01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪਿੰਡ ਡਲੀਰੀ ਦੇ ਖ਼ੇਤਾਂ ਵਿਚੋਂ 4 ਕਿੱਲੋ ਦੇ ਕਰੀਬ ਅਫ਼ੀਮ, ਦੋ ਪਿਸਟਲ ਅਤੇ ਜ਼ਿੰਦਾ ਰੌਂਦ ਬਰਾਮਦ

ਤਰਨ ਤਾਰਨ, 1 ਨਵੰਬਰ (ਹਰਿੰਦਰ ਸਿੰਘ)–ਪਿੰਡ ਡਲੀਰੀ ਦੇ ਖ਼ੇਤਾਂ ਵਿਚੋਂ ਪੁਲਿਸ ਅਤੇ ਬੀ. ਐਸ.

Ad Position 21
No active advertisement
ਅਜੀਤ ਡੈਸਕ 02-11-2026
ਤਰਨ ਤਾਰਨ, 1 ਨਵੰਬਰ (ਹਰਿੰਦਰ ਸਿੰਘ)–ਪਿੰਡ ਡਲੀਰੀ ਦੇ ਖ਼ੇਤਾਂ ਵਿਚੋਂ ਪੁਲਿਸ ਅਤੇ ਬੀ.ਐਸ.ਐਫ. ਦੇ ਸਾਂਝੇ ਯਤਨਾਂ ਸਦਕਾ 4 ਕਿੱਲੋ ਦੇ ਕਰੀਬ ਅਫ਼ੀਮ, ਦੋ ਪਿਸਟਲ, 2 ਖਾਲੀ ਮੈਗਜ਼ੀਨ ਅਤੇ ਜਿੰਦਾ ਰੌਂਦ ਬਰਾਮਦ ਹੋਣ ’ਤੇ ਥਾਣਾ ਖਾਲੜਾ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਸਬ ਇੰਸਪੈਕਟਰ ਐਸ.ਐਚ.ਓ. ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸੰਬੰਧ ਵਿਚ ਡਿਫੈਸ਼ ਮਾੜੀ ਮੇਘਾ, ਮਾੜੀ ਉੱਧੋਕੇ ਨੂੰ ਜਾ ਰਹੇ ਸੀ ਕਿ ਉਨ੍ਹਾਂ ਨੂੰ ਬੀ.ਐੱਸ.ਐੱਫ. ਇੰਸਪੈਕਟਰ ਰਾਜ ਕੁਮਾਰ ਨੇ ਫ਼ੋਨ ’ਤੇ ਸੂਚਨਾ ਦਿੱਤੀ ਕਿ ਪਿੰਡ ਡਲੀਰੀ ਦੇ ਨੇੜ੍ਹੇ ਖੇਤ ਵਿਚ ਪੀਲੇ ਰੰਗ ਦਾ ਪੈਕਟ ਬਰਾਮਦ ਹੋਇਆ ਹੈ, ਉਨ੍ਹਾਂ ਵਲੋਂ ਪੁਲਿਸ ਪਾਰਟੀ ਸਮੇਤ ਉਥੇ ਪੁੱਜ ਕੇ ਬੀ.ਐਸ.ਐਫ. ਨਾਲ ਸਾਂਝੇ ਸਰਚ ਆਪ੍ਰੇੇਸ਼ਨ ਦੌਰਾਨ ਪੀਲੇ ਪੈਕੇਟ ਨੂੰ ਖੋਲ੍ਹ ਕੇ ਜਾਂਚ ਕੀਤੀ ਤਾਂ ਉਸ ਵਿਚੋਂ 4 ਕਿੱਲੋ 19 ਗ੍ਰਾਮ ਅਫੀਮ, ਦੋ ਪਿਸਟਲ ਸਮੇਤ 2 ਖਾਲੀ ਮੈਗਜੀਨ ਸਣੇ ਹੋਲਸਟਰ ਅਤੇ 50 ਰੌਂਦ ਜਿੰਦਾ ਬ੍ਰਾਮਦ ਹੋਏ। ਇਹ ਅਫੀਮ, ਪਿਸਟਲ ਅਤੇ ਰੌਂਦ ਕਿਸੇ ਅਣਪਛਾਤੇ ਵਿਅਕਤੀ ਨੇ ਪਾਕਿਸਤਾਨ ਤੋਂ ਮੰਗਵਾਏ ਗਏ ਹਨ। ਇਸ ਸੰਬੰਧੀ ਥਾਣਾ ਖਾਲੜਾ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਆਹੁਤਾ ਔਰਤ ਨੂੰ ਘਰੋਂ ਕੱਢਣ ’ਤੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਕਿਸਾਨਾਂ ਵਲੋਂ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਜਾਰੀ
Ad Position 24