ਜ਼ਮੀਨੀ ਝਗੜੇ ਦੌਰਾਨ ਘਰ ਵਿਚ ਦਾਖ਼ਲ ਹੋ ਕੇ ਕੀਤੀ ਕੁੱਟਮਾਰ
ਤਰਨ ਤਾਰਨ, 22 ਨਵੰਬਰ (ਪਰਮਜੀਤ ਜੋਸ਼ੀ)—ਜ਼ਮੀਨੀ ਝਗੜੇ ਦੇ ਚੱਲਦਿਆਂ ਘਰ ਵਿਚ ਜਬਰੀ ਦਾਖਲ ਹੋ ਕੇ ਇਕ ਔਰਤ ਦੀ ਕੁੱਟਮਾਰ ਕਰਨ, ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ ’ਤੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵਲੋਂ ਇਕ ਔਰਤ ਸਮੇਤ 4 ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਸੁਖਦੇਵ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਗੁੱਜਰਪੁਰਾ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ ਅਤੇ ਉਸ ਦੇ ਦੋ ਲੜਕੇ, ਜੋ ਕਿ ਵਿਦੇਸ਼ ਰਹਿੰਦੇ ਹਨ।
ਤਰਨ ਤਾਰਨ, 22 ਨਵੰਬਰ (ਪਰਮਜੀਤ ਜੋਸ਼ੀ)—ਜ਼ਮੀਨੀ ਝਗੜੇ ਦੇ ਚੱਲਦਿਆਂ ਘਰ ਵਿਚ ਜਬਰੀ ਦਾਖਲ ਹੋ ਕੇ ਇਕ ਔਰਤ ਦੀ ਕੁੱਟਮਾਰ ਕਰਨ, ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ ’ਤੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵਲੋਂ ਇਕ ਔਰਤ ਸਮੇਤ 4 ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਸੁਖਦੇਵ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਗੁੱਜਰਪੁਰਾ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ ਅਤੇ ਉਸ ਦੇ ਦੋ ਲੜਕੇ, ਜੋ ਕਿ ਵਿਦੇਸ਼ ਰਹਿੰਦੇ ਹਨ। ਉਸ ਕੋਲ 30 ਏਕੜ ਜ਼ਮੀਨ ਹੈ ਅਤੇ ਉਸ ਦੀ ਜ਼ਮੀਨ ਦੀ ਵੱਟ ਗੁਰਸੇਵਕ ਸਿੰਘ ਪੁੱਤਰ ਬਲਬੀਰ ਸਿੰਘ ਨਾਲ ਲੱਗਦੀ ਹੈ ਅਤੇ ਉਸ ਪਾਸੋਂ ਗੁਰਸੇਵਕ ਸਿੰਘ ਜ਼ਮੀਨ ਦੇ ਘੇਰੇ–ਘੇਰੇ ਰਸਤਾ ਮੰਗਦਾ ਹੈ, ਜਦ ਕਿ ਉਸ ਨੇ ਆਪਣੀ ਜ਼ਮੀਨ ਵਿਚੋਂ ਉਸ ਦੀ ਜ਼ਮੀਨ ਨੂੰ ਜਾਣ ਵਾਸਤੇ 11 ਫੁੱਟ ਦਾ ਰਸਤਾ ਆਪਣੀ ਸਹਿਮਤੀ ਨਾਲ ਦਿੱਤਾ ਹੋਇਆ ਹੈ। ਮਿਤੀ 6 ਨਵੰਬਰ ਨੂੰ ਜਦ ਉਹ ਆਪਣੀ ਜ਼ਮੀਨ ’ਤੇ ਗੇੜਾ ਮਾਰਨ ਗਿਆ ਤਾਂ ਉਥੇ ਪਹਿਲਾਂ ਤੋਂ ਹੀ ਗੁਰਸੇਵਕ ਸਿੰਘ ਪੁੱਤਰ ਬਲਬੀਰ ਸਿੰਘ ਅਤੇ ਗੁਰਸੇਵਕ ਸਿੰਘ ਦਾ ਜੀਜਾ ਸਵਿੰਦਰ ਸਿੰਘ ਪਿੰਡ ਡੇਹਰਾ ਸਾਹਿਬ ਮੌਜੂਦ ਸਨ, ਜੋ ਕਿ ਉਸ ਨੂੰ ਜ਼ਮੀਨ ਵਿਚੋਂ ਰਸਤੇ ਛੱਡਣ ਬਾਰੇ ਕਹਿਣ ਲੱਗ ਪਏ ਅਤੇ ਉਨ੍ਹਾਂ ਵਿਚ ਤੂੰ–ਤੂੰ ਮੈਂ–ਮੈਂ ਹੋ ਗਏ। ਉਸੇ ਦਿਨ ਵਕਤ ਕਰੀਬ 7 ਵਜੇ ਸ਼ਾਮ ਘਰ ਵਿਚ ਉਹ ਅਤੇ ਉਸ ਦੀ ਪਤਨੀ ਰਾਜਬੀਰ ਕੌਰ ਅਤੇ ਉਸ ਦੀ ਲੜਕੀ ਪ੍ਰਵੀਨ ਕੌਰ ਘਰ ਵਿਚ ਮੌਜੂਦ ਸੀ ਕਿ ਗੁਰਸੇਵਕ ਸਿੰਘ ਪੁੱਤਰ ਬਲਬੀਰ ਸਿੰਘ ਸਮੇਤ ਗੰਡਾਸੀ, ਗੁਰਸੇਵਕ ਸਿੰਘ ਦਾ ਜੀਜਾ ਸਵਿੰਦਰ ਸਿੰਘ ਸਮੇਤ ਪਿਸਟਲ, ਗੁਰਵਿੰਦਰ ਕੌਰ ਪਤਨੀ ਗੁਰਸੇਵਕ ਸਿੰਘ ਸਮੇਤ ਡਾਂਗ, ਗੁਰਲੀਨ ਕੌਰ ਪੁੱਤਰੀ ਗੁਰਸੇਵਕ ਸਿੰਘ ਸਮੇਤ ਹਾਕੀ, ਜੋ ਕਿ ਲਲਕਾਰਾ ਮਾਰਦੇ ਹੋਏ ਘਰ ਅੰਦਰ ਜਬਰਦਸਤੀ ਦਾਖ਼ਲ ਹੋ ਗਏ ਅਤੇ ਉਸ ਨੂੰ ਵਾਲਾਂ ਤੋਂ ਫੜ ਕੇ ਜ਼ਮੀਨ ਤੇ ਸੁੱਟ ਦਿੱਤਾ ਅਤੇ ਗੁਰਲੀਨ ਕੌਰ ਆਪਣੇ ਹੱਥ ਵਿਚ ਫੜੀ ਹਾਕੀ ਦਾ ਵਾਰ ਉਸ ਦੀ ਪਤਨੀ ’ਤੇ ਕਰਨ ਲੱਗ ਪਈ ਅਤੇ ਸਵਿੰਦਰ ਸਿੰਘ ਨੇ ਉਸ ਦੀ ਪਤਨੀ ਦੇ ਕੱਪੜੇ ਪਾੜ ਦਿੱਤੇ ਤੇ ਪਿਸਟਲ ਦੀ ਨੋਕ ’ਤੇ ਉਸ ਦੀ ਪਤਨੀ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ। ਸਵਿੰਦਰ ਸਿੰਘ ਨੇ ਆਪਣੇ ਹੱਥ ਵਿਚ ਫੜੇ ਪਿਸਟਲ ਦਾ ਵਾਰ ਉਸ ਵੱਲ ਕੀਤਾ, ਪਰ ਉਹ ਆਪਣੇ ਬਚਾਅ ਲਈ ਥੱਲੇ ਬੈਠ ਗਿਆ ਅਤੇ ਪਿਸਟਲ ਦਾ ਵਾਰ ਖਾਲੀ ਲੰਘ ਗਿਆ। ਲੋਕ ਇਕੱਠੇ ਹੁੰਦੇ ਵੇਖ ਉਕਤ ਵਿਅਕਤੀ ਮੌਕੇ ਤੋਂ ਭੱਜ ਗਏ। ਇਸ ਸੰਬੰਧੀ ਇੰਸਪੈਕਟਰ ਨਵਦੀਪ ਸਿੰਘ ਨੇ ਮਾਮਲੇ ਦੀ ਜਾਂਚ ਕਰਦਿਆਂ ਗੁਰਸੇਵਕ ਸਿੰਘ ਪੁੰਤਰ ਦਲਬੀਰ ਸਿੰਘ, ਗੁਰਵਿੰਦਰ ਕੌਰ ਪਤਨੀ ਗੁਰਸੇਵਕ ਸਿੰਘ, ਗੁਰਲੀਨ ਕੌਰ ਪੁੱਤਰੀ ਗੁਰਸੇਵਕ ਸਿੰਘ ਸਾਰੇ ਵਾਸੀਆਨ ਗੁੱਜਰਪੁਰਾ ਅਤੇ ਸਵਿੰਦਰ ਸਿੰਘ ਵਾਸੀ ਡੇਹਰਾ ਸਾਹਿਬ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।