22 ਲੱਖ ਰੁਪਏ ਦੇ ਕਰੀਬ ਬਣਦਾ ਸੀ ਉਕਤ ਦੁਕਾਨਾਂ ਦਾ ਪ੍ਰਾਪਰਟੀ ਟੈਕਸ - ਈ. ਓ. ਰਣਦੀਪ ਸਿੰਘ
ਤਰਨ ਤਾਰਨ, 9 ਅਕਤੂਬਰ (ਹਰਿੰਦਰ ਸਿੰਘ)—ਨਗਰ ਕੌਂਸਲ ਤਰਨ ਤਾਰਨ ਵਲੋਂ ਪ੍ਰਾਪਰਟੀ ਟੈਕਸ ਜਮਾਂ ਨਾ ਕਰਵਾਉਣ ’ਤੇ ਤਰਨ ਤਾਰਨ ਸ਼ਹਿਰ ਵਿਚਲੀਆਂ ਤਿੰਨ ਦੁਕਾਨਾਂ ਨੂੰ ਈ. ਓ.
ਤਰਨ ਤਾਰਨ, 9 ਅਕਤੂਬਰ (ਹਰਿੰਦਰ ਸਿੰਘ)—ਨਗਰ ਕੌਂਸਲ ਤਰਨ ਤਾਰਨ ਵਲੋਂ ਪ੍ਰਾਪਰਟੀ ਟੈਕਸ ਜਮਾਂ ਨਾ ਕਰਵਾਉਣ ’ਤੇ ਤਰਨ ਤਾਰਨ ਸ਼ਹਿਰ ਵਿਚਲੀਆਂ ਤਿੰਨ ਦੁਕਾਨਾਂ ਨੂੰ ਈ.ਓ.ਨਗਰ ਕੌਂਸਲ ਰਣਦੀਪ ਸਿੰਘ ਦੀ ਅਗਵਾਈ ਵਿਚ ਨਗਰ ਕੌਂਸਲ ਦੀ ਟੀਮ ਵਲੋਂ ਸੀਲ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਈ. ਓ. ਰਣਦੀਪ ਸਿੰਘ ਨੇ ਕਿਹਾ ਕਿ ਕਾਫੀ ਲਮੇਂ ਸਮੇਂ ਤੋਂ ਜਿਨ੍ਹਾਂ ਦੁਕਾਨਦਾਰਾਂ ਵਲੋਂ ਪ੍ਰਾਪਰਟੀ ਟੈਕਸ ਨਹੀਂ ਉਤਾਰਿਆ ਗਿਆ ਸੀ, ਉਨ੍ਹਾਂ ਖਿਲਾਫ਼ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਤਰਨ ਤਾਰਨ ਦੇ ਨਿਊ ਹੋਲੈਂਡ ਟਰੈਕਟਰ ਏਜੰਸੀ ਸਰਹਾਲੀ ਰੋਡ ਤਰਨ ਤਾਰਨ, ਕੋਲਡਰਿੰਗਸਟੋਰ ਨਜ਼ਦੀਕ ਸੇਂਟ ਫਰਾਂਸਿਸ ਸਕੂਲ ਤਰਨ ਤਾਰਨ ਤੇ ਗੋਲਡਨ ਈਰਾ ਝਬਾਲ ਰੋਡ ਤਰਨ ਤਾਰਨ ਆਦਿ ਮਾਲਕਾਂ ਵਲੋਂ ਪ੍ਰਾਪਾਰਟੀ ਟੈਕਸ ਜਮਾਂ ਨਹੀਂ ਕਰਵਾਇਆ ਗਿਆ ਸੀ, ਜਿਸ ਤਹਿਤ ਉਕਤ ਤਿੰਨਾਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਦੁਕਾਨਾਂ ਦਾ ਲਗਪਗ 22 ਲੱਖ ਰੁਪਏ ਪ੍ਰਾਪਰਟੀ ਟੈਕਸ ਬਣਦਾ ਸੀ, ਜੋ ਕਿ ਇਨ੍ਹਾਂ ਵਲੋਂ 8-9 ਸਾਲ ਤੋਂ ਜਮਾਂ ਨਹੀਂ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਮਾਲਕਾਂ ਨੂੰ 3 ਸਤੰਬਰ ਤੱਕ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਲਈ ਨੋਟਿਸ ਦੇ ਕੇ ਸਮਾਂ ਦਿੱਤਾ ਗਿਆ ਸੀ ਅਤੇ ਅਨਾਊਸਮੈਂਟ ਵੀ ਕਰਵਾਈ ਗਈ ਸੀ ਪਰ ਇਨ੍ਹਾਂ ਵਲੋਂ ਪ੍ਰਾਪਰਟੀ ਟੈਕਸ ਜਮਾਂ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਹੋਰ ਵੀ ਦੁਕਾਨਾਂ ਜਾਂ ਹੋਰ ਕਮੀਰੀਅਲ ਮਾਰਕੀਟਾਂ ਹਨ, ਜਿਨ੍ਹਾਂ ਵਲੋਂ ਹਾਲੇ ਤੱਕ ਪ੍ਰਾਪਰਟੀ ਟੈਕਸ ਨਹੀਂ ਉਤਾਰਿਆ ਗਿਆ, ਉਨ੍ਹਾਂ ਖਿਲਾਫ਼ ਵੀ ਨਗਰ ਕੌਂਸਲ ਵਲੋਂ ਕਾਰਵਾਈ ਕੀਤੀ ਜਾਵੇਗੀ। ਈ. ਓ. ਰਣਦੀਪ ਸਿੰਘ ਨੇ ਅਣਅਧਿਕਾਰਤ ਕਾਲੋਨੀਆ ਸੰਬੰਧੀ ਕਿਹਾ ਕਿ ਜਿਨ੍ਹਾਂ ਵਲੋਂ ਪਹਿਲਾਂ ਅਣਅਧਿਕਾਰਤ ਤੌਰ ’ਤੇ ਕਾਲੋਨੀਆ ਬਣਾਈਆਂ ਗਈਆਂ ਹਨ, ਉਨ੍ਹਾਂ ਖਿਲਾਫ਼ ਵੀ ਮੁਹਿੰਮ ਚਲਾਈ ਜਾਵੇਗੀ ਅਤੇ ਅੱਗੇ ਤੋਂ ਕੋਈ ਵੀ ਅਣ ਅਧਿਕਾਰਤ ਕਾਲੋਨੀ ਬਣਨ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਵਲੋਂ ਪ੍ਰਾਪਰਟੀ ਟੈਕਸ ਜਮਾਂ ਨਹੀਂ ਕਰਵਾਇਆ ਜਾਂਦਾ ਤਾਂ ਜਦੋਂ ਉਹ ਐੱਨ.ਓ.ਸੀ. ਲੈਣ ਲਈ ਨਗਰ ਕੌਂਸਲ ਦਫਤਰ ਆਉਂਦੇ ਹਨ ਤਾਂ ਉਨ੍ਹਾਂ ਉਹ ਉਹ ਟੈਕਸ ਭਰਨਾ ਪੈਂਦਾ ਹੈ, ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਗਰ ਕੌਂਸਲ ਤਰਨ ਤਾਰਨ ਵਿਖੇ ਆਪਣਾ ਪ੍ਰਾਪਰਟੀ ਟੈਕਸ ਸਮੇਂ ਸਿਰ ਜਰੂਰ ਜਮਾਂ ਕਰਵਾਉਣ ਨਹੀਂ ਤਾਂ ਉਨ੍ਹਾਂ ਖਿਲਾਫ਼ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਤਰਨ ਤਾਰਨ ਦੇ ਕਰਮਚਾਰੀ ਵੀ ਮੌਜੂਦ ਸਨ।