02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

‘ਆਪ’ ਵਲੋਂ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ ਨੇ ਕਈ ਹਲਕਿਆਂ ’ਚ ਕੀਤੇ ‘ਆਪ’ ’ਤੇ ਖੜ੍ਹੇ ਸਵਾਲ - ਜਹਾਂਗੀਰ

ਖਡੂਰ ਸਾਹਿਬ, 1 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਆਮ ਆਦਮੀ ਪਾਰਟੀ ਆਪਣੇ ਅਜੇ 40 ਉਮੀਦਵਾਰਾਂ ਦੀ ਸੂਚੀ ਜਾਰੀ ਕਰਕੇ ਆਪ ਹੀ ਸਵਾਲਾਂ ਦੇ ਘੇਰੇ ਵਿਚ ਆਣ ਖੜੀ ਹੋਈ ਹੈ ਅਤੇ ਬਾਕੀ ਰਹਿੰਦੇ 77 ਉਮੀਦਵਾਰਾਂ ਦੀ ਸੂਚੀ ਪਤਾ ਨਹੀਂ ਕਿਹੜੇ ਰੰਗ ਬਖੇਰੇਗੀ? ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਦਲਬੀਰ ਸਿੰਘ ਜਹਾਂਗੀਰ ਮੈਂਬਰ ਪੀ.

Ad Position 21
No active advertisement
ਜਥੇਦਾਰ ਦਲਬੀਰ ਸਿੰਘ ਜਹਾਂਗੀਰ 02-11-2026
ਖਡੂਰ ਸਾਹਿਬ, 1 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਆਮ ਆਦਮੀ ਪਾਰਟੀ ਆਪਣੇ ਅਜੇ 40 ਉਮੀਦਵਾਰਾਂ ਦੀ ਸੂਚੀ ਜਾਰੀ ਕਰਕੇ ਆਪ ਹੀ ਸਵਾਲਾਂ ਦੇ ਘੇਰੇ ਵਿਚ ਆਣ ਖੜੀ ਹੋਈ ਹੈ ਅਤੇ ਬਾਕੀ ਰਹਿੰਦੇ 77 ਉਮੀਦਵਾਰਾਂ ਦੀ ਸੂਚੀ ਪਤਾ ਨਹੀਂ ਕਿਹੜੇ ਰੰਗ ਬਖੇਰੇਗੀ? ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਦਲਬੀਰ ਸਿੰਘ ਜਹਾਂਗੀਰ ਮੈਂਬਰ ਪੀ.ਏ.ਸੀ. ਸ਼ੋ੍ਮਣੀ ਅਕਾਲੀ ਦਲ ਬਾਦਲ ਨੇ ਕਰਦਿਆਂ ਕਿਹਾ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਈ ਬੈਠੇ ਹਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਪਹਿਲੀ ਸੂਚੀ ਵਿਚ ਉਕਤ ਦੋਵਾਂ ਨੂੰ ਟਿਕਟਾਂ ਨਾਲ ਨਿਵਾਜਿਆ ਗਿਆ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਪ੍ਰਵਾਹ ਨਹੀਂ ਕਰਦੀ। ਜਹਾਂਗੀਰ ਨੇ ਕਿਹਾ ਕਿ ਕੇਜਰੀਵਾਲ ਟਿਕਟਾਂ ਤਾਂ ਦੇ ਸਕਦਾ ਹੈ, ਪਰ ਜਿੱਤ ਯਕੀਨੀ ਨਹੀਂ ਬਣਾ ਸਕਦਾ, ਕਿਉਂਕਿ ਜਿੱਤ ਅਕਾਲ ਤਖਤ ਸਾਹਿਬ ਵਲੋਂ ਹੀ ਨਸੀਬਾਂ ਵਿਚ ਲਿਖੀ ਜਾਂਦੀ ਹੈ। ਇਸ ਮੌਕੇ ਉਨ੍ਹਾਂ ਪਾਰਟੀ ਦੇ ਆਪਣੇ ਆਪ ਨੂੰ ਧੜੱਲੇਦਾਰ ਆਗੂ ਸਮਝਣ ਵਾਲਿਆਂ ਦਾ ਸੂਚੀ ਵਿਚ ਨਾਂਅ ਨਾ ਆਉਣ ’ਤੇ ਵੀ ਉਨ੍ਹਾਂ ਤੰਜ ਕੱਸੇ।
Ad Position 22
No active advertisement
ਪਿਛਲੀ ਖ਼ਬਰ ਮੰਡੀ ਅਮਰਕੋਟ ਤੋਂ ਪੰਜ ਕਿਲੋਮੀਟਰ ਦੂਰ ਪਿੰਡ ਆਸਲ ਉਤਾੜ ਵਿਖੇ ਬਣੇ ਗੈਰ ਕਾਨੂੰਨੀ ਨਿੱਜੀ ਖ਼ਰੀਦ ਕੇਂਦਰ ’ਤੇ ਸਵਾਲ ਉੱਠਣੇ... ਅਗਲੀ ਖ਼ਬਰ ਪਿੰਡ ਗਹਿਰੀ ਦੇ ਖ਼ੇਤਾਂ ਵਿਚੋਂ ਇਕ ਕਿੱਲੋ ਦੇ ਕਰੀਬ ਅਫ਼ੀਮ, ਇਕ ਪਿਸਟਲ ਅਤੇ ਇਕ ਗਲੋਕ ਬਰਾਮਦ
Ad Position 24