ਸੀ.ਪੀ.ਆਈ. ਦੀ ਦਿੱਲੀ ਦੀ ਬਦਲਾਅ ਰੈਲੀ ਲਈ ਵਰਕਰਾਂ ’ਚ ਭਾਰੀ ਉਤਸ਼ਾਹ-ਐਮ.ਐਸ. ਭਾਟੀਆ
ਲੁਧਿਆਣਾ, 25 ਅਗਸਤ (ਜਤਿੰਦਰ ਭੰਬੀ)-ਪਹਿਲੀ ਸਤੰਬਰ ਨੂੰ ਸੀ. ਪੀ.
ਲੁਧਿਆਣਾ, 25 ਅਗਸਤ (ਜਤਿੰਦਰ ਭੰਬੀ)-ਪਹਿਲੀ ਸਤੰਬਰ ਨੂੰ ਸੀ.ਪੀ.ਆਈ. ਦੀ ਦਿੱਲੀ ਵਿਖੇ ਹੋ ਰਹੀ ਬਦਲਾਅ ਰੈਲੀ ਨੂੰ ਲੈ ਕੇ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਪਾਰਟੀ ਦੇ ਸ਼ਹਿਰੀ ਸਕੱਤਰ ਕਾਮਰੇਡ ਐਮ.ਐਸ. ਭਾਟੀਆ ਨੇ ਕੀਤਾ। ਇਸ ਸਬੰਧੀ ਸ਼ਹਿਰ ’ਚ ਵੱਖ ਵੱਖ ਥਾਵਾਂ ’ਤੇ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ। ਇਸੇ ਲੜੀ ਹੇਠ ਲੁਧਿਆਣਾ ਦੇ ਸ਼ਾਮ ਨਗਰ ਵਿਖੇ ਉਸਾਰੀ ਮਜ਼ਦੂਰਾਂ ਦੀ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਉਸਾਰੀ ਮਜ਼ਦੂਰਾਂ ਨੇ ਹਿੱਸਾ ਲਿਆ। ਇਸੇ ਤਰ੍ਹਾਂ ਦੀ ਇਕ ਮੀਟਿੰਗ ਹੌਜ਼ਰੀ ਯੂਨੀਅਨ ਦੇ ਵਰਕਰਾਂ ਦੀ ਸ਼ਿਵਪੁਰੀ ਵਿਚ ਕੀਤੀ ਗਈ ਹੈ, ਉਨ੍ਹਾਂ ਵਿਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਹੜੀ ਫੜੀ ਵਾਲਿਆਂ ਤੋਂ ਇਲਾਵਾ ਹੋਰ ਯੂਨੀਅਨਾਂ ਵਿਚ ਵੀ ਭਾਰੀ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਵੱਖ ਵੱਖ ਜਥੇਬੰਦੀਆਂ ਨਾਨ ਮੀਟਿੰਗਾਂ ਕਰਨ ਮੌਕੇ ਕਾਮਰੇਡ ਕਾਮੇਸ਼ਵਰ ਯਾਦਵ, ਲੱਡੂ ਸ਼ਾਹ, ਸੁਖਵਿੰਦਰ ਸੁੱਖੀ, ਰਾਮ ਪ੍ਰਤਾਪ, ਡਾਕਟਰ ਵਿਨੋਦ, ਕਾਮਰੇਡ ਗੁੱਡੂ, ਕਾਮਰੇਡ ਅਲਮਾਸ ਅਤੇ ਕਾਮਰੇਡ ਜਗਮੋਹਨ ਸ਼ਰਮਾ ਵੀ ਹਾਜ਼ਰ ਸਨ।