਕਰਵਾਈ ਗਈ। ਵਰਕਸ਼ਾਪ ਦੀ ਪ੍ਰਧਾਨਗੀ ਲੁਧਿਆਣਾ ਦੇ ਚੀਫ ਐਨਵਾਇਰਨਮੈਂਟਲ ਇੰਜੀਨੀਅਰ ਆਰ.ਕੇ. ਰੱਤੜਾ ਨੇ ਕੀਤੀ। ਇਸ ਵਿਚ ਰਸਮੀ ਅਤੇ ਗੈਰ-ਰਸਮੀ ਵੇਸਟ ਟਾਇਰ ਰੀਸਾਈਕਲਰਾਂ, ਉਦਯੋਗਿਕ ਨੁਮਾਇੰਦਿਆਂ ਅਤੇ ਹੋਰ ਸਬੰਧਤ ਧਿਰਾਂ ਨੇ ਸ਼ਮੂਲੀਅਤ ਕੀਤੀ। ਪੀਪੀਸੀਬੀ ਹੈੱਡ ਆਫਿਸ ਪਟਿਆਲਾ ਤੋਂ ਐਨਵਾਇਰਨਮੈਂਟਲ ਇੰਜੀਨੀਅਰ ਵਿੱਕੀ ਬਾਂਸਲ ਨੇ ਐਕਸਟੈਂਡਡ ਪ੍ਰੋਡਿਊਸਰ ਰਿਸਪਾਂਸਬਿਲਿਟੀ (ਈ.ਪੀ.ਆਰ) ਤਹਿਤ ਰਜਿਸ਼ਟ੍ਰੇਸਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਈ.ਪੀ.ਆਰ ਦੀਆਂ ਲੋੜਾਂ, ਲਾਗੂਪਣ ਅਤੇ ਵੇਸਟ ਟਾਇਰਾਂ ਦੇ ਵਾਤਾਵਰਣ ਪੱਖੋਂ ਸੁਰੱਖਿਅਤ ਪ੍ਰਬੰਧਨ ਅਤੇ ਸਰੋਤਾਂ ਦੀ ਮੁੜ ਪ੍ਰਾਪਤੀ ਵਿਚ ਇਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਮੋਹਾਲੀ ਸਥਿਤ ਸਵਾਨੀ ਰਬਰ ਇੰਡਸਟਰੀਜ ਦੇ ਨੁਮਾਇੰਦੇ ਰਤਨਦੀਪ ਸਿੰਘ ਸਵਾਨੀ ਨੇ ਵੇਸਟ ਟਾਇਰ ਪ੍ਰਬੰਧਨ ਅਤੇ ਸਰੋਤਾਂ ਦੀ ਮੁੜ ਪ੍ਰਾਪਤੀ ਲਈ ਉਨ੍ਹਾਂ ਦੇ ਉਦਯੋਗ ਵਲੋਂ ਅਪਣਾਈਆਂ ਜਾ ਰਹੀਆਂ ਚੰਗੀਆਂ ਪ੍ਰਥਾਵਾਂ ਸਾਂਝੀਆਂ ਕੀਤੀਆਂ। ਥਾਪਰ ਇੰਸਟੀਚਿਊਟ, ਪਟਿਆਲਾ ਦੇ ਹੈੱਡ ਆਫ ਐਨਵਾਇਰਨਮੈਂਟ ਡਾ. ਅਨੂਪ ਵਰਮਾ ਨੇ ਵਾਤਾਵਰਣ ਸੁਰੱਖਿਆ ਅਤੇ ਟਿਕਾਊ ਕਾਰਜ ਪ੍ਰਣਾਲੀਆਂ ਪ੍ਰਤੀ ਉਦਯੋਗਾਂ ਦੀਆਂ ਜਿੰਮੇਵਾਰੀਆਂ ‘ਤੇ ਵਿਚਾਰ ਰੱਖੇ। ਵਰਕਸ਼ਾਪ ਦੌਰਾਨ ਪੀਪੀਸੀਬੀ ਅਧਿਕਾਰੀਆਂ, ਰੀਸਾਈਕਲਰਾਂ ਅਤੇ ਹੋਰ ਸਟੇਕਹੋਲਡਰਾਂ ਵਿਚਕਾਰ ਵਿਚਾਰ-ਵਟਾਂਦਰੇ ਲਈ ਮੰਚ ਪ੍ਰਦਾਨ ਕੀਤਾ ਗਿਆ। ਇਸ ਮੌਕੇ ਈਪੀਆਰ ਦੀ ਪਾਲਣਾ, ਸਰੋਤਾਂ ਦੀ ਮੁੜ ਪ੍ਰਾਪਤੀ ਅਤੇ ਵੇਸਟ ਟਾਇਰ ਪ੍ਰਬੰਧਨ ਵਿਚ ਸਰਕੂਲਰ ਇਕਾਨਮੀ ਦੇ ਸਿਧਾਂਤ ਅਪਣਾਉਣ ‘ਤੇ ਜ਼ੋਰ ਦਿੱਤਾ ਗਿਆ। ਪ੍ਰੋਗਰਾਮ ਦੇ ਅੰਤ ਵਿਚ ਆਰ.ਕੇ. ਰੱਤੜਾ ਵੱਲੋਂ ਧੰਨਵਾਦੀ ਮਤਾ ਪੇਸ਼ ਕੀਤਾ ਗਿਆ। ਵਰਕਸ਼ਾਪ ਵਿਚ ਲੁਧਿਆਣਾ ਵਿਖੇ ਤਾਇਨਾਤ ਪੀਪੀਸੀਬੀ ਦੇ ਸੀਨੀਅਰ ਐਨਵਾਇਰਨਮੈਂਟਲ ਇੰਜੀਨੀਅਰਾਂ, ਐਨਵਾਇਰਨਮੈਂਟਲ ਇੰਜੀਨੀਅਰਾਂ ਅਤੇ ਹੋਰ ਸਟਾਫ ਸਮੇਤ ਵੇਸਟ ਟਾਇਰ ਰੀਸਾਈਕਲਰਾਂ ਤੇ ਹੋਰ ਸਟੇਕਹੋਲਡਰਾਂ ਨੇ ਹਿੱਸਾ ਲਿਆ।
Ad Position 22
No active advertisement
ਪਿਛਲੀ ਖ਼ਬਰ ਪੀ.ਏ.ਯੂ. ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵੁਮੈਨ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ
Ad Position 24