ਲਾਇਨਜ਼ ਕਲੱਬ ਜਗਰਾਉਂ ਨੇ ਮਲਕ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਤੇ ਹੋਰ ਸਾਮਾਨ ਦਿੱਤਾ
ਜਗਰਾਉਂ, 7 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਲਾਇਨਜ਼ ਕਲੱਬ ਜਗਰਾਉਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲਕ ਵਿਖੇ ਉੱਘੇ ਸਮਾਜ ਸੇਵੀ ਅਤੇ ਅਧਿਆਪਨ ਕਿੱਤੇ ਨੂੰ ਸਮਰਪਿਤ ਸ਼ਖ਼ਸੀਅਤ ਮਾਸਟਰ ਰਣਜੀਤ ਸਿੰਘ ਦੀ ਯਾਦ ਵਿੱਚ ਬੱਚਿਆਂ ਨੂੰ ਲਾਇਨਜ਼ ਕਲੱਬ ਦੇ ਪ੍ਰਧਾਨ ਇੰਜੀ. ਲਾਇਨ ਅੰਮ੍ਰਿਤ ਸਿੰਘ ਥਿੰਦ ਦੀ ਰਹਿਨੁਮਾਈ ਹੇਠ ਪੈੱਨ, ਪੈਨਸਲਾਂ, ਕਾਪੀਆਂ ਤੇ ਹੋਰ ਖਾਣ ਪੀਣ ਦਾ ਸਮਾਨ ਵੰਡਿਆ ਗਿਆ।
ਜਗਰਾਉਂ, 7 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਲਾਇਨਜ਼ ਕਲੱਬ ਜਗਰਾਉਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲਕ ਵਿਖੇ ਉੱਘੇ ਸਮਾਜ ਸੇਵੀ ਅਤੇ ਅਧਿਆਪਨ ਕਿੱਤੇ ਨੂੰ ਸਮਰਪਿਤ ਸ਼ਖ਼ਸੀਅਤ ਮਾਸਟਰ ਰਣਜੀਤ ਸਿੰਘ ਦੀ ਯਾਦ ਵਿੱਚ ਬੱਚਿਆਂ ਨੂੰ ਲਾਇਨਜ਼ ਕਲੱਬ ਦੇ ਪ੍ਰਧਾਨ ਇੰਜੀ.ਲਾਇਨ ਅੰਮ੍ਰਿਤ ਸਿੰਘ ਥਿੰਦ ਦੀ ਰਹਿਨੁਮਾਈ ਹੇਠ ਪੈੱਨ, ਪੈਨਸਲਾਂ, ਕਾਪੀਆਂ ਤੇ ਹੋਰ ਖਾਣ ਪੀਣ ਦਾ ਸਮਾਨ ਵੰਡਿਆ ਗਿਆ। ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਲਾਇਨ ਐਸ.ਪੀ ਸਿੰਘ ਢਿੱਲੋਂ ਨੇ ਕਲੱਬ ਵੱਲੋਂ ਪ੍ਰੋਜੈਕਟ ਲਗਾਉਣ ਲਈ ਪ੍ਰਧਾਨ ਅੰਮ੍ਰਿਤ ਸਿੰਘ ਥਿੰਦ ਅਤੇ ਟੀਮ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਕਲੱਬ ਵੱਲੋਂ ਗਰਮੀਆਂ ਤੋਂ ਬਚਾਅ ਲਈ ਸਕੂਲ ਨੂੰ ਸਟੈਂਡ ਵਾਲੇ ਪੱਖੇ ਵੀ ਭੇਟ ਕੀਤੇ ਗਏ। ਇਸ ਪ੍ਰੋਜੈਕਟ ਲਈ ਅੰਮ੍ਰਿਤ ਸਿੰਘ ਥਿੰਦ ਤੇ ਮਨੀਸ਼ ਕਪੂਰ ਨੇ ਵਿਸ਼ੇਸ਼ ਯੋਗਦਾਨ ਪਾਇਆ। ਕਲੱਬ ਦੇ ਸਕੱਤਰ ਲਾਇਨ ਚਰਨਜੀਤ ਸਿੰਘ ਢਿੱਲੋਂ ਨੇ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਨੂੰ ਮਾ: ਰਣਜੀਤ ਸਿੰਘ ਵੱਲੋਂ ਸਿੱਖਿਆ ਦੇ ਖੇਤਰ ’ਚ ਪਾਏ ਯੋਗਦਾਨ ਬਾਰੇ ਜਾਣੂ ਕਰਵਾਇਆ ਅਤੇ ਅੱਗੇ ਵੀ ਸਕੂਲ ਨੂੰ ਜ਼ਰੂਰਤ ਦਾ ਸਮਾਨ ਦੇਣ ਦਾ ਭਰੋਸਾ ਦਿੱਤਾ। ਸਕੂਲ ਅਧਿਆਪਕ ਸੁਖਜੀਵਨ ਕੌਰ ਗਿੱਲ ਨੇ ਲਾਇਨਜ਼ ਕਲੱਬ ਦਾਂ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਬੀਰਿੰਦਰ ਸਿੰਘ ਗਿੱਲ, ਡਾ: ਵਿਨੋਦ ਵਰਮਾ, ਸਤਪਾਲ ਨਿਝਾਵਨ, ਮਨੀਸ਼ ਕਪੂਰ ਅਤੇ ਸਕੂਲ ਦਾ ਸਟਾਫ ਹਾਜ਼ਰ ਸੀ।