ਅਕਾਲ ਅਕੈਡਮੀ ਢੋਟੀਆਂ ਦੀਆਂ ਸੱਤ ਵਿਦਿਆਰਥਣਾਂ ਨੇ ਸਟੇਟ ਪੱਧਰੀ ਫੁੱਟਬਾਲ ਮੁਕਾਬਲਿਆਂ ਵਿਚ ਜ਼ਿਲ੍ਹੇ ਦੀ ਕੀਤੀ ਨੁਮਾਇੰਦਗੀ
ਨੌਸ਼ਹਿਰਾ ਪੰਨੂੰਆ, 11 ਅਕਤੂਬਰ (ਦੀਪਕ ਮੈਣੀ)–ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਢੋਟੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਕੈਡਮੀ ਦੀਆਂ ਸੱਤ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਪੋਰਟਸ ਦੇ ਫੁੱਟਬਾਲ ਮੁਕਾਬਲਿਆਂ ਵਿਚ ਸਟੇਟ ਪੱਧਰ ’ਤੇ ਜ਼ਿਲ੍ਹਾ ਤਰਨ ਤਾਰਨ ਦੀ ਨੁਮਾਇੰਦਗੀ ਕਰਕੇ ਅਕੈਡਮੀ ਦਾ ਨਾਮ ਰੌਸ਼ਨ ਕੀਤਾ। ਜ਼ਿਲ੍ਹਾ ਤਰਨ ਤਾਰਨ ਦੀ ਟੀਮ ਵਿਚ ਅਕਾਲ ਅਕੈਡਮੀ ਢੋਟੀਆਂ ਦੀਆਂ ਵਿਦਿਆਰਥਣਾਂ ਗੁਰਨੂਰਪ੍ਰੀਤ ਕੌਰ (12ਵੀਂ), ਸੀਰਤ ਦੀਪ ਕੌਰ (12ਵੀਂ), ਅਨਮੋਲ ਪ੍ਰੀਤ ਕੌਰ (12ਵੀਂ), ਮਹਿਕ ਪ੍ਰੀਤ ਕੌਰ (12ਵੀਂ), ਸੁਖਮਨਜੀਤ ਕੌਰ (12ਵੀਂ), ਸ਼ੁਭਪ੍ਰੀਤ ਕੌਰ (12ਵੀਂ) ਅਤੇ ਸੇਜਲ ਪ੍ਰੀਤ ਕੌਰ (10ਵੀਂ) ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਨੌਸ਼ਹਿਰਾ ਪੰਨੂੰਆ, 11 ਅਕਤੂਬਰ (ਦੀਪਕ ਮੈਣੀ)–ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਢੋਟੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਕੈਡਮੀ ਦੀਆਂ ਸੱਤ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਪੋਰਟਸ ਦੇ ਫੁੱਟਬਾਲ ਮੁਕਾਬਲਿਆਂ ਵਿਚ ਸਟੇਟ ਪੱਧਰ ’ਤੇ ਜ਼ਿਲ੍ਹਾ ਤਰਨ ਤਾਰਨ ਦੀ ਨੁਮਾਇੰਦਗੀ ਕਰਕੇ ਅਕੈਡਮੀ ਦਾ ਨਾਮ ਰੌਸ਼ਨ ਕੀਤਾ। ਜ਼ਿਲ੍ਹਾ ਤਰਨ ਤਾਰਨ ਦੀ ਟੀਮ ਵਿਚ ਅਕਾਲ ਅਕੈਡਮੀ ਢੋਟੀਆਂ ਦੀਆਂ ਵਿਦਿਆਰਥਣਾਂ ਗੁਰਨੂਰਪ੍ਰੀਤ ਕੌਰ (12ਵੀਂ), ਸੀਰਤ ਦੀਪ ਕੌਰ (12ਵੀਂ), ਅਨਮੋਲ ਪ੍ਰੀਤ ਕੌਰ (12ਵੀਂ), ਮਹਿਕ ਪ੍ਰੀਤ ਕੌਰ (12ਵੀਂ), ਸੁਖਮਨਜੀਤ ਕੌਰ (12ਵੀਂ), ਸ਼ੁਭਪ੍ਰੀਤ ਕੌਰ (12ਵੀਂ) ਅਤੇ ਸੇਜਲ ਪ੍ਰੀਤ ਕੌਰ (10ਵੀਂ) ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਅਕੈਡਮੀ ਲਈ ਵਿਸ਼ੇਸ਼ ਪ੍ਰਾਪਤੀ ਹੈ ਕਿ ਜ਼ਿਲ੍ਹਾ ਪੱਧਰੀ ਟੀਮ ਦਾ ਲਗਭਗ ਅੱਧਾ ਹਿੱਸਾ ਅਕਾਲ ਅਕੈਡਮੀ ਢੋਟੀਆਂ ਦੀਆਂ ਵਿਦਿਆਰਥਣਾਂ ਦਾ ਸੀ। ਸਟੇਟ ਪੱਧਰ ’ਤੇ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਾ ਉਨ੍ਹਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ, ਟੀਮ ਵਰਕ, ਖੇਡ ਪ੍ਰਤੀ ਸਮਰਪਣ ਅਤੇ ਦ੍ਰਿੜ੍ਹ ਇਰਾਦੇ ਦਾ ਪ੍ਰਮਾਣ ਹੈ। ਅਕਾਲ ਅਕੈਡਮੀ ਢੋਟੀਆਂ ਵਿਦਿਆਰਥੀਆਂ ਨੂੰ ਮੁੱਲ-ਅਧਾਰਿਤ ਅਤੇ ਵਿਗਿਆਨਕ ਸਿੱਖਿਆ ਦੇ ਨਾਲ-ਨਾਲ ਅਧਿਆਤਮਿਕ ਵਿਕਾਸ ਅਤੇ ਖੇਡਾਂ ਰਾਹੀਂ ਸੰਪੂਰਨ ਵਿਕਾਸ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਅਕੈਡਮੀ ਵਲੋਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ, ਅਗਵਾਈ ਦੀ ਭਾਵਨਾ, ਟੀਮ ਸਪਿਰਿਟ ਅਤੇ ਸੱਚੀ ਖੇਡ ਭਾਵਨਾ ਵਿਕਸਿਤ ਕਰਨ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਅਕੈਡਮੀ ਦੀ ਪ੍ਰਿੰਸੀਪਲ ਰਮਨਦੀਪ ਕੌਰ ਨੇ ਸਾਰੀਆਂ ਸੱਤ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦਿਲੋਂ ਵਧਾਈ ਦਿੱਤੀ।