ਵਿੱਤ ਅਤੇ ਠੇਕਾ ਕਮੇਟੀ ਦੀਆਂ 2 ਸੀਟਾਂ ਲਈ ਨਿਗਮ...
(ਸਫਾ 5 ਦੀ ਬਾਕੀ) ਇਸ ਤੋ ਬਾਅਦ ਮਾਹੌਲ ਗਰਮਾ ਗਿਆ ਅਤੇ ਆਪ ਕੌਂਸਲਰ ਅਸ਼ਵਨੀ ਕੁਮਾਰ ਸਮੇਤ ਹੋਰ ਕੌਂਸਲਰ ਭਾਜਪਾ ਕੌਂਸਲਰ ਮੁਕੇਸ਼ ਖੱਤਰੀ ਨਾਲ ਹੱਥੋਪਾਈ ਹੋ ਗਈ। ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਦਖਲ ਦੇ ਕੇ ਦੋਵਾਂ ਧਿਰਾਂ ਨੂੰ ਵੱਖ ਕੀਤਾ।
(ਸਫਾ 5 ਦੀ ਬਾਕੀ) ਇਸ ਤੋ ਬਾਅਦ ਮਾਹੌਲ ਗਰਮਾ ਗਿਆ ਅਤੇ ਆਪ ਕੌਂਸਲਰ ਅਸ਼ਵਨੀ ਕੁਮਾਰ ਸਮੇਤ ਹੋਰ ਕੌਂਸਲਰ ਭਾਜਪਾ ਕੌਂਸਲਰ ਮੁਕੇਸ਼ ਖੱਤਰੀ ਨਾਲ ਹੱਥੋਪਾਈ ਹੋ ਗਈ। ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਦਖਲ ਦੇ ਕੇ ਦੋਵਾਂ ਧਿਰਾਂ ਨੂੰ ਵੱਖ ਕੀਤਾ। ਕੌਂਸਲਰਾਂ ਦੇ ਪਤੀਆਂ ਨੂੰ ਬਾਹਰ ਜਾਣ ਲਈ ਕਹਿਣ ‘ਤੇ ਮੁੜ ਹੰਗਾਮਾ -ਮੀਟਿੰਗ ਦੌਰਾਨ ਜਦੋਂ ਪੁਲਿਸ ਵਲੋਂ ਕੌਂਸਲਰਾਂ ਦੇ ਪਤੀਆਂ ਨੂੰ ਮੀਟਿੰਗ ਹਾਲ ਤੋਂ ਬਾਹਰ ਜਾਣ ਲਈ ਕਿਹਾ ਗਿਆ ਤਾਂ ਇਸ ਦਾ ਵੀ ਵਿਰੋਧ ਹੋਇਆ। ਇਸ ਦੌਰਾਨ ਇਕ ਆਪ ਕੌਂਸਲਰ ਦੇ ਪਤੀ ਵਲੋਂ ਇਸ ਦਾ ਵਿਰੋਧ ਕਰਦਿਆਂ ਆਪਣੀ ਕੌਂਸਲਰ ਪਤਨੀ ਨੂੰ ਮੀਟਿੰਗ ਦਾ ਬਾਈਕਾਟ ਕਰਨ ਲਈ ਕਹਿਣ ਦੀ ਗੱਲ ਸਾਹਮਣੇ ਆਈ। ਮਾਮਲਾ ਵੱਧਦਾ ਦੇਖਦਿਆਂ ਕੌਂਸਲਰਾਂ ਨਾਲ ਆਏ, ਉਨ੍ਹਾਂ ਦੇ ਪਤੀਆਂ ਨੂੰ ਮੀਟਿੰਗ ‘ਚ ਮੌਜੂਦ ਰਹਿਣ ਦੀ ਇਜਾਜਤ ਦੇ ਦਿੱਤੀ ਗਈ। -ਅੱਜ ਦੀ ਮੀਟਿੰਗ ਵਿਚ ਕੁ੍ਲ 84 ਕੌਂਸਲਰ ਮੌਜੂਦ ਰਹੇ ਜਦਕਿ ਦੋ ਸ੍ਰੋਮਣੀ ਅਕਾਲੀ ਦਲ (ਬਾਦਲ), ਇਕ ਕਾਂਗਰਸੀ ਅਤੇ ਇਕ ਭਾਜਪਾ ਕੌਂਸਲਰ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ 6 ਕੌਂਸਲਰ ਗੈਰਹਾਜ਼ਰ ਰਹੇ। ਵਿੱਤ ਤੇ ਠੇਕਾ ਕਮੇਟੀ ਦੀਆਂ ਦੋ ਸੀਟਾਂ ਨੂੰ ਲੈ ਕੇ ਆਪ ਕੌਂਸਲਰਾਂ ਅੰਦਰ ਵੀ ਨਾਰਾਜ਼ਗੀ ਵਿੱਤ ਤੇ ਠੇਕਾ ਕਮੇਟੀ ਦੀਆਂ 2 ਸੀਲਾਂ ਲਈ ਉਮੀਦਵਾਰਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਅੰਦਰ ਵੀ ਨਾਰਾਜ਼ਗੀ ਸਾਹਮਣੇ ਆਈ ਹੈ। ਕੌਂਸਲਰ ਅਮਨ ਬੱਗਾ ਅਤੇ ਕੌਂਸਲਰ ਯੁਵਰਾਜ ਸਿੱਧੂ ਨੂੰ ਵਿੱਤ ਤੇ ਠੇਕਾ ਕਮੇਟੀ ਦੇ 2 ਮੈਂਬਰਾਂ ਲਈ ਉਮੀਦਵਾਰ ਬਣਾਏ ਜਾਣ ਨੂੰ ਲੈ ਕੇ ਹਲਕਾ ਪੱਛਮੀ ਦੇ ਕੌਂਸਲਰਾਂ ਸਮੇਤ ਕੁੱਝ ਹੋਰ ਕੌਂਸਲਰਾਂ ਵਲੋਂ ਇਤਰਾਜ਼ ਜਤਾਇਆ ਗਿਆ। ਹਲਕਾ ਪੱਛਮੀ ਦੇ ਕੌਂਸਲਰਾਂ ਸਮੇਤ ਕੁੱਝ ਹੋਰ ਕੌਂਸਲਰਾਂ ਵਲੋਂ ਬੀਤੀ ਦੇਰ ਰਾਤ ਮੀਟਿੰਗ ਕਰਕੇ ਆਪਣੀ ਨਾਰਾਜ਼ਗੀ ਜਾਹਰ ਕਰਨ ਦੀ ਗੱਲ ਸਾਹਮਣੇ ਆਈ ਹੈ। ਇਸ ਦੌਰਾਨ ਪਾਰਟੀ ਆਗੂਆਂ ਵਲੋਂ ਨਾਰਾਜ਼ ਕੌਂਸਲਰਾਂ ਨਾਲ ਗੱਲਬਾਤ ਕਰਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ। ਵਿੱਤ ਤੇ ਠੇਕਾ ਕਮੇਟੀ ਦੇ 2 ਮੈਂਬਰਾਂ ਦੀ ਸੀਟਾਂ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਹੁਣ ਸਿਆਸੀ ਸਰਗਰਮੀਆਂ ਹੋਰ ਤੇਜ਼ ਹੋਣ ਦੇ ਆਸਾਰ ਹਨ। ਅੱਜ ਦੀ ਮੀਟਿੰਗ ਵਿਚ ਚੋਣ ਪ੍ਰਕਿਰਿਆ ਨੂੰ ਲੈ ਕੇ ਹੋਏ ਹੰਗਾਮੇ ਅਤੇ ਆਪ- ਭਾਜਪਾ ਕੌਂਸਲਰਾਂ ਵਿਚਾਲੇ ਹੋਈ ਹੱਥੋਪਾਈ ਨੇ ਨਿਗਮ ਦੀ ਸਿਆਸਤ ਨੂੰ ਹੋਰ ਗਰਮਾ ਦਿੱਤਾ। ਹੁਣ 29 ਅਗਸਤ ਨੂੰ ਸਵੇਰੇ 11 ਵਜੇ ਗੁਰੂ ਨਾਨਕ ਦੇਵ ਭਵਨ ਵਿਖੇ ਹੋਣ ਵਾਲੀ ਬੈਲਟ ਪੇਪਰ ਵੋਟਿੰਗ ਨਾਲ ਦੋਵੇਂ ਸੀਟਾਂ ਲਈ ਫੈਸਲਾ ਹੋਵੇਗਾ।