08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਵਿੱਤ ਤੇ ਠੇਕਾ ਕਮੇਟੀ ’ਚ ਨਿਯੁਕਤੀਆਂ ਦੇ ਮਾਮਲੇ ਵਿਚ ਵਿਧਾਇਕਾਂ ਦੇ ਪੁੱਤਰ ਲੋਕਾਂ ਤੋਂ ਮਾਫੀ ਮੰਗਣ- ਪੂਨਮ ਰੱਤੜਾ, ਰੋਹਿਤ ਸਿੱਕਾ

ਲੁਧਿਆਣਾ, 7 ਅਗਸਤ (ਭੁਪਿੰਦਰ ਸਿੰਘ ਬੈੇਂਸ)- ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਕੌਂਸਲਰ ਪੂਨਮ ਰੱਤੜਾ ਅਤੇ ਕੌਂਸਲਰ ਰੋਹਿਤ ਸਿੱਕਾ ਨੇ ਵਿੱਤ ਤੇ ਠੇਕਾ ਕਮੇਟੀ ਵਿਚ ਵਿਧਾਇਕਾਂ ਦੇ ਪੁੱਤਰਾਂ ਦੀਆਂ ਨਿਯੁਕਤੀਆਂ ਦੇ ਮਾਮਲੇ ਵਿਚ ਹਾਈਕੋਰਟ ਦੇ ਫੈਸਲਾ ਦਾ ਸਵਾਗਤ ਕਰਦਿਆਂ ਕਿਹਾ ਕਿ ਅਦਾਲਤ ਨੇ ਨਗਰ ਨਿਗਮ ਨੂੰ ਨਿਯੁਕਤੀਆਂ ਰੱਦ ਕਰਕੇ 11 ਸਤੰਬਰ ਤੋਂ ਪਹਿਲਾਂ ਜਨਰਲ ਹਾਊਸ ਦੀ ਮੀਟਿੰਗ ‘ਚ ਵੀਡੀੳਗ੍ਰਾਫੀ ਅਤੇ ਬੈਲਟ ਪੇਪਰ ਰਾਹੀਂ ਪਾਰਦਰਸ਼ੀ ਢੰਗ ਨਾਲ ਮੁੜ ਚੋਣ ਕਰਵਾਉਣ ਦੇ ਹੁਕਮ ਦਿੱਤੇ ਹਨ। ਰਤੜਾ ਅਤੇ ਸਿੱਕਾ ਨੇ ਦੋਸ਼ ਲਾਇਆ ਕਿ ਕੌਂਸਲਰ ਅਮਨ ਬੱਗਾ ਅਤੇ ਕੌਂਸਲਰ ਯੁਵਰਾਜ ਸਿੰਘ ਵਲੋਂ 3 ਅਗਸਤ ਨੂੰ ਦਿੱਤਾ ਗਿਆ ਅਸਤੀਫਾ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਸੀ।

Ad Position 21
No active advertisement
ਵਿੱਤ ਤੇ ਠੇਕਾ ਕਮੇਟੀ ’ਚ ਨਿਯੁਕਤੀਆਂ ਦੇ ਮਾਮਲੇ ਵਿਚ ਵਿਧਾਇਕਾਂ ਦੇ ਪੁੱਤਰ ਲੋਕਾਂ ਤੋਂ ਮਾਫੀ ਮੰਗਣ- ਪੂਨਮ ਰੱਤੜਾ, ਰੋਹਿਤ ਸਿੱਕਾ 08-08-2026
