28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਬਿਜਲੀ ਕਾਮਿਆਂ ਦੇ ਸਾਬਕਾ ਆਗੂ ਆਤਮਾ ਸਿੰਘ ਰਾਮਪੁਰੀਆ ਦੇ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ

ਤਰਨ ਤਾਰਨ, 28 ਨਵੰਬਰ (ਹਰਿੰਦਰ ਸਿੰਘ)– ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ. ਐਸ.

Ad Position 21
No active advertisement
ਆਤਮਾ ਸਿੰਘ ਰਾਮਪੁਰੀਆ 29-11-2026
ਤਰਨ ਤਾਰਨ, 28 ਨਵੰਬਰ (ਹਰਿੰਦਰ ਸਿੰਘ)– ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ.ਐਸ.ਈ.ਬੀ. ਇੰਪਲਾਈਜ ਫੈਡਰੇਸ਼ਨ ਏਟਕ ਪੰਜਾਬ ਦੇ ਨਿਧੜਕ ਆਗੂ ਸਾਬਕਾ ਸਰਕਲ ਪ੍ਰਧਾਨ ਆਤਮਾ ਸਿੰਘ ਰਾਮਪੁਰੀਆ ਜੇ.ਈ ਜੋ ਪਿਛਲੇ ਕੁਝ ਸਮੇਂ ਤੋਂ ਬੀਮਾਰ ਚਲ ਰਹੇ ਸਨ ਦੇ ਬੀਤੇ ਦਿਨੀਂ ਵਿਛੋੜਾ ਦੇ ਜਾਣ ’ਤੇ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਿਨ੍ਹਾਂ ਵਿਚ ਜਥੇਬੰਦੀ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਪੰਜਾਬ ਏਟਕ ਦੇ ਸਕੱਤਰ ਗੁਰਪ੍ਰੀਤ ਸਿੰਘ ਗੰਡੀਵਿੰਡ, ਸੂਬਾ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਬਾਗੜੀਆਂ, ਸਰਕਲ ਸਕੱਤਰ ਪੂਰਨ ਦਾਸ, ਖਜ਼ਾਨਚੀ ਲਖਵਿੰਦਰ ਸਿੰਘ ਬਹਿਲਾ, ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਦੇ ਸੂਬਾ ਆਗੂ ਤਾਰਾ ਸਿੰਘ ਖਹਿਰਾ, ਸਰਕਲ ਪ੍ਰਧਾਨ ਪੂਰਨ ਸਿੰਘ ਮਾੜੀਮੇਘਾ, ਸਰਕਲ ਸਕੱਤਰ ਨਰਿੰਦਰ ਬੇਦੀ, ਖਜ਼ਾਨਚੀ ਜਸਬੀਰ ਸਿੰਘ ਸ਼ੇਰੋਂ, ਸਰਕਲ ਆਗੂਆਂ ਮਨਜੀਤ ਸਿੰਘ ਗੁਨੋਵਾਲ , ਸੁਖਦੇਵ ਸਿੰਘ ਚਾਹਲ , ਦਰਸ਼ਨ ਲਾਲ, ਅਮਰਜੀਤ ਸਿੰਘ ਮਾੜੀਮੇਘਾ, ਜੈਮਲ ਸਿੰਘ ਬਾਠ, ਅਵਤਾਰ ਕ੍ਰਿਸ਼ਨ, ਰਾਜਿੰਦਰ ਜੋਸ਼ੀ, ਜਗਤਾਰ ਸਿੰਘ ਖਾਰਾ, ਕਸ਼ਮੀਰ ਸਿੰਘ ਨਾਰਲਾ, ਕਰਮ ਸਿੰਘ ਝਬਾਲ, ਰਾਕੇਸ਼ ਕੁਮਾਰ ਮਲਹੋਤਰਾ ਤੋਂ ਇਲਾਵਾ ਪ.ਸ.ਸ.ਫ ਦੇ ਜ਼ਿਲ੍ਹਾ ਪ੍ਰਧਾਨ ਕਾਰਜ਼ ਸਿੰਘ ਕੈਰੋਂ, ਅੰਮ੍ਰਿਤਪਾਲ ਸਿੰਘ ਬਾਕੀਪੁਰ, ਬਲਕਾਰ ਸਿੰਘ ਵਲਟੋਹਾ, ਪੰਜਾਬ ਪੈਨਸ਼ਨਰਜ਼ ਯੂਨੀਅਨ ਏਟਕ ਦੇ ਆਗੂ ਸਵਰਨ ਸਿੰਘ ਕੁਹਾੜਕਾ, ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਏਟਕ ਦੇ ਸੂਬਾ ਪ੍ਰਧਾਨ ਦੀਦਾਰ ਸਿੰਘ ਮੰਡ ਆਦਿ ਨੇ ਦੁੱਖ ਪ੍ਰਗਟ ਕੀਤਾ।
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਸੰਵਿਧਾਨ ਦਿਵਸ ਨੂੰ ਸਮਰਪਿਤ ਕੁਇਜ਼ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਨਿਰੰਕਾਰੀ ਮਿਸ਼ਨ ਬ੍ਰਾਂਚ ਤਰਨ ਤਾਰਨ ਵਲੋਂ ਸਾਲਾਨਾ ਖੂਨਦਾਨ ਕੈਂਪ ਅੱਜ
Ad Position 24