24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਮੈਡੀਕਲ ਜਾਂਚ ਵਿਚ ਲਾਪਰਵਾਹੀ-ਨਾਰਮਲ ਰਿਪੋਰਟ ਦੱਸ ਕੇ ਛੁਪਾਈ ਮਹਿਲਾ ਦੇ ਬੱਚੇਦਾਨੀ ਦੀ ਰਸੌਲੀ

ਲੁਧਿਆਣਾ, 24 ਅਗਸਤ (ਡਾ. ਤਰਲੋਚਨ ਸਿੰਘ)-ਜ਼ਿਲ੍ਹਾ ਉਪਭੋਗਤਾ ਫੋਰਮ ਨੇ ਮੈਡੀਕਲ ਜਾਂਚ ਵਿਚ ਲਾਪਰਵਾਹੀ ’ਤੇ ਗਾਮਾ ਸਕੈਨ ਐਂਡ ਪੈਥ ਲੈਬ ਅਤੇ ਡਾ.

Ad Position 21
No active advertisement
ਅਜੀਤ ਡੈਸਕ 25-08-2026
ਲੁਧਿਆਣਾ, 24 ਅਗਸਤ (ਡਾ. ਤਰਲੋਚਨ ਸਿੰਘ)-ਜ਼ਿਲ੍ਹਾ ਉਪਭੋਗਤਾ ਫੋਰਮ ਨੇ ਮੈਡੀਕਲ ਜਾਂਚ ਵਿਚ ਲਾਪਰਵਾਹੀ ’ਤੇ ਗਾਮਾ ਸਕੈਨ ਐਂਡ ਪੈਥ ਲੈਬ ਅਤੇ ਡਾ. ਮਨਜੀਤ ਸਿੰਘ ਬਿਨੇਪਾਲ ਨੂੰ ਦੋਸ਼ੀ ਠਹਿਰਾਇਆ ਹੈ। ਆਯੋਗ ਨੇ 32 ਸਾਲ ਦੀ ਮਹਿਲਾ ਮਰੀਜ਼ ਨੂੰ ਗਲਤ ਰਿਪੋਰਟ ਦੇ ਕੇ ਮਾਨਸਿਕ ਉਤਪੀੜਨ ਅਤੇ ਜ਼ਿਆਦਾ ਡਾਕਟਰੀ ਖਰਚ ਵਿਚ ਧਕੇਲਣ ਤੇ ਇਕ ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਸੁਣਾਇਆ ਹੈ। ਕੈਨੇਡਾ ਦੀ ਸਥਾਈ ਨਿਵਾਸੀ ਰਮਨਜੀਤ ਕੌਰ ਗਿੱਲ ਨੇ 10 ਫਰਵਰੀ 2024 ਨੂੰ ਥਕਾਵਟ ਦੀ ਸ਼ਿਕਾਇਤ ਤੇ ਪੇਟ ਪੈਲਵਿਸ ਦਾ ਅਲਟਰਾਸਾਊਂਡ ਕਰਵਾਇਆ ਸੀ। ਡਾ. ਬਿਨੇਪਾਲ ਵਲੋਂ ਜਾਰੀ ਰਿਪੋਰਟ ਵਿਚ ਬੱਚੇਦਾਨੀ ਨੂੰ ਨਾਰਮਲ ਦੱਸ ਕੇ ਫਾਈਵਬਰਾਡ ਨਾ ਹੋਣ ਦੀ ਗੱਲ ਲਿਖੀ ਗਈ। ਗਿੱਲ ਨੇ ਦੱਸਿਆ ਕਿ ਰਿਪੋਰਟ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਲੱਗਿਆ ਸੀ ਕਿ ਕੋਈ ਬਿਮਾਰੀ ਨਹੀਂ ਹੈ, ਸੰਤੁਸ਼ਟ ਨਾ ਹੋਣ ਤੇ ਜਦੋਂ ਮਹਿਲਾ ਨੇ ਉਸੇ ਦਿਨ ਰੈਡਨੇਟ ਡਾਇਗਨੋਸਟਿਕ ਵਿਚ ਜਾਂਚ ਕਰਵਾਈ ਤਾਂ ਬੱਚੇਦਾਨੀ ਵਿਚ 33*27 ਮਿਲੀਮੀਟਰ ਦੀ ਗੱਠ ਅਤੇ ਦੋਨੋਂ ਅੰਡੇਦਾਨੀਆਂ ਵਿਚ ਰਸੌਲੀ ਪਾਈ ਗਈ। ਬਾਅਦ ਵਿਚ ਮਹਿਲਾ ਨੇ ਚੰਡੀਗੜ੍ਹ ਮਾਹਿਰ ਡਾਕਟਰਾਂ ਨਾਲ ਸਲਾਹ ਕਰਕੇ ਜਟਿਲ ਸਰਜਰੀ ਕਰਾਉਣੀ ਪਈ। ਆਯੋਗ ਦੇ ਸਾਹਮਣੇ ਲੈਬ ਨੇ ਦਲੀਲ ਦਿੱਤੀ ਕਿ ਆਮ ਅਤੇ ਐਡਵਾਂਸ ਅਲਟਰਾ ਸਾਊਂਡ ਵਿਚ ਅੰਤਰ ਹੁੰਦਾ ਹੈ। ਹਾਲਾਂਕਿ ਪ੍ਰਧਾਨ ਰਾਜੀਵ ਬੱਤਰਾ ਅਤੇ ਮੈਂਬਰ ਮੋਨਿਕਾ ਭਗਤ ਦੀ ਪੀਠ ਨੇ ਦਲੀਲ ਨੂੰ ਖਾਰਜ ਕਰ ਦਿੱਤਾ। ਅਯੋਗ ਨੇ ਕਿਹਾ ਕਿ ਕਿਸੇ ਗੰਭੀਰ ਬਿਮਾਰੀ ਦੇ ਬਾਵਜੂਦ ਮਰੀਜ਼ ਨੂੰ ਨਾਰਮਲ ਰਿਪੋਰਟ ਦੇਣਾ ਬੇਹਦ ਖਤਰਨਾਕ ਹੈ। ਬੱਚੇਦਾਨੀ ਦੀ ਇੰਨੀ ਵੱਡੀ ਗੱਠ ਨੂੰ ਬਿਲਕੁਲ ਨਕਾਰ ਦੇਣਾ ਤਕਨੀਕੀ ਸੀਮਾ ਨਹੀਂ ਬਲਕਿ ਸਿੱਧੀ ਲਾਪਰਵਾਹੀ ਹੈ। ਤਹਿ ਸੀਮਾ ਵਿਚ ਭੁਗਤਾਨ ਨਾ ਕਰਨ ਤੇ ਸ਼ਿਕਾਇਤ ਦਰਜ ਹੋਣ ਦੀ ਤਰੀਕ ਤੋਂ 8 ਪ੍ਰਤੀਸ਼ਤ ਸਲਾਨਾ ਵਿਆਜ ਵੀ ਚੁਕਾਉਣਾ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਅਗਲੀ ਖ਼ਬਰ ਹਰਪ੍ਰੀਤ ਸਿੰਘ ਸਿੰੰਮਕ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਐੱਸ.ਸੀ. ਵਿੰਗ ਹਲਕਾ ਗਿੱਲ ਕੋਰ ਕਮੇਟੀ ਦਾ ਐਲਾਨ
Ad Position 24