18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਲੁਧਿਆਣਾ ਵਿਚ ਮੋਬਾਈਲ ਸ਼ੋ-ਰੂਮ ਤੋਂ ਲੱਖਾਂ ਰੁਪਏ ਮੁੱਲ ਦੇ ਮੋਬਾਈਲ ਚੋਰੀ

ਲੁਧਿਆਣਾ, 17 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਵਪਾਰਕ ਇਲਾਕੇ ਘੁਮਾਰ ਮੰਡੀ ਚੌਕ ਵਿਚ ਅੱਜ ਤੜਕੇ ਪੰਜ ਚੋਰਾਂ ਵਲੋਂ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਚੋਰਾਂ ਵਲੋਂ ਇੱਥੇ ਇਕ ਮੋਬਾਈਲ ਸ਼ੋ-ਰੂਮ ਤੋਂ 35 ਲੱਖ ਰੁਪਏ ਮੁੱਲ ਦੇ ਮੋਬਾਈਲ ਅਤੇ 15 ਹਜ਼ਾਰ ਦੀ ਨਗਦੀ ਚੋਰੀ ਕਰ ਲਈ ਗਈ ਹੈ।

Ad Position 21
No active advertisement
ਚੋਰਾਂ ਵਲੋਂ ਤੋੜੇ ਗਏ ਸ਼ਟਰ ਨੂੰ ਦਿਖਾਉਂਦਾ ਹੋਇਆ ਦੁਕਾਨਦਾਰ। ਤਸਵੀਰ-ਸੇਵਕ ਸਿੰਘ 18-08-2026
ਲੁਧਿਆਣਾ, 17 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਵਪਾਰਕ ਇਲਾਕੇ ਘੁਮਾਰ ਮੰਡੀ ਚੌਕ ਵਿਚ ਅੱਜ ਤੜਕੇ ਪੰਜ ਚੋਰਾਂ ਵਲੋਂ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਚੋਰਾਂ ਵਲੋਂ ਇੱਥੇ ਇਕ ਮੋਬਾਈਲ ਸ਼ੋ-ਰੂਮ ਤੋਂ 35 ਲੱਖ ਰੁਪਏ ਮੁੱਲ ਦੇ ਮੋਬਾਈਲ ਅਤੇ 15 ਹਜ਼ਾਰ ਦੀ ਨਗਦੀ ਚੋਰੀ ਕਰ ਲਈ ਗਈ ਹੈ। ਜਾਣਕਾਰੀ ਦਿੰਦਿਆਂ ਸ਼ੋ-ਰੂਮ ਕਲਾਸਿਕ ਗਿਫਟਸ ਦੇ ਮਾਲਕ ਨਗੇਸ਼ ਖੋਸਲਾ ਨੇ ਦੱਸਿਆ ਕਿ ਚੋਰਾਂ ਵਲੋਂ ਕੀਤੀ ਇਹ ਘਟਨਾ ਉਥੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ, ਜਿਸ ਵਿਚ ਅੱਜ ਸਵੇਰੇ 4 50 ਵਜੇ ਪੰਜ ਚੋਰ ਸ਼ੋ-ਰੂਮ ’ਤੇ ਆਏ ਅਤੇ ਇਨ੍ਹਾਂ ਨੇ ਸ਼ੋ-ਰੂਮ ਦੇ ਸ਼ਟਰ ਨੂੰ ਉਖਾੜ ਦਿੱਤਾ। ਇਹਨਾਂ ਪੰਜ ਚੋਰਾਂ ਵਲੋਂ ਆਪਣੇ ਇਕ ਸਾਥੀ ਨੂੰ ਸ਼ੋ-ਰੂਮ ਦੇ ਅੰਦਰ ਭੇਜਿਆ ਗਿਆ ਅਤੇ ਆਪ ਉਥੋਂ ਚਲੇ ਗਏ ਕੁੱਝ ਦੇਰ ਬਾਅਦ ਇਹ ਚੋਰ ਵਾਪਸ ਆਏ ਅਤੇ ਆਪਣੇ ਸਾਥੀ ਨੂੰ ਲੈ ਗਏ। ਇਸ ਦੌਰਾਨ ਚੋਰ ਸ਼ੋ-ਰੂਮ ਤੋਂ 35 ਲੱਖ ਰੁਪਏ ਮੁੱਲ ਦੇ ਨਵੇਂ ਮੋਬਾਈਲ ਚੋਰੀ ਕਰਕੇ ਫ਼ਰਾਰ ਹੋ ਗਏ। ਘਟਨਾ ਦਾ ਪਤਾ ਅੱਜ ਸਵੇਰੇ ਉਸ ਵਕਤ ਲੱਗਾ, ਜਦੋਂ ਮਾਲਕ ਦੁਕਾਨ ’ਤੇ ਆਏ। ਜਦੋਂ ਉਨ੍ਹਾਂ ਨੇ ਸੀ.ਸੀ. ਟੀਵੀ ਕੈਮਰੇ ਚੈਕ ਕੀਤੇ ਤਾਂ ਚੋਰਾਂ ਦੀ ਇਹ ਹਰਕਤ ਉਥੇ ਕੈਦ ਹੋਈ ਦਿਖਾਈ ਦਿੱਤੀ, ਜਿਸ ’ਤੇ ਇਹਨਾਂ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲਿਸ ਵਲੋਂ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿਚ ਲੈ ਲਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲ ਦੀ ਘੜੀ ਚੋਰਾਂ ਦਾ ਸੁਰਾਗ ਨਹੀਂ ਲੱਗਾ ਸੀ। ਇੰਨੀ ਵੱਡੀ ਚੋਰੀ ਦੀ ਵਾਰਦਾਤ ਕਾਰਨ ਵਪਾਰਕ ਇਲਾਕੇ ਵਿਚ ਕਾਰੋਬਾਰੀਆਂ ਵਿਚ ਭਾਰੀ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕੁੱਝ ਕਾਰੋਬਾਰੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਇਲਾਕੇ ਵਿਚ ਪੁਲਿਸ ਦੀ ਗਸ਼ਤ ਨਾ ਮਾਤਰ ਹੀ ਹੈ, ਜਿਸ ਕਾਰਨ ਚੋਰਾਂ ਵਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ੱਕੀ ਹਾਲਾਤਾਂ ਵਿਚ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਹਰੇਕ ਵਰਗ ਦੁਖੀ : ਢਿੱਲੋਂ
Ad Position 24