ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਤਰਨ ਤਾਰਨ ਆਸ਼ਰਮ ਦੁਆਰਾ ਭੰਡਾਰਾ ਲਗਾਇਆ
ਤਰਨ ਤਾਰਨ, 25 ਨਵੰਬਰ (ਪਰਮਜੀਤ ਜੋਸ਼ੀ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਮਹੀਨਾਵਾਰ ਭੰਡਾਲਾ ਲਗਾਇਆ ਗਿਆ। ਇਸ ਮੌਕੇ ਸਮਾਗਮ ਦੌਰਾਨ ਸਵਾਮੀ ਵਿਸ਼ਵਾਨੰਦ ਨੇ ਕਿਹਾ ਕਿ ਸਭ ਤੋਂ ਅਹਿਮ ਗੱਲ ਹੈ ਕਿ ਸੰਕਲਪ ਲੌਕਿਕ ਜਗਤ ਅਤੇ ਅਲੌਕਿਕ ਦੋਵਾਂ ਨਾਲ ਹੀ ਸੰਬੰਧ ਰੱਖਦਾ ਹੈ।
ਤਰਨ ਤਾਰਨ, 25 ਨਵੰਬਰ (ਪਰਮਜੀਤ ਜੋਸ਼ੀ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਮਹੀਨਾਵਾਰ ਭੰਡਾਲਾ ਲਗਾਇਆ ਗਿਆ। ਇਸ ਮੌਕੇ ਸਮਾਗਮ ਦੌਰਾਨ ਸਵਾਮੀ ਵਿਸ਼ਵਾਨੰਦ ਨੇ ਕਿਹਾ ਕਿ ਸਭ ਤੋਂ ਅਹਿਮ ਗੱਲ ਹੈ ਕਿ ਸੰਕਲਪ ਲੌਕਿਕ ਜਗਤ ਅਤੇ ਅਲੌਕਿਕ ਦੋਵਾਂ ਨਾਲ ਹੀ ਸੰਬੰਧ ਰੱਖਦਾ ਹੈ। ਰੂਸ ਦੇ ਇਕ ਵਿਗਿਆਨਿਕ ਨੇ ਲਿਖਿਆ ਹੈ ਕਿ ਸਾਡੇ ਅੰਦਰ ਈਕੋ ਇਲੈਕਟ੍ਰੋਨਿਕਸ ਅਰਥਾਤ ਊਰਜਾ ਦਾ ਜਗਤ ਹੈ। ਇਸ ਊਰਜਾ ਨੂੰ ਘਟਾਇਆ ਵਧਾਇਆ ਜਾ ਸਕਦਾ ਹੈ। ਇਹ ਸਭ ਇਨਸਾਨ ਦੀ ਦ੍ਰਿੜ੍ਹ ਸੰਕਲਪ ਸ਼ਕਤੀ ਦੇ ਹੀ ਪ੍ਰਭਾਵ ਹਨ। ਸੰਕਲਪਸ਼ੀਲ ਬਣਨ ਲਈ ਸਭ ਤੋਂ ਲੋੜੀਂਦੀ ਚੀਜ਼ ਮਨ ਦੀ ਇਕਾਗਰਤਾ ਹੈ। ਕਿਉਂਕਿ ਜਦੋਂ ਤੱਕ ਸਾਡਾ ਮਨ ਇਕਾਗਰ ਨਹੀਂ ਹੁੰਦਾ, ਉਦੋਂ ਤੱਕ ਸਾਡਾ ਕੋਈ ਵੀ ਸੰਕਲਪ ਪੂਰਨ ਨਹੀਂ ਹੋ ਸਕਦਾ। ਜਦੋਂ ਅਸੀਂ ਕੋਈ ਵੀ ਸੰਕਲਪ ਧਾਰਨ ਕਰਦੇ ਹਾਂ ਤਾਂ ਸਾਡੀ ਸਮੁੱਚੀ ਪ੍ਰਾਣ ਚੇਤਨਾ ਉਸ ਦਿਸ਼ਾ ਵੱਲ ਖੁਦ ਹੀ ਕਿਰਿਆਸ਼ੀਲ ਹੋ ਉੱਠਦੀ ਹੈ। ਸੰਕਲਪ ਧਾਰਨ ਕਰਨ ਨਾਲ ਪ੍ਰਾਣਾ ਅੰਦਰ ਇਕ ਤਰ੍ਹਾਂ ਦਾ ਬਿਜਲਈ ਪ੍ਰਵਾਹ ਉਤਪੰਨ ਹੁੰਦਾ ਹੈ ਜੋ ਸਾਡੇ ਲਕਸ਼ ਤੇ ਕੇਂਦਰ ਹੋ ਕੇ ਸਾਨੂੰ ਪੂਰਨ ਕਰਨ ਵਿਚ ਸਾਡੀ ਸਹਾਇਤਾ ਕਰਦਾ ਹੈ। ਸਾਡੇ ਧਾਰਮਿਕ ਸ਼ਾਸਤਰਾਂ ਅੰਦਰ ਮਹਾਂਪੁਰਸ਼ਾਂ ਦੀ ਸੰਗ ਨੂੰ ਜੀਵਨ ਦੀ ਹਰ ਮੁਸ਼ਕਿਲ ਦਾ ਰਾਹ ਦਸੇਰਾ ਦੱਸਿਆ ਗਿਆ, ਕਿਉਂਕਿ ਉਨ੍ਹਾਂ ਦਾ ਸੰਗ ਸਾਡੇ ਅੰਦਰ ਉਤਸਾਹ ਵਰਦਕ ਤਰੰਗਾਂ 22 ਦਾ ਸੰਚਾਰ ਕਰਦਾ ਹੈ ਜੋ ਸੰਕਲਪ ਨੂੰ ਦ੍ਰਿੜ੍ਹ ਕਰਦੀਆਂ ਹਨ। ਦਿ੍ੜ੍ਹ ਸੰਕਲਪ ਧਾਰਨ ਕਰਕੇ ਜਿੱਥੇ ਸਾਨੂੰ ਅਧਿਆਤਮਿਕ ਲਾਭ ਮਿਲਦਾ ਹੈ। ਉਥੇ ਹੀ ਇਸਦੇ ਦੁਆਰਾ ਸਾਨੂੰ ਸਰੀਰਕ ਲਾਭ ਵੀ ਪ੍ਰਾਪਤ ਹੁੰਦਾ ਹੈ, ਕਿਉਂਕਿ ਸਾਡੇ ਸੋਚਣ ਦਾ ਸਹੀ ਨਜ਼ਰੀਆ ਸਾਡੇ ਸਰੀਰ ਅੰਦਰ ਰਸਾਇਨ ਉਤਪੰਨ ਕਰਦਾ ਹੈ, ਜੋ ਸਾਡੀ ਤੰਦਰੁਸਤੀ ਲਈ ਜਿੰਮੇਵਾਰ ਹੁੰਦੇ ਹਨ। ਦ੍ਰਿੜ੍ਹ ਸੰਕਲਪ ਅੰਦਰ ਅਥਾਹ ਸ਼ਕਤੀ ਹੈ। ਸੰਕਲਪਸ਼ੀਲ ਹੀ ਮਹਾਂਪੁਰਸ਼ ਬਣਦੇ ਹਨ। ਸੰਕਲਪਵਾਨ ਹੀ ਉਨਤੀ ਕਰਦੇ ਹਨ ਅਤੇ ਸੰਕਲਪਸ਼ੀਲ ਲੋਕਾਂ ਨੇ ਹੀ ਸੰਸਾਰ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਇਆ ਹੈ। ਅਧਿਆਤਮ ਦੇ ਪਾਂਧੀ ਹੋਣ ਦੇ ਨਾਤੇ ਸਾਡੇ ਸਭ ਤੇ ਲਈ ਦ੍ਰਿੜ੍ਹ ਸੰਕਲਪਮਾਨ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸੰਕਲਪ ਸ਼ਕਤੀ ਇਨਸਾਨ ਦਾ ਸਭ ਤੋਂ ਉਪਯੋਗੀ ਅਤੇ ਮਹੱਤਵਪੂਰਨ ਔਜਾਰ ਹੈ। ਸੰਸਾਰ ਅੰਦਰ ਜਿੰਨੇ ਵੀ ਮਹਾਨ ਲੋਕ ਹੋਏ ਹਨ। ਉਨ੍ਹਾਂ ਦੀ ਮਹਾਨਤਾ ਦਾ ਕਾਰਨ ਸਿਰਫ ਉਹਨਾਂ ਦੁਆਰਾ ਧਾਰਨ ਕੀਤੇ ਗਏ ਸੰਕਲਪ ਹੀ ਹਨ। ਜਿਸ ਸਮੇਂ ਅਸੀਂ ਆਪਣੇ ਅੰਦਰ ਸ਼ੁਭ ਸੰਕਲਪ ਨੂੰ ਧਾਰਨ ਕਰਦੇ ਹਾਂ ਤਾਂ ਉਸ ਸਮੇਂ ਨਿਰਮਾਣਕਾਰੀ ਤਿਰੰਗਾ ਪੈਦਾ ਹੁੰਦੀਆਂ ਹਨ। ਪ੍ਰੰਤੂ ਜਦੋਂ ਅਸੀਂ ਗਲਤ ਸੰਕਲਪ ਧਾਰਨ ਕਰਦੇ ਹਾਂ ਤਾਂ ਉਸ ਸਮੇਂ ਵਿਨਾਸ਼ਕਾਰੀ ਤਿਰੰਗਾ ਪੈਦਾ ਹੁੰਦੀਆਂ ਹਨ। ਵਿਚਾਰਾਂ ਦੀ ਸ਼ਕਤੀ ਚੁੰਬਕ ਤੋਂ ਵੀ ਜਿਆਦਾ ਹੁੰਦੀ ਹੈ। ਬੁਰੇ ਵਿਚਾਰ ਬੁਰੀਆਂ ਵਿਚਾਰ ਤਰੰਗਾਂ ਨੂੰ ਆਪਣੇ ਵੱਲ ਬਹੁਤ ਤੇਜ਼ੀ ਨਾਲ ਖਿੱਚ ਲੈਂਦੇ ਹਨ ਅਤੇ ਚੰਗੇ ਵਿਚਾਰ ਚੰਗੀਆਂ ਵਿਚਾਰ ਤਰੰਗਾਂ ਨੂੰ ਵੀ ਉਨੀ ਹੀ ਤੇਜ ਗਤੀ ਨਾਲ ਹਾਜ਼ਰ ਕਰਦੇ ਹਨ। ਇਸ ਮੌਕੇ ਸਵਾਮੀ ਵਿਨਿਆਨੰਦ, ਸਵਾਮੀ ਰਣਜੀਤਾਨੰਦ, ਮਹਾਤਮਾ ਗੁਰਬਾਜ਼, ਮਹਾਤਮਾ ਮੇਘਾਨੰਦ, ਮਹਾਤਮਾ ਨਰੇਸ਼, ਮਹਾਤਮਾ ਵਰਿੰਦਰ ਨੇ ਪ੍ਰੇਰਨਾ ਭਰਪੂਰ ਭਜਨਾਂ ਦਾ ਗਾਇਨ ਕੀਤਾ।