14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਰੋਬੋਟਿਕ ਤਕਨੀਕ ਨਾਲ ਗੋਡੇ ਬਦਲਣ ਦੀ ਸਰਜਰੀ ਹੋਈ ਹੋਰ ਸਟੀਕ ਅਤੇ ਪ੍ਰਭਾਵਸ਼ਾਲੀ - ਡਾ . ਏ . ਐਸ . ਪਾਸੀ

ਆਲਮਗੀਰ, 14 ਨਵੰਬਰ (ਜਰਨੈਲ ਸਿੰਘ ਪੱਟੀ)- ਗੋਡਿਆਂ ਦੇ ਦਰਦ ਤੇ ਗਠੀਏ ਦੀ ਸਮੱਸਿਆ ਤੋਂ ਪੀੜਤ ਮਰੀਜ਼ਾਂ ਲਈ ਰੋਬੋਟਿਕ ਤਕਨੀਕ ਆਧੁਨਿਕ ਮੈਡੀਕਲ ਖੇਤਰ ਵਿਚ ਇਕ ਵੱਡੀ ਉਪਲਬਧੀ ਸਾਬਤ ਹੋ ਰਹੀ ਹੈ। ਰੋਬੋਟ ਦੀ ਸਹਾਇਤਾ ਨਾਲ ਗੋਡੇ ਬਦਲਣ ਦੀ ਸਰਜਰੀ ਵਿਚ ਪਹਿਲਾਂ ਨਾਲੋਂ ਵਧੇਰੇ ਸ਼ੁੱਧਤਾ ਤੇ ਵਿਅਕਤੀਗਤ ਯੋਜਨਾਬੰਦੀ ਸੰਭਵ ਹੋਈ ਹੈ।

Ad Position 21
No active advertisement
ਅਜੀਤ ਡੈਸਕ 15-11-2026
ਆਲਮਗੀਰ, 14 ਨਵੰਬਰ (ਜਰਨੈਲ ਸਿੰਘ ਪੱਟੀ)- ਗੋਡਿਆਂ ਦੇ ਦਰਦ ਤੇ ਗਠੀਏ ਦੀ ਸਮੱਸਿਆ ਤੋਂ ਪੀੜਤ ਮਰੀਜ਼ਾਂ ਲਈ ਰੋਬੋਟਿਕ ਤਕਨੀਕ ਆਧੁਨਿਕ ਮੈਡੀਕਲ ਖੇਤਰ ਵਿਚ ਇਕ ਵੱਡੀ ਉਪਲਬਧੀ ਸਾਬਤ ਹੋ ਰਹੀ ਹੈ। ਰੋਬੋਟ ਦੀ ਸਹਾਇਤਾ ਨਾਲ ਗੋਡੇ ਬਦਲਣ ਦੀ ਸਰਜਰੀ ਵਿਚ ਪਹਿਲਾਂ ਨਾਲੋਂ ਵਧੇਰੇ ਸ਼ੁੱਧਤਾ ਤੇ ਵਿਅਕਤੀਗਤ ਯੋਜਨਾਬੰਦੀ ਸੰਭਵ ਹੋਈ ਹੈ। ਉਪਰੋਕਤ ਜਾਣਕਾਰੀ ਲੁਧਿਆਣਾ-ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਨਜ਼ਦੀਕ ਆਧਾਰ ਰਾਸ਼ਨ ਸੈਂਟਰ ਸਥਿਤ ਅਨਹਦ ਕੋਰੀ ਰੋਬੋਟ ਕਲੀਨਿਕ ਦੇ ਐਮ.ਡੀ. ਅਤੇ ਗੋਡੇ ਬਦਲੀ ਦੇ ਮਾਹਿਰ ਸਰਜਨ ਡਾ. ਏ.ਐਸ. ਪਾਸੀ ਨੇ ਦੱਸਿਆ ਕਿ ਰਵਾਇਤੀ ਤਰੀਕੇ ਨਾਲ ਗੋਡੇ ਬਦਲਣ ਦੀ ਸਰਜਰੀ ਵਿਚ ਮਰੀਜ਼ ਦੀ ਹੱਡੀ ਦੀ ਬਣਤਰ ਤੇ ਗੋਡੇ ਦੀ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਇੰਪਲਾਂਟ ਲਗਾਇਆ ਜਾਂਦਾ ਹੈ ਪਰ ਰੋਬੋਟਿਕ ਤਕਨੀਕ ਇਸ ਪ੍ਰਕਿਰਿਆ ਨੂੰ ਹੋਰ ਉਨਤ ਬਣਾਉਂਦੀ ਹੈ। ਇਸ ਤਕਨੀਕ ਰਾਹੀਂ ਮਰੀਜ਼ ਦੇ ਗੋਡੇ ਦੀ ‘ਤਿੰਨ-ਅਯਾਮੀ’ ਤਸਵੀਰ ਤਿਆਰ ਕਰਕੇ ਸਰਜਰੀ ਦੀ ਯੋਜਨਾ ਬਣਾਈ ਜਾਂਦੀ ਹੈ, ਜਿਸ ਨਾਲ ਸਰਜਨ ਨੂੰ ਗੋਡੇ ਦੀ ਬਣਤਰ ਅਤੇ ਲੋੜ ਅਨੁਸਾਰ ਸਹੀ ਫ਼ੈਸਲੇ ਲੈਣ ਵਿਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਰੋਬੋਟਿਕ ਸਹਾਇਤਾ ਨਾਲ ਹੱਡੀਆਂ ਦੀ ਕਟਾਈ ਅਤੇ ਇੰਪਲਾਂਟ ਦੀ ਸਹੀ ਸਥਿਤੀ ਨਿਰਧਾਰਿਤ ਕਰਨ ਵਿਚ ਵਧੇਰੇ ਸ਼ੁੱਧਤਾ ਮਿਲਦੀ ਹੈ। ਇਸ ਨਾਲ ਗੋਡੇ ਦੀ ਕੁਦਰਤੀ ਬਣਤਰ, ਸੰਤੁਲਨ ਅਤੇ ਚਾਲ-ਢਾਲ ਨੂੰ ਬਿਹਤਰ ਢੰਗ ਨਾਲ ਬਹਾਲ ਕਰਨ ਵਿਚ ਮਦਦ ਮਿਲ ਸਕਦੀ ਹੈ। ਖ਼ਾਸ ਕਰਕੇ ਕਾਈਨੇਮੈਟਿਕ ਐਲਾਈਨਮੈਂਟ ਤਕਨੀਕ ਰਾਹੀਂ ਹਰ ਮਰੀਜ਼ ਦੀ ਸਰੀਰਕ ਬਣਤਰ ਅਤੇ ਗੋਡੇ ਦੀ ਕੁਦਰਤੀ ਹਰਕਤ ਨੂੰ ਧਿਆਨ ਵਿਚ ਰੱਖ ਕੇ ਸਰਜਰੀ ਕੀਤੀ ਜਾਂਦੀ ਹੈ। ਡਾ. ਪਾਸੀ ਨੇ ਕਿਹਾ ਕਿ ਆਧੁਨਿਕ ਰੋਬੋਟਿਕ ਤਕਨੀਕ ਦਾ ਮਕਸਦ ਸਿਰਫ਼ ਗੋਡੇ ਬਦਲਣਾ ਹੀ ਨਹੀਂ, ਸਗੋਂ ਮਰੀਜ਼ ਨੂੰ ਬਿਹਤਰ ਕਾਰਜਸ਼ੀਲਤਾ, ਆਰਾਮਦਾਇਕ ਚਾਲ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਵੱਲ ਮੁੜਨ ਵਿਚ ਸਹਾਇਤਾ ਕਰਨਾ ਹੈ। ਹਾਲਾਂਕਿ ਸਰਜਰੀ ਦੇ ਨਤੀਜੇ ਮਰੀਜ਼ ਦੀ ਸਿਹਤ, ਬਿਮਾਰੀ ਦੀ ਗੰਭੀਰਤਾ ਅਤੇ ਮੁੜ-ਵਸੇਬੇ ’ਤੇ ਵੀ ਨਿਰਭਰ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੈਡੀਕਲ ਖੇਤਰ ਵਿਚ ਲਗਾਤਾਰ ਹੋ ਰਹੀਆਂ ਤਕਨੀਕੀ ਤਰੱਕੀਆਂ ਕਾਰਨ ਹੁਣ ਗੋਡਿਆਂ ਦੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਮਰੀਜ਼ਾਂ ਲਈ ਇਲਾਜ ਦੇ ਹੋਰ ਬਿਹਤਰ ਵਿਕਲਪ ਉਪਲਬਧ ਹੋ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਮਾਰਕੀਟ ਕਮੇਟੀ ਦੇ ਚੇਅਰਮੈਨ ਪਾਸੋਂ ਗੈਂਗਸਟਰਾਂ ਨੇ ਮੰਗੀ ਫਿਰੌਤੀ , ਕੇਸ ਦਰਜ ਅਗਲੀ ਖ਼ਬਰ ਛੱਠ ਪੂਜਾ ਨੂੰ ਲੈ ਕੇ ਦੋ ਫ਼ਿਰਕਿਆਂ ਵਿਚਾਲੇ ਹੋਏ ਟਕਰਾਅ ਕਾਰਨ ਸਥਿਤੀ ਤਣਾਅ ਪੂਰਨ ਬਣੀ
Ad Position 24