15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਚੋਰਾਂ ਆਟਾ ਚੱਕੀ ਦਾ ਸ਼ਟਰ ਤੋੜ ਕੇ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ

ਇਯਾਲੀ/ਥਰੀਕੇ, 15 ਨਵੰਬਰ (ਮਨਜੀਤ ਸਿੰਘ ਦੁੱਗਰੀ)- ਥਾਣਾ ਸਦਰ ਦੇ ਘੇਰੇ ਅਧੀਨ ਆਉਂਦੇ ਪਿੰਡ ਥਰੀਕੇ ਵਿਖੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ, ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ, ਨੇ ਕੇਹਰ ਕੁੰਦਨ ਆਟਾ ਚੱਕੀ ਦਾ ਸ਼ਟਰ ਲੋਹੇ ਦੀ ਰਾਡ ਨਾਲ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਦੌਰਾਨ ਉਹ ਗੱਲੇ ਵਿਚ ਪਈ ਕਰੀਬ 10 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਏ। ਚੋਰਾਂ ਦੀ ਇਹ ਸਾਰੀ ਹਰਕਤ ਉੱਥੇ ਲੱਗੇ ਸੀ.

Ad Position 21
No active advertisement
ਅਜੀਤ ਡੈਸਕ 16-11-2026
ਇਯਾਲੀ/ਥਰੀਕੇ, 15 ਨਵੰਬਰ (ਮਨਜੀਤ ਸਿੰਘ ਦੁੱਗਰੀ)- ਥਾਣਾ ਸਦਰ ਦੇ ਘੇਰੇ ਅਧੀਨ ਆਉਂਦੇ ਪਿੰਡ ਥਰੀਕੇ ਵਿਖੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ, ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ, ਨੇ ਕੇਹਰ ਕੁੰਦਨ ਆਟਾ ਚੱਕੀ ਦਾ ਸ਼ਟਰ ਲੋਹੇ ਦੀ ਰਾਡ ਨਾਲ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਦੌਰਾਨ ਉਹ ਗੱਲੇ ਵਿਚ ਪਈ ਕਰੀਬ 10 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਏ। ਚੋਰਾਂ ਦੀ ਇਹ ਸਾਰੀ ਹਰਕਤ ਉੱਥੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਚੋਰ ਏਨੇ ਛਾਤਰ ਸਨ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਾਂਦੇ ਹੋਏ ਇਕ ਸੀ.ਸੀ. ਟੀਵੀ ਕੈਮਰਾ ਵੀ ਪੁੱਟ ਕੇ ਆਪਣੇ ਨਾਲ ਲੈ ਗਏ। ਚੱਕੀ ਮਾਲਕਾਂ ਵਲੋਂ ਘਟਨਾ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਦੇ ਹੈਲਪਲਾਈਨ ਨੰਬਰ 112 ‘ਤੇ ਦਿੱਤੀ ਗਈ, ਜਿਸ ਉਪਰੰਤ ਦੁਪਹਿਰ ਸਮੇਂ ਥਾਣਾ ਸਦਰ ਤੋਂ ਸਹਾਇਕ ਥਾਣੇਦਾਰ ਪੀਟਰ ਜੌਨ ਮੌਕੇ ‘ਤੇ ਪਹੁੰਚੇ। ਪਰਿਵਾਰਕ ਰੁਝੇਵਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਚੱਕੀ ਮਾਲਕਾਂ ਨੂੰ ਅਗਲੇ ਦਿਨ ਥਾਣੇ ਆ ਕੇ ਰਿਪੋਰਟ ਦਰਜ ਕਰਵਾਉਣ ਲਈ ਕਿਹਾ। ਇਸ ਸਬੰਧੀ ਜਦੋਂ ਸਹਾਇਕ ਥਾਣੇਦਾਰ ਪੀਟਰ ਜੌਨ ਨਾਲ ਪੁਲਿਸ ਕਾਰਵਾਈ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਘਟਨਾ ਸਥਾਨ ਦਾ ਦੌਰਾ ਕਰ ਚੁੱਕੇ ਹਨ ਅਤੇ ਅੱਜ ਛੁੱਟੀ ਹੋਣ ਕਾਰਨ ਕੱਲ੍ਹ ਮਾਮਲਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਭਾਰਤ ਨੂੰ ਤਰਜੀਹੀ ਬਾਜ਼ਾਰ ਪਹੁੰਚ ਦੇਵੇਗਾ ਅਮਰੀਕਾ, ਘੱਟ ਟੈਰਿਫ ਦਾ ਲਾਭ ਮਿਲੇਗਾ-ਪਿਊਸ਼ ਗੋਇਲ ਅਗਲੀ ਖ਼ਬਰ ਨਗਰ ਨਿਗਮ ’ ਚ ਤਬਾਦਲਿਆਂ ਦਾ ਅਜੀਬ ਖੇਡ ! * ਪਹਿਲਾਂ ਚਾਰ ਇੰਜੀਨੀਅਰਾਂ ਦੇ ਤਬਾਦਲੇ, ਫਿਰ ਹੁਕਮ ਰੱਦ * ਨਗਰ ਯੋਜਨਾਕਾਰ...
Ad Position 24