5 ਨਵੰਬਰ ਨੂੰ ਸੰਗਰੂਰ ’ਚ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਰੱਖੇ ਅੰਦੋਲਨ ’ਚ ਵੱਧ ਤੋਂ ਵੱਧ ਲੋਕ ਸ਼ਾਮਿਲ ਹੋਣ - ਸੁਰਜੀਤ ਸਿੰਘ ਭੂਰਾ
ਖੇਮਕਰਨ, 1 ਨਵੰਬਰ (ਰਾਕੇਸ਼ ਕੁਮਾਰ ਬਿੱਲਾ)-ਬੀਤੀ 13 ਅਕਤੂਬਰ ਨੂੰ ਮਾਨਸਾ ਵਿਚ ਅਸ਼ਵਨੀ ਕੁਮਾਰ ਮੈਡੀਕਲ ਸਟੋਰ ਵਿਚ ਨੌਜਵਾਨ ਪਰਮਿੰਦਰ ਸਿੰਘ ਝੋਟੇ ਨੂੰ ਗੋਲੀਆਂ ਮਾਰੀਆਂ ਕੇ ਸ਼ਹੀਦ ਕਰ ਦੇਣ ਦੀ ਘਟਨਾ ਵਾਪਰਨ ਉਪਰੰਤ ਇਸ ਕਤਲ ਦਾ ਇਨਸਾਫ਼ ਲੈਣ ਲਈ ਮਾਨਸਾ ਵਿਚ ਕਤਲ ਹੋਏ ਝੋਟੇ ਦੀ ਲਾਸ਼ ਨੂੰ ਰੱਖ ਕੇ ਪੂਰੇ ਪੰਜਾਬ ਵਾਸੀਆਂ ਵਲੋਂ ਚੱਲ ਰਹੇ ਰੋਸ ਧਰਨੇ ਦੌਰਾਨ ਹੀ ਸ਼ਹਿਰ ਮਾਨਸਾ ਦੇ ਲਾਗਲੇ ਪਿੰਡ ਭੰਮੇ ਕਲਾਂ ਵਿਚ ਇਕ ਦਲਜੀਤ ਸਿੰਘ ਜੀਤਾ ਨਾਮਕ ਨੌਜਵਾਨ ਵੀ ਟੀਕਾ ਲਗਾ ਕੇ ਮਰ ਗਿਆ ਸੀ, ਜਿਸ ਦੇ ਪੀੜਤ ਪਰਿਵਾਰ ਦੀ ਸਹਿਮਤੀ ਨਾਲ ਉਸ ਦੀ ਲਾਸ਼ ਨੂੰ ਮਾਨਸਾ ਧਰਨੇ ਵਿਚ ਲੈ ਕੇ ਆ ਰਹੀ ਸੰਗਤ ਕੋਲੋਂ ਪੁਲਿਸ ਨੇ ਧੱਕੇ ਨਾਲ ਲਾਸ਼ ਖੋਹ ਕੇ ਲੈ ਗਈ ਤੇ ਨਾਲ ਹੀ ਦਲਜੀਤ ਸਿੰਘ ਦੇ ਪਿਤਾ ਨੂੰ ਵੀ ਹਿਰਾਸਤ ਵਿਚ ਰੱਖਿਆ ਗਿਆ । ਇਸ ਉਪਰੰਤ ਪੁਲਿਸ ਵਲੋਂ ਲੱਖੇ ਸਿਧਾਣੇ ਅਤੇ ਮੋਹਨਜੀਤ ਸਿੰਘ ਸੇਰੋਂ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਸੀ।
ਖੇਮਕਰਨ, 1 ਨਵੰਬਰ (ਰਾਕੇਸ਼ ਕੁਮਾਰ ਬਿੱਲਾ)-ਬੀਤੀ 13 ਅਕਤੂਬਰ ਨੂੰ ਮਾਨਸਾ ਵਿਚ ਅਸ਼ਵਨੀ ਕੁਮਾਰ ਮੈਡੀਕਲ ਸਟੋਰ ਵਿਚ ਨੌਜਵਾਨ ਪਰਮਿੰਦਰ ਸਿੰਘ ਝੋਟੇ ਨੂੰ ਗੋਲੀਆਂ ਮਾਰੀਆਂ ਕੇ ਸ਼ਹੀਦ ਕਰ ਦੇਣ ਦੀ ਘਟਨਾ ਵਾਪਰਨ ਉਪਰੰਤ ਇਸ ਕਤਲ ਦਾ ਇਨਸਾਫ਼ ਲੈਣ ਲਈ ਮਾਨਸਾ ਵਿਚ ਕਤਲ ਹੋਏ ਝੋਟੇ ਦੀ ਲਾਸ਼ ਨੂੰ ਰੱਖ ਕੇ ਪੂਰੇ ਪੰਜਾਬ ਵਾਸੀਆਂ ਵਲੋਂ ਚੱਲ ਰਹੇ ਰੋਸ ਧਰਨੇ ਦੌਰਾਨ ਹੀ ਸ਼ਹਿਰ ਮਾਨਸਾ ਦੇ ਲਾਗਲੇ ਪਿੰਡ ਭੰਮੇ ਕਲਾਂ ਵਿਚ ਇਕ ਦਲਜੀਤ ਸਿੰਘ ਜੀਤਾ ਨਾਮਕ ਨੌਜਵਾਨ ਵੀ ਟੀਕਾ ਲਗਾ ਕੇ ਮਰ ਗਿਆ ਸੀ, ਜਿਸ ਦੇ ਪੀੜਤ ਪਰਿਵਾਰ ਦੀ ਸਹਿਮਤੀ ਨਾਲ ਉਸ ਦੀ ਲਾਸ਼ ਨੂੰ ਮਾਨਸਾ ਧਰਨੇ ਵਿਚ ਲੈ ਕੇ ਆ ਰਹੀ ਸੰਗਤ ਕੋਲੋਂ ਪੁਲਿਸ ਨੇ ਧੱਕੇ ਨਾਲ ਲਾਸ਼ ਖੋਹ ਕੇ ਲੈ ਗਈ ਤੇ ਨਾਲ ਹੀ ਦਲਜੀਤ ਸਿੰਘ ਦੇ ਪਿਤਾ ਨੂੰ ਵੀ ਹਿਰਾਸਤ ਵਿਚ ਰੱਖਿਆ ਗਿਆ । ਇਸ ਉਪਰੰਤ ਪੁਲਿਸ ਵਲੋਂ ਲੱਖੇ ਸਿਧਾਣੇ ਅਤੇ ਮੋਹਨਜੀਤ ਸਿੰਘ ਸੇਰੋਂ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਸੀ। ਪਤਾ ਲੱਗਾ ਉਨ੍ਹਾਂ ਵਿਰੁੱਧ ਝੂਠਾ ਧਾਰਾ 307 ਅਧੀਨ ਕੇਸ ਵੀ ਦਰਜ ਕੀਤਾ ਗਿਆ ਹੈ। ਇਹ ਪ੍ਰਗਟਾਵਾ ਕਰਦੇ ਹੋਏ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਖੇਮਕਰਨ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਭੂਰਾ ਮੈਂਬਰ ਸ਼ਹੀਦ ਪਰਮਿੰਦਰ ਸਿੰਘ ਝੋਟੇ ਇਨਸਾਫ਼ ਕਮੇਟੀ ਨੇ ਦੱਸਿਆ ਕਿ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਨੇ ਮੀਟਿੰਗ ਕਰਕੇ 5 ਨੰਵਬਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸੰਗਰੂਰ ਵਿਚ ਕੋਠੀ ਦਾ ਵੱਡੇ ਪੱਧਰ ’ਤੇ ਘਿਰਾਓ ਕਰਨ ਦਾ ਐਲਾਨ ਕੀਤਾ ਹੈ, ਜਿਸ ਵਿਚ ਪੰਜਾਬ ਵਾਸੀਆਂ ਨੂੰ ਵੱਧ ਚੜ੍ਹ ਕੇ ਸ਼ਾਮਿਲ ਹੋਣਾ ਚਾਹੀਦਾ ਹੈ ।ਉਨ੍ਹਾਂ ਨੇ ਪਰਮਿੰਦਰ ਸਿੰਘ ਝੋਟਾ ਇਨਸਾਫ਼ ਕਮੇਟੀ ਦੇ ਧਰਨੇ ਤੋਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਉਹ ਆਪਣੇ ਸਾਰੇ ਰੁਝੇਵੇਂ ਛੱਡ ਕਿ 5 ਨੰਵਬਰ ਨੂੰ ਵੱਧ ਤੋਂ ਵੱਧ ਗਿਣਤੀ ’ਚ ਪਹੁੰਚਣ। ਉਨ੍ਹਾਂ ਖ਼ਾਸ ਕਰਕੇ ਮਾਝੇ ਤੇ ਦੁਆਬੇ ਦੇ ਸੰਘਰਸ਼ਮਈ ਲੋਕਾਂ ਅਪੀਲ ਕੀਤੀ ਕਿ ਉਹ 4 ਨੰਵਬਰ ਨੂੰ ਹੀ ਮਾਲਵੇ ਦੀ ਧਰਤੀ ’ਤੇ ਪੁੱਜਣ, ਤਾ ਜੋ ਆਪਾਂ ਵੱਡੇ ਪੱਧਰ ’ਤੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਵਿਚ ਕਾਮਯਾਬ ਹੋ ਕੇ ਸਰਕਾਰ ਕੋਲੋਂ ਲੱਖਾ ਸਿੰਘ ਸਿਧਾਣਾ ਤੇ ਹੋਰ ਸਾਥੀਆਂ ਨੂੰ ਰਿਹਾਅ ਕਰਾਉਣ ਦੇ ਲਈ ਤੇ ਹੋਰ ਜਿਹੜੀਆਂ ਮੰਗਾਂ ਨੂੰ ਜਿਹੜਾ ਮਨਾਉਣ ਦੇ ਲਈ ਆਪਾਂ ਕਾਮਯਾਬ ਹੋ ਸਕੀਏ।