ਕੈਰੋਂ ਵਿਖੇ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸੰਪੰਨ
ਪੱਟੀ, 1 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਤਰਨ ਤਾਰਨ ਦੀਆਂ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਰਕਾਰੀ ਐਲੀਮੈਂਟਰੀ ਸਕੂਲ ਕੰਨਿਆ ਕੈਰੋਂ ਦੇ ਖੇਡ ਮੈਦਾਨ ਵਿਚ ਉਤਸ਼ਾਹ ਨਾਲ ਸੰਪੰਨ ਹੋਈਆਂ। ਨੌ ਸਿੱਖਿਆ ਬਲਾਕਾਂ ਦੇ 6 ਤੋਂ 11 ਸਾਲ ਉਮਰ ਵਰਗ ਦੇ ਨੰਨ੍ਹੇ ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਜ
ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਕੰਵਲਜੀਤ ਸਿੰਘ ਸੰਧੂ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਕੌਰ ਤੇ ਹੋਰ। ਤਸਵੀਰ: ਕਾਲੇਕੇ
02-11-2026
ਪੱਟੀ, 1 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਤਰਨ ਤਾਰਨ ਦੀਆਂ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਰਕਾਰੀ ਐਲੀਮੈਂਟਰੀ ਸਕੂਲ ਕੰਨਿਆ ਕੈਰੋਂ ਦੇ ਖੇਡ ਮੈਦਾਨ ਵਿਚ ਉਤਸ਼ਾਹ ਨਾਲ ਸੰਪੰਨ ਹੋਈਆਂ। ਨੌ ਸਿੱਖਿਆ ਬਲਾਕਾਂ ਦੇ 6 ਤੋਂ 11 ਸਾਲ ਉਮਰ ਵਰਗ ਦੇ ਨੰਨ੍ਹੇ ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਹ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਕੰਵਲਜੀਤ ਸਿੰਘ ਸੰਧੂ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਕੌਰ ਦੀ ਅਗਵਾਈ ਹੇਠ ਸਮੂਹ ਬਲਾਕ ਸਿੱਖਿਆ ਅਫ਼ਸਰਾਂ ਦੀ ਦੇਖ-ਰੇਖ ਵਿਚ ਕਰਵਾਈਆਂ ਗਈਆਂ। ਉਦਘਾਟਨੀ ਸਮਾਰੋਹ ਦੌਰਾਨ ਵਿਦਿਆਰਥੀਆਂ ਨੇ ਬੈਂਡ ਦੀਆਂ ਧੁੰਨਾਂ ਨਾਲ ਮਾਰਚ ਪਾਸਟ ਕੀਤਾ ਅਤੇ ਖਿਡਾਰੀਆਂ ਨੂੰ ਖੇਡ ਸਹੁੰ ਚੁਕਾਈ ਗਈ। ਵੱਖ-ਵੱਖ ਖੇਡਾਂ ਵਿਚ ਹੋਏ ਮੁਕਾਬਲੇ ਪਹਿਲੇ ਦਿਨ ਅਥਲੈਟਿਕਸ, ਕੁਸ਼ਤੀ, ਬੈਡਮਿੰਟਨ, ਜਿਮਨਾਸਟਿਕ ਅਤੇ ਹਾਕੀ ਦੇ ਮੁਕਾਬਲੇ ਹੋਏ। ਦੂਜੇ ਦਿਨ ਫੁੱਟਬਾਲ, ਹੈਂਡਬਾਲ, ਖੋ-ਖੋ ਤੇ ਰੱਸਾਕੱਸੀ, ਜਦਕਿ ਤੀਜੇ ਦਿਨ ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ, ਯੋਗਾ, ਤੈਰਾਕੀ ਅਤੇ ਕਰਾਟੇ ਦੇ ਮੁਕਾਬਲੇ ਕਰਵਾਏ ਗਏ। ਖਿਡਾਰੀਆਂ ਨੇ ਮਿਹਨਤ, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵੱਖ-ਵੱਖ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਕੰਵਲਜੀਤ ਸਿੰਘ ਸੰਧੂ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਰਜਿੰਦਰ ਕੌਰ, ਬਲਾਕ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਭਿੱਖੀਵਿੰਡ, ਕੁਲਵਿੰਦਰ ਸਿੰਘ ਚੋਹਲਾ ਸਾਹਿਬ ਅਤੇ ਨੌਸ਼ਹਿਰਾ ਪੰਨੂਆਂ, ਦਿਲਬਾਗ ਸਿੰਘ ਖਡੂਰ ਸਾਹਿਬ, ਗੁਰਦੀਪ ਸਿੰਘ ਨੂਰਦੀ, ਸਰਬਜੀਤ ਸਿੰਘ ਤਰਨ ਤਾਰਨ, ਦਿਲਬਾਗ ਸਿੰਘ ਪੱਟੀ, ਰਜਿੰਦਰ ਸਿੰਘ ਗੰਡੀਵਿੰਡ ਅਤੇ ਪਾਰਸ ਖੁੱਲਰ ਵਲਟੋਹਾ, ਬੀ.ਐੱਸ.ਓ. ਸੁਖਬੀਰ ਸਿੰਘ ਬਾਠ, ਸੀ.ਐੱਚ.ਟੀ. ਗੁਰਕਿਰਪਾਲ ਸਿੰਘ ਕੈਰੋਂ, ਨੈਸ਼ਨਲ ਐਵਾਰਡੀ ਸੀ.ਐੱਚ.ਟੀ. ਅਮਰਜੀਤ ਸਿੰਘ, ਸੀ.ਐਚ.ਟੀ. ਗੁਰਵਿੰਦਰ ਸਿੰਘ ਬੱਬੂ ਅਤੇ ਜ਼ਿਲ੍ਹਾ ਕੋਆਰਡੀਨੇਟਰ ਅਨੂਪ ਸਿੰਘ ਮੈਣੀ ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਮੁਬਾਰਕਬਾਦ ਦਿੱਤੀ। ਓਵਰਆਲ ਟਰਾਫੀ ਬਲਾਕ ਨੌਸ਼ਹਿਰਾ ਪੰਨੂੰਆਂ ਨੇ ਜਿੱਤੀ। ਇਸ ਮੌਕੇ ਡੀ.ਈ.ਓ. ਕੰਵਲਜੀਤ ਸਿੰਘ ਸੰਧੂ ਅਤੇ ਡਿਪਟੀ ਡੀ.