ਇੰਜੀ. ਕੁਲਵਿੰਦਰ ਸਿੰਘ ਬਾਗੜੀਆ ਨੂੰ ਤਰੱਕੀ ਹੋਣ ਉਪਰੰਤ ਕਾਰਜ ਸੰਭਾਲਣ ’ਤੇ ਕੀਤਾ ਸਨਮਾਨਿਤ
ਤਰਨ ਤਾਰਨ, 24 ਅਕਤੂਬਰ (ਹਰਿੰਦਰ ਸਿੰਘ)-ਇੰਜੀ : ਕੁਲਵਿੰਦਰ ਸਿੰਘ ਬਾਗੜੀਆਂ ਜੋ ਪਾਵਰਕਾਮ ਦੀ ਸਬ ਡਵੀਜ਼ਨ ਖਡੂਰ ਸਾਹਿਬ ਵਿਖੇ ਬਤੌਰ ਉਪ ਮੰਡਲ ਅਫਸਰ ਡਿਊਟੀ ਨਿਭਾ ਰਹੇ ਸਨ, ਨੂੰ ਏ. ਏ.
ਇ
ਇੰਜੀ. ਕੁਲਵਿੰਦਰ ਸਿੰਘ ਬਾਗੜੀਆ ਨੂੰ ਸਨਮਾਨਿਤ ਕਰਦੇ ਹੋਏ ਬਿਜਲੀ ਕਾਮੇ ਤੇ ਹੋਰ। ਤਸਵੀਰ: ਲਵਲੀ
25-10-2026
ਤਰਨ ਤਾਰਨ, 24 ਅਕਤੂਬਰ (ਹਰਿੰਦਰ ਸਿੰਘ)-ਇੰਜੀ : ਕੁਲਵਿੰਦਰ ਸਿੰਘ ਬਾਗੜੀਆਂ ਜੋ ਪਾਵਰਕਾਮ ਦੀ ਸਬ ਡਵੀਜ਼ਨ ਖਡੂਰ ਸਾਹਿਬ ਵਿਖੇ ਬਤੌਰ ਉਪ ਮੰਡਲ ਅਫਸਰ ਡਿਊਟੀ ਨਿਭਾ ਰਹੇ ਸਨ, ਨੂੰ ਏ.ਏ.ਈ ਤੋਂ ਐਸ.ਐਸ.ਈ. ਦੀ ਵਿਭਾਗੀ ਤਰੱਕੀ ਮਿਲਣ ਉਪਰੰਤ ਸਥਾਨਕ 66 ਕੇ.ਵੀ. ਬਿਜਲੀ ਘਰ ਫੋਕਲ ਪੁਆਇੰਟ ਦਾ ਕਾਰਜਭਾਰ ਸੰਭਾਲਣ ਸਮੇਂ ਵੱਖ-ਵੱਖ ਬਿਜਲੀ ਘਰਾਂ ਦੇ ਸਟਾਫ਼ ਅਤੇ ਬਿਜਲੀ ਕਾਮਿਆਂ ਦੀ ਏਟਕ ਜਥੇਬੰਦੀ ਦੇ ਆਗੂਆਂ ਨੇ ਭਰਵਾਂ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਯਾਦਗਾਰੀ ਸ਼ੀਲਡ ਦੇ ਕੇ ਅਤੇ ਹਾਰ ਪਾ ਕੇ ਸਨਮਾਨਤ ਕੀਤਾ । ਇੰਜੀ: ਕੁਲਵਿੰਦਰ ਸਿੰਘ ਦੇ ਚਾਰਜ ਲੈਣ ਸਮੇਂ ਹਾਜ਼ਰ ਹੋਏ ਇੰਜੀ : ਮਨੋਜ ਕੁਮਾਰ ਉਪ ਮੰਡਲ ਅਫਸਰ ਫੋਕਲ ਪੁਆਇੰਟ ਤਰਨ ਤਾਰਨ, ਇੰਜੀ. ਮੰਗਲ ਸਿੰਘ ਜੇ.ਈ. ਬਿਜਲੀ ਘਰ ਫਤਿਆਬਾਦ, ਇੰਜੀ. ਸੁੱਚਾ ਸਿੰਘ ਜੇ.ਈ. ਬਿਜਲੀ ਘਰ ਖਡੂਰ ਸਾਹਿਬ, ਇੰਜੀ. ਦਲਜੀਤ ਸਿੰਘ ਜੇ.ਈ. ਬਿਜਲੀ ਘਰ ਗੋਇੰਦਵਾਲ ਸਾਹਿਬ, ਇੰਜੀ. ਹਰਜਿੰਦਰ ਸਿੰਘ ਭਲਵਾਨ ਜੇ.ਈ. ਫੋਕਲ ਪੁਆਇੰਟ ਤਰਨ ਤਾਰਨ, ਇੰਜੀ. ਪਰਮਿੰਦਰ ਕੁਮਾਰ ਜੇ.