10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਅੱਡਾ ਬਾਜ਼ਾਰ ਵਿਖੇ ਦੋ ਪਿਸਤੌਲਧਾਰੀ ਨੌਜਵਾਨਾਂ ਵਲੋਂ ਦੁਕਾਨਦਾਰ ’ਤੇ ਹਮਲਾ, ਚਲਾਈਆਂ ਗੋਲੀਆਂ

ਤਰਨ ਤਾਰਨ, 9 ਅਕਤੂਬਰ (ਹਰਿੰਦਰ ਸਿੰਘ)— ਦੇਰ ਸ਼ਾਮ ਨੂੰ ਤਰਨ ਤਾਰਨ ਦੇ ਅੱਡਾ ਬਾਜ਼ਾਰ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦ ਮੋਟਰਸਾਈਕਲ ’ਤੇ ਆਏ ਦੋ ਪਿਸਤੌਲਧਾਰੀ ਨੌਜਵਾਨਾਂ ਵਲੋਂ ਕੁੰਦਨ ਸਿੰਘ ਮਾਰਕੀਟ ਵਿਚ ਬੂਟਾਂ ਦੀ ਦੁਕਾਨ ਕਰਦੇ ਇਕ ਵਿਅਕਤੀ ’ਤੇ ਹਮਲਾ ਕਰ ਦਿੱਤਾ। ਦੁਕਾਨਦਾਰ ਵਲੋਂ ਇਕ ਹਮਲਾਵਰ ਨੂੰ ਜਦ ਫੜ੍ਹ ਲਿਆ ਗਿਆ ਤਾਂ ਉਥੇ ਦੋ ਗੋਲੀਆਂ ਚਲਾਈਆਂ ਗਈਆਂ।

Ad Position 21
No active advertisement
ਅਜੀਤ ਡੈਸਕ 10-10-2026
ਤਰਨ ਤਾਰਨ, 9 ਅਕਤੂਬਰ (ਹਰਿੰਦਰ ਸਿੰਘ)— ਦੇਰ ਸ਼ਾਮ ਨੂੰ ਤਰਨ ਤਾਰਨ ਦੇ ਅੱਡਾ ਬਾਜ਼ਾਰ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦ ਮੋਟਰਸਾਈਕਲ ’ਤੇ ਆਏ ਦੋ ਪਿਸਤੌਲਧਾਰੀ ਨੌਜਵਾਨਾਂ ਵਲੋਂ ਕੁੰਦਨ ਸਿੰਘ ਮਾਰਕੀਟ ਵਿਚ ਬੂਟਾਂ ਦੀ ਦੁਕਾਨ ਕਰਦੇ ਇਕ ਵਿਅਕਤੀ ’ਤੇ ਹਮਲਾ ਕਰ ਦਿੱਤਾ। ਦੁਕਾਨਦਾਰ ਵਲੋਂ ਇਕ ਹਮਲਾਵਰ ਨੂੰ ਜਦ ਫੜ੍ਹ ਲਿਆ ਗਿਆ ਤਾਂ ਉਥੇ ਦੋ ਗੋਲੀਆਂ ਚਲਾਈਆਂ ਗਈਆਂ। ਇਸੇ ਦੌਰਾਨ ਦੂਸਰਾ ਹਮਲਾਵਰ ਭੱਜਣ ਵਿਚ ਕਾਮਯਾਬ ਹੋ ਗਿਆ। ਦੁਕਾਨਦਾਰ ਵਲੋਂ ਫੜਿਆ ਗਿਆ ਇਕ ਹਮਲਾਵਰ ਪਿਸਤੌਲ ਸਮੇਤ ਪੁਲਿਸ ਹਵਾਲੇ ਕਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਬੂਟਾਂ ਦੀ ਦੁਕਾਨ ਕਰਦੇ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਕੁੰਦਨ ਸਿੰਘ ਮਾਰਕੀਟ ਅੱਡਾ ਬਾਜ਼ਾਰ ਵਿਚ ਆਪਣੀ ਦੁਕਾਨ ’ਤੇ ਬੈਠਾ ਸੀ। ਇਸੇ ਦੌਰਾਨ ਦੋ ਅਣਪਛਾਤੇ ਨੌਜਵਾਨ ਆਏ, ਜਿੰਨਾਂ ਦੇ ਕੋਲ ਪਿਸਤੌਲ ਸਨ ਅਤੇ ਉਸ ਨਾਲ ਝਗੜਣ ਲੱਗ ਪਏ। ਜਦ ਉਨ੍ਹਾਂ ਵਿਚੋਂ ਇਕ ਨੌਜਵਾਨ ਨੇ ਪਿਸਤੌਲ ਕੱਢਿਆ ਤਾਂ ਉਸ ਨੇ ਉਸ ਨੂੰ ਜੱਫਾ ਮਾਰ ਲਿਆ ਅਤੇ ਉਹ ਇਕ ਦੂਜੇ ਨਾਲ ਲੜਦੇ ਹੋਏ ਦੁਕਾਨ ਦੇ ਬਾਹਰ ਆ ਗਏ। ਇਸੇ ਦੌਰਾਨ ਰੌਲਾ ਸੁਣ ਕੇ ਨਜ਼ਦੀਕੀ ਦੁਕਾਨਦਾਰ ਵੀ ਆ ਗਏ। ਇਸ ਝਗੜੇ ਦੌਰਾਨ ਇਕ ਨੌਜਵਾਨ ਨੇ ਦੋ ਗੋਲੀਆਂ ਵੀ ਚਲਾਈਆਂ। ਦੁਕਾਨਦਾਰਾਂ ਵਲੋਂ ਇਕ ਹਮਲਾਵਰ ਰਾਹੁਲ ਵਾਸੀ ਨਾਨਕਸਰ ਨੂੰ ਉਸ ਦੇ ਪਿਸਤੌਲ ਸਮੇਤ ਫੜ੍ਹ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ, ਜੋ ਕਿ ਇਸ ਸਮੇਂ ਸਰਕਾਰੀ ਹਸਪਤਾਲ ਵਿਚ ਦਾਖ਼ਲ ਹੈ, ਜਦਕਿ ਦੂਸਰਾ ਹਮਲਾਵਰ ਅਕਾਸ਼ ਵਾਸੀ ਬੁੱਘਾ ਮੌਕੇ ਤੋਂ ਫ਼ਰਾਰ ਹੋ ਗਿਆ। ਗੁਰਦੇਵ ਸਿੰਘ ਨੇ ਪੁਲਿਸ ਕੋਲੋਂ ਮੰਗ ਕੀਤੀ ਹੈ ਕਿ ਉਸ ’ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਡੀ.ਐਸ.ਪੀ. ਸੁਖਬੀਰ ਸਿੰਘ ਨੇ ਦੱਸਿਆ ਕਿ ਰਾਹੁਲ ਨਾਮਕ ਇਕ ਹਮਲਾਵਰ ਨੂੰ ਦੁਕਾਨਦਾਰ ਵਲੋਂ ਹਿੰਮਤ ਦਿਖਾਉਂਦਿਆਂ ਗ੍ਰਿਫ਼ਤਾਰ ਲਿਆ ਹੈ, ਜਦਕਿ ਉਸ ਦਾ ਦੂਸਰਾ ਸਾਥੀ ਫ਼ਰਾਰ ਹੈ। ਦੋਵਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਫ਼ਰਾਰ ਹੋਏ ਵਿਅਕਤੀ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਾਲਜ ਦੇ ਪ੍ਰਿੰਸੀਪਲ ਨੂੰ ਦਿੱਤਾ ਮੰਗ ਪੱਤਰ, ਦੁਬਾਰਾ ਬਹਾਲੀ ਲਈ ਕੀਤੀ ਮੰਗ ਅਗਲੀ ਖ਼ਬਰ ਮੰਗਤ ਸਿੰਘ ਨੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਵਜੋਂ ਸੰਭਾਲਿਆ ਅਹੁਦਾ
Ad Position 24