08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸਮਾਜ ਸੇਵੀ ਵਾਲੀਆ ਨੇ ਰਾਸ਼ਟਰਪਤੀ ਅਤੇ ਰੱਖਿਆ ਮੰਤਰੀ ਨੂੰ ਭੇਜਿਆ ਮੰਗ ਪੱਤਰ

ਲੁਧਿਆਣਾ, 7 ਅਗਸਤ (ਡਾ. ਤਰਲੋਚਨ ਸਿੰਘ)-ਸਮਾਜ ਸੇਵਕ ਸੁਖਦੇਵ ਸਿੰਘ ਸੁੱਖੀ ਵਾਲੀਆ ਨੇ ਦੇਸ਼ ਦੇ ਰਾਸ਼ਟਰਪਤੀ ਅਤੇ ਰੱਖਿਆ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਸ਼ਰਧਾਂਜਲੀ ਵਜੋਂ ਭਾਰਤੀ ਫੌਜ ਵਿਚ ਰਵਿਦਾਸੀਆ ਰੈਜੀਮੈਂਟ ਦੀ ਸਥਾਪਨਾ ਕੀਤੀ ਜਾਵੇ।

Ad Position 21
No active advertisement
ਅਜੀਤ ਡੈਸਕ 08-08-2026
ਲੁਧਿਆਣਾ, 7 ਅਗਸਤ (ਡਾ. ਤਰਲੋਚਨ ਸਿੰਘ)-ਸਮਾਜ ਸੇਵਕ ਸੁਖਦੇਵ ਸਿੰਘ ਸੁੱਖੀ ਵਾਲੀਆ ਨੇ ਦੇਸ਼ ਦੇ ਰਾਸ਼ਟਰਪਤੀ ਅਤੇ ਰੱਖਿਆ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਸ਼ਰਧਾਂਜਲੀ ਵਜੋਂ ਭਾਰਤੀ ਫੌਜ ਵਿਚ ਰਵਿਦਾਸੀਆ ਰੈਜੀਮੈਂਟ ਦੀ ਸਥਾਪਨਾ ਕੀਤੀ ਜਾਵੇ। ਇਸ ਦੇ ਨਾਲ-ਨਾਲ ਭਗਵਾਨ ਵਾਲਮੀਕਿ ਨੂੰ ਸ਼ਰਧਾਂਜਲੀ ਵਜੋਂ ਵਾਲਮੀਕਿ ਰੈਜੀਮੈਂਟ ਅਤੇ ਏਕਲਵਿਆ ਅਤੇ ਭਗਵਾਨ ਬਿਰਸਾ ਮੁੰਡਾ ਦੀ ਯਾਦ ਵਿਚ ਇਕ ਸਰਵ-ਭਾਰਤੀ ਆਦਿਵਾਸੀ ਰੈਜੀਮੈਂਟ ਦੀ ਵੀ ਸਥਾਪਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਹੋਰ ਭਾਈਚਾਰਿਆਂ ਦੇ ਨਾਵਾਂ ਵਾਲੀਆਂ ਰੈਜੀਮੈਂਟਾਂ, ਜਿਵੇਂ ਕਿ ਸਿੱਖ ਰੈਜੀਮੈਂਟ, ਜੱਟ ਰੈਜੀਮੈਂਟ, ਡੋਗਰਾ ਰੈਜੀਮੈਂਟ ਆਦਿ, ਜੋ ਇਤਿਹਾਸਕ ਤੌਰ ’ਤੇ ਭਾਈਚਾਰਕ ਜਾਂ ਸਮਾਜਿਕ ਆਧਾਰ ’ਤੇ ਬਣੀਆਂ ਹਨ, ਅੱਜ ਵੀ ਮੌਜੂਦ ਹਨ, ਤਾਂ ਦਲਿਤ ਭਾਈਚਾਰੇ ਨਾਲ ਸੰਬੰਧਿਤ ਅਜਿਹੀਆਂ ਰੈਜੀਮੈਂਟਾਂ ਨੂੰ ਕਿਉਂ ਨਾ ਸ਼ਾਮਿਲ ਕੀਤਾ ਜਾਵੇ? ਉਨ੍ਹਾਂ ਕਿਹਾ ਕਿ ਭਰਤੀ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ ’ਤੇ ਹੀ ਕੀਤੀ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਇਸ ਮੰਗ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਬਜ਼ੁਰਗ ਨਾਗਰਿਕਾਂ ਅਤੇ ਦਿਵਿਆਂਗਜਨਾਂ ਲਈ ਮੁਫ਼ਤ ਸਹਾਇਕ ਉਪਕਰਨ ਵੰਡਣ ਲਈ ਵਿਸ਼ੇਸ਼ ਸਮਾਜਿਕ ਸਸ਼ਕਤੀਕਰਨ ਕੈਂਪਾਂ ਦਾ ਦੂਜਾ... ਅਗਲੀ ਖ਼ਬਰ ਵਿੱਤ ਤੇ ਠੇਕਾ ਕਮੇਟੀ ’ਚ ਮੇਅਰ ਦੀਆਂ ਸਿੱਧੀਆਂ ਨਿਯੁਕਤੀਆਂ ਰੱਦ ਡੇਅਰੀ ਕਿਸਾਨਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਵੈਟਰਨਰ...
Ad Position 24