ਰਸਤੇ ਵਿਚੋਂ ਕਾਰ ਪਾਸੇ ਕਰਨ ’ਤੇ ਧਮਕੀਆਂ ਅਤੇ ਫਾਇਰ ਕੀਤੇ
ਤਰਨ ਤਾਰਨ, 11 ਨਵੰਬਰ (ਪਰਮਜੀਤ ਜੋਸ਼ੀ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਰਸਤੇ ਵਿਚ ਖੜੀ ਕਾਰ ਨੂੰ ਪਾਸੇ ਕਰਨ ’ਤੇ 2 ਨੌਜਵਾਨਾਂ ਨੂੰ ਧਮਕੀਆਂ ਦੇਣ ਅਤੇ ਹਵਾਈ ਫਾਇਰ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਝਬਾਲ ਵਿਖੇ ਗੁਰਸੇਵਕ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਝਬਾਲ ਕਲਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਅਤੇ ਉਸ ਦੇ ਚਾਚੇ ਦਾ ਲੜਕਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਘਰ ਵ ੱਲ ਨੂੰ ਜਾ ਰਹੇ ਸੀ ਤਾਂ ਘਰ ਦੇ ਨੇੜੇ ਰਸਤੇ ਵਿਚ ਕਾਰ ਖੜੀ ਕਰਕੇ ਵਿਸ਼ਾਲ ਸਿੰਘ ਪੁੱਤਰ ਜਿੰਦੂ, ਸ਼ਾਮੂ ਪੁੱਤਰ ਜੱਸਾ, ਅਰਸ਼ ਪੁੱਤਰ ਮੰਗਲ ਸਿੰਘ, ਸ਼ਮੀਰ ਪੁੱਤਰ ਗੱਬਰ ਵਾਸੀਅਨ ਝਬਾਲ ਕਲਾਂ ਖ਼ੜੇ ਸਨ।
ਤਰਨ ਤਾਰਨ, 11 ਨਵੰਬਰ (ਪਰਮਜੀਤ ਜੋਸ਼ੀ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਰਸਤੇ ਵਿਚ ਖੜੀ ਕਾਰ ਨੂੰ ਪਾਸੇ ਕਰਨ ’ਤੇ 2 ਨੌਜਵਾਨਾਂ ਨੂੰ ਧਮਕੀਆਂ ਦੇਣ ਅਤੇ ਹਵਾਈ ਫਾਇਰ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਝਬਾਲ ਵਿਖੇ ਗੁਰਸੇਵਕ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਝਬਾਲ ਕਲਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਅਤੇ ਉਸ ਦੇ ਚਾਚੇ ਦਾ ਲੜਕਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਘਰ ਵ ੱਲ ਨੂੰ ਜਾ ਰਹੇ ਸੀ ਤਾਂ ਘਰ ਦੇ ਨੇੜੇ ਰਸਤੇ ਵਿਚ ਕਾਰ ਖੜੀ ਕਰਕੇ ਵਿਸ਼ਾਲ ਸਿੰਘ ਪੁੱਤਰ ਜਿੰਦੂ, ਸ਼ਾਮੂ ਪੁੱਤਰ ਜੱਸਾ, ਅਰਸ਼ ਪੁੱਤਰ ਮੰਗਲ ਸਿੰਘ, ਸ਼ਮੀਰ ਪੁੱਤਰ ਗੱਬਰ ਵਾਸੀਅਨ ਝਬਾਲ ਕਲਾਂ ਖ਼ੜੇ ਸਨ। ਅਸੀਂ ਜਦ ਇਨ੍ਹਾਂ ਨੂੰ ਰਸਤੇ ਵਿਚੋਂ ਕਾਰ ਪਾਸੇ ਕਰਨ ਲਈ ਕਿਹਾ ਤਾਂ ਸ਼ਮੀਰ ਸਿੰਘ ਨੇ ਮੈਨੂੰ ਧੱਕਾ ਮਾਰ ਦਿੱਤਾ ਅਤੇ ਬਾਕੀ ਵਿਅਕਤੀਆਂ ਵਲੋਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਵਿਸ਼ਾਲ ਨੇ ਆਪਣੇ ਹੱਥ ਵਿਚ ਫੜੇ ਪਿਸਟਲ ਨਾਲ ਹਵਾ ਵਿਚ ਤਿੰਨ ਫਾਇਰ ਕੀਤੇ। ਜਾਂਚ ਅਧਿਕਾਰੀ ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।