ਈ. ਬਿਜਲੀ ਘਰ ਰਸੂਲਪੁਰ, ਇੰਜੀ. ਗੁਰਨਿਸ਼ਾਨ ਸਿੰਘ ਜੇ.ਈ. ਬਿਜਲੀ ਘਰ ਨੌਸ਼ਹਿਰਾ ਪੰਨੂੰਆਂ, ਇੰਜੀ. ਬਾਵਾ ਸਿੰਘ ਜੇ.ਈ. ਬਿਜਲੀ ਘਰ ਕੋਟ ਮੁਹੰਮਦ ਖਾਂ, ਇੰਜੀ. ਬ੍ਰਹਮਜੋਤ ਸਿੰਘ ਜੇ.ਈ. ਬਿਜਲੀ ਘਰ ਦੇਊ ਬਾਠ , ਇੰਜੀ. ਹਰਪ੍ਰੀਤ ਸਿੰਘ ਜੇ.ਈ. ਬਿਜਲੀ ਘਰ ਬ੍ਰਹਮਪੁਰਾ, ਇੰਜੀ. ਕਮਰਜੀਤ ਸਿੰਘ ਜੇ.ਈ.. ਇੰਜੀ. ਅਮਨਦੀਪ ਸਿੰਘ ਜੇ.ਈ.. ਇੰਜੀ. ਨਿਸ਼ਾਨ ਸਿੰਘ ਜੇ.ਈ.. ਨਿਸ਼ਾਨ ਸਿੰਘ ਐਲ.ਡੀ.ਸੀ. (ਸਾਰੇ ਫੋਕਲ ਪੁਆਇੰਟ ਸਬ ਡਵੀਜ਼ਨ) ਤੋਂ ਇਲਾਵਾ ਏਟਕ ਜਥੇਬੰਦੀ ਦੇ ਸਰਕਲ ਸਕੱਤਰ ਪੂਰਨ ਦਾਸ, ਖਜ਼ਾਨਚੀ ਲਖਵਿੰਦਰ ਸਿੰਘ ਬਹਿਲਾ, ਪੱਟੀ ਡਵੀਜ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਪੰਡੋਰੀ, ਕਰਮਚਾਰੀ ਦਲ ਦੇ ਆਗੂ ਨਰਿੰਦਰ ਸਿੰਘ ਜੋਧਪੁਰ ਆਦਿ ਨੇ ਇੰਜੀ. ਕੁਲਵਿੰਦਰ ਸਿੰਘ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ। ਇਸ ਖੁਸ਼ੀ ਦੇ ਮੌਕੇ ’ਤੇ ਵੱਡੀ ਗਿਣਤੀ ਸਟਾਫ਼ ਨੇ ਲੱਡੂ ਵੰਡ ਕੇ ਖੁਸ਼ੀ ਜ਼ਾਹਰ ਕੀਤੀ । ਇੰਜੀ. ਕੁਲਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਬਾਬਾ ਸਤਨਾਮ ਸਿੰਘ ਗੁਰੂ ਕੇ ਬਾਗ ਵਾਲਿਆਂ ਨੇ ਵੀ ਸਿਰਪਾਓ ਪਾ ਕੇ ਸਨਮਾਨਤ ਕੀਤਾ । ਇਸ ਸਾਦੇ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਦੇ ਅਖੀਰ ਵਿਚ ਏਟਕ ਜਥੇਬੰਦੀ ਦੇ ਸਾਬਕਾ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਸਰਕਲ ਪ੍ਰਧਾਨ ਜ਼ੋਨ ਕਨਵੀਨਰ ਅਤੇ ਸੂਬਾ ਮੀਤ ਪ੍ਰਧਾਨ ਦੇ ਅਹੁੱਦੇ ਪ੍ਰਾਪਤ ਕਰਕੇ ਨਾਮਣਾ ਖੱਟਣ ਦੀ ਜੋਰਦਾਰ ਪ੍ਰਸੰਸਾ ਕੀਤੀ ।