24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਸਹੁਰੇ ਪਰਿਵਾਰ ਵਲੋਂ ਮਾਰ ਦੇਣ ਦੀ ਨੀਅਤ ਨਾਲ ਕੀਤੇ ਫਾਇਰ, 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਤਰਨ ਤਾਰਨ, 24 ਨਵੰਬਰ (ਹਰਿੰਦਰ ਸਿੰਘ)—ਥਾਣਾ ਭਿੱਖੀਵਿੰਡ ਦੀ ਪੁਲਿਸ ਵਲੋਂ ਇਕ ਵਿਅਕਤੀ ਦੇ ਸਹੁਰੇ ਪਰਿਵਾਰ ਵਲੋਂ ਉਸ ਉਪਰ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾਉਣ ’ਤੇ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਹਮਲਾਵਰ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਦੱਸੇ ਜਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 25-11-2026
ਤਰਨ ਤਾਰਨ, 24 ਨਵੰਬਰ (ਹਰਿੰਦਰ ਸਿੰਘ)—ਥਾਣਾ ਭਿੱਖੀਵਿੰਡ ਦੀ ਪੁਲਿਸ ਵਲੋਂ ਇਕ ਵਿਅਕਤੀ ਦੇ ਸਹੁਰੇ ਪਰਿਵਾਰ ਵਲੋਂ ਉਸ ਉਪਰ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾਉਣ ’ਤੇ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਹਮਲਾਵਰ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਦੱਸੇ ਜਾ ਰਹੇ ਹਨ। ਥਾਣਾ ਭਿੱਖੀਵਿੰਡ ਦੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਹਰਮਨਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਜਗਜੀਤ ਸਿੰਘ ਵਾਸੀ ਵਾਰਡ ਨੰਬਰ 10 ਭਿੱਖੀਵਿੰਡ ਨੇ ਦੱਸਿਆ ਕਿ ਮਿਤੀ 21 ਨਵੰਬਰ ਨੂੰ ਉਸ ਦੇ ਬੱਚੇ ਸਕੂਲ ਤੋ ਵਾਪਸ ਆਏ ਤਾਂ ਉਸ ਦੀ ਮਾਤਾ ਗੁਰਜੀਤ ਕੌਰ ਨੇ ਉਸ ਦੀ ਪਤਨੀ ਮਨਦੀਪ ਕੌਰ ਨੂੰ ਕਿਹਾ ਬੱਚਿਆਂ ਦੇ ਕੱਪੜੇ ਬਦਲ ਦਿਉ ਤਾਂ ਉਸ ਦੀ ਪਤਨੀ ਵੱਧ–ਘੱਟ ਬੋਲਣ ਲੱਗ ਪਈ ਅਤੇ ਮਨਦੀਪ ਕੌਰ ਨੇ ਝਗੜਾ ਹੋਣ ਕਰਕੇ ਉਸ ਦੇ ਸਾਲੇ ਰਣਜੀਤ ਸਿੰਘ ਉਰਫ ਰਾਣਾ ਨੂੰ ਫੋਨ ਲਗਾ ਦਿੱਤਾ ਤਾਂ ਵਕਤ ਕਰੀਬ 6:30 ਸ਼ਾਮ ਸਮੇਂ ਮੇਰਾ ਸਾਲਾ ਰਣਜੀਤ ਸਿੰਘ ਉਰਫ ਰਾਣਾ ਆਪਣੇ ਦੋਸਤ, ਵਿੱਕੀ ਧੁੰਨ ਪੁੱਤਰ ਮਹਿੰਗਾ ਸਿੰਘ ਵਾਸੀ ਧੁੰਨ ਥਾਣਾ ਖਾਲੜਾ ਸਮੇਤ ਪਿਸਟਲ, ਰੌਬਿਨ ਸਿੰਘ ਪੁੱਤਰ ਮਹਿਲ ਸਿੰਘ ਵਾਸੀ ਮਾੜੀ ਮੇਘਾ ਸਮੇਤ ਪਿਸਟਲ, ਕਾਕਾ ਭਲਵਾਨ ਪੁੱਤਰ ਨਾਮਾਲੂਮ ਵਾਸੀ ਮਾੜੀ ਮੇਘਾ ਸਮੇਤ ਪਿਸਟਲ, ਗੁਰਲਾਲ ਸਿੰਘ ਉਰਫ ਰੱਬ ਪੁੱਤਰ ਟੀਟੂ ਵਾਸੀ ਭਿੱਖੀਵਿੰਡ ਅਤੇ ਇਕ ਅਣਪਛਾਤਾ ਵਿਅਕਤੀ ਆਏ ਅਤੇ ਆਉਂਦੇ ਸਾਰ ਹੀ ਰੌਬਿਨ ਸਿੰਘ ਨੇ ਸਿੱਧਾ ਫਾਇਰ ਮੇਰੇ ਉਪਰ ਕੀਤਾ, ਜੋ ਘਰ ਦੀ ਕੰਧ ’ਤੇ ਲੱਗਾ। ਉਸ ਦੇ ਨਾਲ ਆਏ ਕਾਕਾ ਭਲਵਾਨ ਨੇ ਪਿਸਤੌਲ ਨਾਲ ਮੇਰੇ ’ਤੇ ਸਿੱਧਾ ਫਾਇਰ ਕੀਤਾ, ਜੋ ਫਿਰ ਮੇਰੇ ਘਰ ਦੀ ਇਕ ਕੰਧ ’ਤੇ ਲੱਗਾ ਅਤੇ ਵਿੱਕੀ ਨੇ ਵੀ ਆਪਣੇ ਪਿਸਤੌਲ ਨਾਲ ਫਾਇਰ ਕੀਤਾ, ਜੋ ਫਿਰ ਕੰਧ ’ਤੇ ਲੱਗਾ। ਏਨੇ ਨੂੰ ਗੁਰਲਾਲ ਸਿੰਘ ਤੇ ਇਕ ਅਣਪਛਾਤਾ ਨੌਜਵਾਨ ਉਸ ਨਾਲ ਕੁੱਟਮਾਰ ਕਰਨ ਲੱਗ ਪਏ। ਇਹ ਸਾਰੇ ਵਿਅਕਤੀ ਉਸ ਨੂੰ ਆਪਣੀ ਗੱਡੀ ਵਰਨਾ ਵਿਚ ਬਿਠਾ ਕੇ ਉਸ ਦੇ ਸਹੁਰੇ ਘਰ ਪਿੰਡ ਧੁੰਨ ਲੈ ਗਏ, ਜਿੱਥੇ ਉਸ ਦਾ ਚਾਚਾ ਸਹੁਰਾ ਹਰਦੀਪ ਸਿੰਘ ਵਾਸੀ ਧੁੰਨ ਵੀ ਮੌਜੂਦ ਸੀ, ਜਿਥੇ ਉਸ ਨਾਲ ਦੁਬਾਰਾ ਫਿਰ ਚਾਚੇ ਸਹੁਰੇ ਹਰਦੀਪ ਸਿੰਘ ਤੇ ਉਸ ਦੇ ਸਾਲੇ ਰਣਜੀਤ ਸਿੰਘ ਰਾਣਾ ਅਤੇ ਇਸ ਦੇ ਉਪਰੋਕਤ ਦੋਸਤਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਤੇ ਉਸ ਦੀ ਪਤਨੀ ਮਨਦੀਪ ਕੌਰ ਨੂੰ ਉਸੇ ਗੱਡੀ ਵਰਨਾ ਵਿਚ ਬਿਠਾ ਕੇ ਵਾਪਸ ਉਸ ਦੇ ਘਰ ਦੀ ਗਲੀ ਦੇ ਮੋੜ ’ਤੇ ਉਤਾਰ ਗਏ। ਇਸ ਸੰਬੰਧੀ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਧਾਰ ’ਤੇ ਮਾਮਲੇ ਦੀ ਜਾਂਚ ਕਰਦਿਆਂ ਸਬ ਇੰਸਪੈਕਟਰ ਪਰਵਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਕਰਦਿਆਂ ਉਕਤ ਹਮਲਾਵਰਾਂ ਦੇ ਖਿਲਾਫ ਥਾਣਾ ਭਿੱਖੀਵਿੰਡ ਵਿਖੇ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਛੇਹਰਟਾ ’ਚ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਚਲਾਈਆਂ ਗੋਲੀਆਂ-ਔਰਤ ਦੀ ਮੌਤ ਅਗਲੀ ਖ਼ਬਰ ਮਹਾਂ ਪੰਚਾਇਤ ਲਈ ਵੱਡਾ ਕਾਫ਼ਲਾ ਅੱਜ ਮੱਖੂ ਲਈ ਹੋਵੇਗਾ ਰਵਾਨਾ
Ad Position 24