ਈ.ਓ. ਰਜਿੰਦਰ ਕੌਰ ਨੇ ਕਿਹਾ ਕਿ ਖੇਡਾਂ ਬੱਚਿਆਂ ਵਿਚ ਸਰੀਰਕ ਤੰਦਰੁਸਤੀ, ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ। ਇਸ ਮੌਕੇ ਜ਼ਿਲ੍ਹਾ ਖੇਡ ਕਮੇਟੀਆਂ ਮੈਂਬਰ ਹਰਪ੍ਰੀਤ ਸਿੰਘ ਚੋਹਲਾ ਸਾਹਿਬ, ਗੁਰਪ੍ਰੀਤ ਸਿੰਘ ਛੀਨਾ ਨੂਰਦੀ, ਜਰਨੈਲ ਸਿੰਘ ਗੰਡੀਵਿੰਡ, ਸਤਨਾਮ ਸਿੰਘ ਤਰਨ ਤਾਰਨ ਪਰਾਪਰ, ਗੁਰਭੇਜ ਸਿੰਘ ਭਿੱਖੀਵਿੰਡ, ਦਵਿੰਦਰ ਸਿੰਘ ਖਹਿਰਾ ਨੌਸ਼ਹਿਰਾ ਪੰਨੂਆਂ, ਰੇਸ਼ਮ ਸਿੰਘ ਖਡੂਰ ਸਾਹਿਬ, ਦਵਿੰਦਰ ਸਿੰਘ ਭੁੱਲਰ, ਗਗਨਦੀਪ ਸਿੰਘ ਚੋਹਲਾ ਸਾਹਿਬ, ਰਵਿੰਦਰ ਸਿੰਘ ਪੱਟੀ, ਪਵਨਦੀਪ ਸਿੰਘ ਨੂਰਦੀ,ਹਰਪ੍ਰੀਤ ਸਿੰਘ ਗੰਡੀਵਿੰਡ, ਨੀਰਜ ਸੇਠੀ ਤਰਨ ਤਾਰਨ ਪਰਾਪਰ, ਮਨਜੀਤ ਸਿੰਘ ਭਿੱਖੀਵਿੰਡ, ਬਲਰਾਜ ਸਿੰਘ ਵਲਟੋਹਾ, ਸੁਖਵਿੰਦਰ ਸਿੰਘ ਧਾਮੀ ਖਡੂਰ ਸਾਹਿਬ, ਗੁਰਪ੍ਰੀਤ ਸਿੰਘ ਲਾਲਪੁਰਾ, ਪ੍ਰਭਜੀਤ ਸਿੰਘ ਕੋਟ, ਸਰਬਜੀਤ ਸਿੰਘ, ਗੁਰਪ੍ਰੀਤ ਕੌਰ ਰਸੂਲਪੁਰ, ਨਿਰਵੈਲ ਸਿੰਘ ਕੈਰੋਂ, ਜਗਵੀਰ ਸਿੰਘ ਕੁਹਾੜਕਾ, ਹੈੱਡ ਟੀਚਰ ਵਰਿਆਮ ਸਿੰਘ, ਹਰਪਾਲ ਸਿੰਘ ਦੇਸੂਵਾਲ, ਗੁਰਇਕਬਾਲ ਸਿੰਘ ਖੱਬੇ ਰਾਜਪੂਤਾਂ, ਦਲਜੀਤ ਸਿੰਘ ਭੱਠਲ ਭਾਈਕੇ, ਸੁਰਜੀਤ ਸਿੰਘ ਨੰਦਪੁਰ, ਰਾਜਗੁਰਿੰਦਰ ਸਿੰਘ ਸਰਾਲੀ ਮੰਡ, ਸੁਰਿੰਦਰਪਾਲ ਸਿੰਘ, ਰੇਸ਼ਮ ਸਿੰਘ ਖੱਬੇ ਰਾਜਪੂਤਾ, ਕਵਲਜੀਤ ਸਿੰਘ ਭੱਠਲ, ਰਾਜੀਵ ਕੁਮਾਰ ਮੰਨਣ, ਨਵਨੀਤ ਕੌਰ ਕੈਰੋਂ ,ਅੰਮ੍ਰਿਤਪਾਲ ਕੌਰ ਹੈੱਡ ਟੀਚਰ, ਸ੍ਰੀਮਤੀ ਸੀਮਾ ਰਾਣੀ ਨੰਦਪੁਰ, ਅਭਿਸ਼ੇਕ ਸੋਨੀ ਢੋਟੀਆ, ਹੈੱਡ ਟੀਚਰ ਸੰਦੀਪ ਸਿੰਘ ਚੰਬਲ, ਸਰਬਜੀਤ ਸਿੰਘ ਰਸੂਲਪੁਰ, ਸ਼ਰਨਜੀਤ ਸਿੰਘ ਕੈਰੋਂ, ਬਰਜਿੰਦਰ ਸਿੰਘ ਝੰਡੇਰ, ਗੁਰਜਿੰਦਰ ਸਿੰਘ ਸਖੀਰਾ ਆਦਿ ਹਾਜ਼ਰ ਸਨ।