ਸੀ.ਐਚ.ਸੀ. ਕਸੇਲ ਅਧੀਨ ਆਉਂਦੇ 0 ਤੋਂ 5 ਸਾਲ ਤੱਕ ਦੇ 8256 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ
ਝਬਾਲ, 25 ਨਵੰਬਰ (ਸੁਖਦੇਵ ਸਿੰਘ)-ਸਬ ਨੈਸ਼ਨਲ ਇੰਮੂਨਾਈਜੇਸ਼ਨ ਮੁਹਿੰਮ ਤਹਿਤ ਸਿਵਲ ਸਰਜਨ ਡਾ. ਸੰਦੀਪ ਧਵਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲਾ ਟੀਕਾਕਰਨ ਅਫ਼ਸਰ ਡਾ.
ਝਬਾਲ, 25 ਨਵੰਬਰ (ਸੁਖਦੇਵ ਸਿੰਘ)-ਸਬ ਨੈਸ਼ਨਲ ਇੰਮੂਨਾਈਜੇਸ਼ਨ ਮੁਹਿੰਮ ਤਹਿਤ ਸਿਵਲ ਸਰਜਨ ਡਾ. ਸੰਦੀਪ ਧਵਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ ਦੀ ਦੇਖ-ਰੇਖ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਮਿਤਾ ਸੌਂਧੀ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਕਸੇਲ ਅਧੀਨ 0 ਤੋਂ 5 ਸਾਲ ਤੱਕ ਦੇ 8256 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਸ ਸੰਬੰਧੀ ਡਾ. ਅਮਿਤਾ ਸੌਂਧੀ ਨੇ ਦੱਸਿਆ ਕਿ ਮੁਹਿੰਮ ਦੇ ਪਹਿਲੇ ਦਿਨ ਸਿਹਤ ਕਰਮਚਾਰੀਆਂ ਵਲੋਂ ਪਿੰਡ ਪੱਧਰ ’ਤੇ ਬੂਥ ਲਗਾ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਅਤੇ ਦੂਜੇ ਤੇ ਤੀਜੇ ਦਿਨ ਘਰ-ਘਰ ਜਾ ਕੇ ਬੱਚਿਆਂ ਪੋਲੀਓ ਬੂੰਦਾਂ ਪਿਲਾਈਆਂ ਗਈਆਂ । ਸਿਹਤ ਵਿਭਾਗ ਵਲੋਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਇਕ ਟਰਾਂਜਿਸਟ ਬੂਥ ਸਥਾਪਿਤ ਕੀਤਾ ਗਿਆ। ਪਲਸ ਪੋਲੀਓ ਮੁਹਿੰਮ ਵਿਚ ਮੀਤ ਮੈਨੇਜ਼ਰ ਦਿਲਬਾਗ ਸਿੰਘ, ਡਾ. ਜਤਿੰਦਰ ਕੌਰ, ਸੱਤਪਾਲ ਸਿੰਘ ਬੋਹੜੂ, ਐਸ.ਆਈ. ਪਰਮਿੰਦਰ ਸਿੰਘ ਚੀਮਾ, ਗੁਰਵਿੰਦਰ ਸਿੰਘ, ਜਗਰੂਪ ਸਿੰਘ, ਤੇਜਿੰਦਰ ਸਿੰਘ, ਰਮਨ ਕੁਮਾਰ, ਚੀਫ ਫਾਰਮੇਸੀ ਅਫ਼ਸਰ ਮਨਮੋਹਨ ਸਿੰਘ, ਫਾਰਮੇਸੀ ਅਫ਼ਸਰ ਨਵਦੀਪ ਸਿੰਘ, ਫਾਰਮੇਸੀ ਅਫ਼ਸਰ ਰਾਹੁਲ, ਸਾਹਿਲ ਮੱਟੂ, ਐਲ.ਐਚ.ਵੀ. ਕੁਲਵਿੰਦਰ ਕੌਰ ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।