ਰੇਲਗੱਡੀ ’ਚ ਚੜ੍ਹਦੇ ਸਮੇਂ ਯਾਤਰੀ ਜ਼ਖ਼ਮੀ
* ਹੈਲਪ ਡੈਸਕ ’ਤੇ ਤਾਇਨਾਤ ਟੀਮ ਨੇ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ
ਅੰਮ੍ਰਿਤਸਰ, 11 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਮੰਜੇ ਕੁਮਾਰ, ਜੋ ਕਿ ਅੰਮ੍ਰਿਤਸਰ ਤੋਂ ਸਹਰਸਾ ਜਾ ਰਹੇ ਰੇਲਗੱਡੀ ਨੰਬਰ 14618 (ਅੰਮ੍ਰਿਤਸਰ-ਪੂਰਨੀਆ ਕੋਰਟ ਜਨਸੇਵਾ ਐਕਸਪ੍ਰੈਸ) ’ਤੇ ਯਾਤਰਾ ਕਰ ਰਿਹਾ ਸੀ, ਨੂੰ ਰੇਲਗੱਡੀ ’ਚ ਚੜ੍ਹਦੇ ਸਮੇਂ ਹੱਥ ’ਚ ਸੱਟ ਲੱਗ ਗਈ, ਜਿਸ ’ਤੇ ਹੈਲਪ ਡੈਸਕ ’ਤੇ ਤਾਇਨਾਤ ਬਹੁ-ਵਿਭਾਗੀ ਟੀਮ ਨੇ ਤੁਰੰਤ ਸਹਾਇਤਾ ਪ੍ਰਦਾਨ ਕੀਤੀ। ਟੀਮ ’ਚ ਮੈਡੀਕਲ ਵਿਭਾਗ ਦੇ ਓ.
ਅੰਮ੍ਰਿਤਸਰ, 11 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਮੰਜੇ ਕੁਮਾਰ, ਜੋ ਕਿ ਅੰਮ੍ਰਿਤਸਰ ਤੋਂ ਸਹਰਸਾ ਜਾ ਰਹੇ ਰੇਲਗੱਡੀ ਨੰਬਰ 14618 (ਅੰਮ੍ਰਿਤਸਰ-ਪੂਰਨੀਆ ਕੋਰਟ ਜਨਸੇਵਾ ਐਕਸਪ੍ਰੈਸ) ’ਤੇ ਯਾਤਰਾ ਕਰ ਰਿਹਾ ਸੀ, ਨੂੰ ਰੇਲਗੱਡੀ ’ਚ ਚੜ੍ਹਦੇ ਸਮੇਂ ਹੱਥ ’ਚ ਸੱਟ ਲੱਗ ਗਈ, ਜਿਸ ’ਤੇ ਹੈਲਪ ਡੈਸਕ ’ਤੇ ਤਾਇਨਾਤ ਬਹੁ-ਵਿਭਾਗੀ ਟੀਮ ਨੇ ਤੁਰੰਤ ਸਹਾਇਤਾ ਪ੍ਰਦਾਨ ਕੀਤੀ। ਟੀਮ ’ਚ ਮੈਡੀਕਲ ਵਿਭਾਗ ਦੇ ਓ. ਟੀ. ਏ. ਦੀਪਕ ਸਿੰਘ, ਵਪਾਰਕ ਵਿਭਾਗ ਦੇ ਟਿਕਟ ਜਾਂਚ ਸਟਾਫ, ਸਕਾਊਟਸ ਅਤੇ ਗਾਈਡਜ਼ ਅਤੇ ਰੇਲਵੇ ਸੁਰੱਖਿਆ ਬਲ ਦੇ ਕਰਮਚਾਰੀ ਸ਼ਾਮਲ ਸਨ। ਰੇਲਵੇ ਸਟਾਫ ਦੁਆਰਾ ਤੁਰੰਤ ਕਾਰਵਾਈ ਅਤੇ ਸਮੇਂ ਸਿਰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਕਾਰਨ ਯਾਤਰੀ ਨੂੰ ਰਾਹਤ ਮਿਲੀ। ਯਾਤਰੀ ਨੇ ਰੇਲਵੇ ਸਟਾਫ ਦੀ ਸ਼ਲਾਘਾ ਕਰਦੇ ਹੋਏ ਭਾਰਤੀ ਰੇਲਵੇ ਦਾ ਧੰਨਵਾਦ ਕੀਤਾ।