ਲੁਧਿਆਣਾ, 7 ਅਗਸਤ (ਭੁਪਿੰਦਰ ਸਿੰਘ ਬੈੇਂਸ)- ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਕੌਂਸਲਰ ਪੂਨਮ ਰੱਤੜਾ ਅਤੇ ਕੌਂਸਲਰ ਰੋਹਿਤ ਸਿੱਕਾ ਨੇ ਵਿੱਤ ਤੇ ਠੇਕਾ ਕਮੇਟੀ ਵਿਚ ਵਿਧਾਇਕਾਂ ਦੇ ਪੁੱਤਰਾਂ ਦੀਆਂ ਨਿਯੁਕਤੀਆਂ ਦੇ ਮਾਮਲੇ ਵਿਚ ਹਾਈਕੋਰਟ ਦੇ ਫੈਸਲਾ ਦਾ ਸਵਾਗਤ ਕਰਦਿਆਂ ਕਿਹਾ ਕਿ ਅਦਾਲਤ ਨੇ ਨਗਰ ਨਿਗਮ ਨੂੰ ਨਿਯੁਕਤੀਆਂ ਰੱਦ ਕਰਕੇ 11 ਸਤੰਬਰ ਤੋਂ ਪਹਿਲਾਂ ਜਨਰਲ ਹਾਊਸ ਦੀ ਮੀਟਿੰਗ ‘ਚ ਵੀਡੀੳਗ੍ਰਾਫੀ ਅਤੇ ਬੈਲਟ ਪੇਪਰ ਰਾਹੀਂ ਪਾਰਦਰਸ਼ੀ ਢੰਗ ਨਾਲ ਮੁੜ ਚੋਣ ਕਰਵਾਉਣ ਦੇ ਹੁਕਮ ਦਿੱਤੇ ਹਨ। ਰਤੜਾ ਅਤੇ ਸਿੱਕਾ ਨੇ ਦੋਸ਼ ਲਾਇਆ ਕਿ ਕੌਂਸਲਰ ਅਮਨ ਬੱਗਾ ਅਤੇ ਕੌਂਸਲਰ ਯੁਵਰਾਜ ਸਿੰਘ ਵਲੋਂ 3 ਅਗਸਤ ਨੂੰ ਦਿੱਤਾ ਗਿਆ ਅਸਤੀਫਾ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਸੀ। ਕਿਉਂਕਿ ਉਨ੍ਹਾਂ ਦੀਆਂ ਨਿਯੁਕਤੀਆਂ ਰੱਦ ਹੋਣ ਸਬੰਧੀ ਹੁਕਮ ਪਹਿਲਾਂ ਹੀ ਜਾਰੀ ਹੋ ਚੁੱਕੇ ਸਨ। ਉਨ੍ਹਾਂ ਕਿਹਾ ਕਿ ਮਜ਼ਬੂਰੀ ਵਿਚ ਦਿੱਤੇ ਅਸਤੀਫੇ ਨੂੰ ਬਲੀਦਾਨ ਵਜੋ ਪੇਸ਼ ਕਰਨ ਠੀਕ ਨਹੀ। ਉਨ੍ਹਾਂ ਕਿਹਾ ਕਿ ਮਹਾਂਨਗਰ ਦੀ ਜਨਤਾ ਨੂੰ ਸਿਆਸੀ ਨਾਟਕ ਨਹੀਂ, ਸਗੋਂ ਪਾਰਦਰਸ਼ਤਾ, ਜਵਾਬਦੇਹੀ ਅਤੇ ਸੰਵਿਧਾਨਕ ਪ੍ਰਕਿਰਿਆ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕੌਂਸਲਰ ਅਮਨ ਬੱਗਾ ਅਤੇ ਕੌਂਸਲਰ ਯੁਵਰਾਜ ਸਿੰਘ ਮਹਾਨਗਰ ਦੀ ਜਨਤਾ ਤੋਂ ਮੁਆਫੀ ਮੰਗਣ।
Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਕਰੇਗਾ ਪੰਜਾਬ ਪੱਧਰ ’ਤੇ ਮਹਿਲਾ ਵਿੰਗ ਦੀਆਂ ਨਿਯੁਕਤੀਆਂ-ਆਰਤੀ ਵਰਮਾ ਅਗਲੀ ਖ਼ਬਰ ਸੀਸੂ ਦੀ ਮਹਿਲਾ ਉੱਦਮੀ ਫੋਰਮ ਵਲੋਂ ਮਹਿਲਾ ਉਦਮਤਾ ਨੂੰ ਉਤਸ਼ਾਹਿਤ ਕਰਨ ਲਈ ਵਰਕਸ਼ਾਪ ਲਗਾਈ
Ad Position 24