29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਭਾਰਤੀ ਕਮਿਊਨਿਸਟ ਪਾਰਟੀ ਵਲੋਂ ਪਹਿਲੀ ਨੂੰ ਕੀਤੀ ਜਾਵੇਗੀ ਵਿਸ਼ਾਲ ਕਾਨਫ਼ਰੰਸ - ਕਾ. ਬਲਜੀਤ ਸਿੰਘ

ਖਡੂਰ ਸਾਹਿਬ, 29 ਸਤੰਬਰ (ਰਸ਼ਪਾਲ ਸਿੰਘ ਕੁਲਾਰ)-ਭਾਰਤੀ ਕਮਿਊਨਿਸਟ ਪਾਰਟੀ ਵਲੋਂ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ਮੌਕੇ ਇਕ ਅਕਤੂਬਰ ਨੂੰ ਸਾਹਮਣੇ ਨਵਾਂ ਬੱਸ ਸਟੈਂਡ ਖਡੂਰ ਸਾਹਿਬ ਵਿਖੇ ਵਿਸ਼ਾਲ ਕਾਨਫਰੰਸ ਕਰਕੇ ਮਨਾਇਆ ਜਾ ਰਿਹਾ ਹੈ। ਭਾਰਤੀ ਕਮਿਊਨਿਸਟ ਪਾਰਟੀ ਬਲਾਕ ਖਡੂਰ ਦੇ ਸਕੱਤਰ ਕਾ.

Ad Position 21
No active advertisement
ਅਜੀਤ ਡੈਸਕ 30-09-2026
ਖਡੂਰ ਸਾਹਿਬ, 29 ਸਤੰਬਰ (ਰਸ਼ਪਾਲ ਸਿੰਘ ਕੁਲਾਰ)-ਭਾਰਤੀ ਕਮਿਊਨਿਸਟ ਪਾਰਟੀ ਵਲੋਂ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ਮੌਕੇ ਇਕ ਅਕਤੂਬਰ ਨੂੰ ਸਾਹਮਣੇ ਨਵਾਂ ਬੱਸ ਸਟੈਂਡ ਖਡੂਰ ਸਾਹਿਬ ਵਿਖੇ ਵਿਸ਼ਾਲ ਕਾਨਫਰੰਸ ਕਰਕੇ ਮਨਾਇਆ ਜਾ ਰਿਹਾ ਹੈ। ਭਾਰਤੀ ਕਮਿਊਨਿਸਟ ਪਾਰਟੀ ਬਲਾਕ ਖਡੂਰ ਦੇ ਸਕੱਤਰ ਕਾ. ਬਲਜੀਤ ਸਿੰਘ ਫਤਿਆਬਾਦ ਕਾਨਫਰੰਸ ਸੰਬੰਧੀ ਚੱਲ ਰਹੀਆਂ ਤਿਆਰੀਆਂ ਦਾ ਜਾਇਜਾ ਲੈਣ ਪਹੁੰਚੇ। ਇਸ ਮੌਕੇ ਜ਼ਿਲ੍ਹਾ ਸਕੱਤਰ ਕਾ. ਦਵਿੰਦਰ ਸੋਹਲ, ਜ਼ਿਲ੍ਹਾ ਮੀਤ ਸਕੱਤਰ ਕਾ. ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਕਿਹਾ ਕਿ ਕਾਨਫਰੰਸ ਵਿਚ ਹਾਜ਼ਰੀ ਦੇ ਪੱਖ ਤੋਂ ਕੋਈ ਕਸਰ ਨਾ ਰਹਿਣ ਦਿੱਤੀ ਜਾਵੇ । ਇਸ ਮੌਕੇ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਪਾਰਟੀ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ, ਪਾਰਟੀ ਦੇ ਸਕੱਤਰੇਤ ਮੈਂਬਰ ਕਾ. ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਜਨਰਲ ਸਕੱਤਰ ਸੁਖਜਿੰਦਰ ਸਿੰਘ, ਕਿਸਾਨ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ, ਬਲਦੇਵ ਸਿੰਘ ਧੂੰਦਾ ਆਦਿ ਆਗੂ ਪਹੁੰਚਣਗੇ । ਇਸ ਮੌਕੇ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਇਪਟਾ ਅੰਮਿ੍ਤਸਰ ਵਲੋਂ ਨਿਰਦੇਸਕ ਦਲਜੀਤ ਸਿੰਘ ਸੋਨਾ ਦੀ ਅਗਵਾਈ ਹੇਠ ਇਨਕਲਾਬੀ ਨਾਟਕ ਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਨਾਲ ਜਗੀਰ ਸਿੰਘ ਭਰੋਵਾਲ, ਜਗਤਾਰ ਸਿੰਘ ਖਡੂਰ ਸਾਹਿਬ, ਪਰਮਜੀਤ ਸਿੰਘ ਖਡੂਰ ਸਾਹਿਬ, ਬਲਦੇਵ ਸਿੰਘ ਧੂੰਦਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ.ਐਲ. ਬਾਵਾ ਕਾਲਜ ’ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਅਗਲੀ ਖ਼ਬਰ ਕਾਂਗਰਸ ਸਰਕਾਰ ਆਉਣ ’ਤੇ ਪਾਵਰ ਲਿਫਟਿੰਗ ਅਕੈਡਮੀ ਲਿਆਂਦੀ ਜਾਵੇਗੀ - ਕੋਚ ਮਿੰਟੂ
Ad Position 24