ਤੈਅ ਕੀਤੀ ਉਜਰਤ ਤੋਂ ਘੱਟ ਮਿਲਣ ਕਰਕੇ ਆਸ਼ਾ ਵਰਕਰਾਂ ਨੇ ਕੀਤਾ ਕੰਮਾਂ ਦਾ ਬਾਈਕਾਟ - ਸੀਮਾ ਸੋਹਲ
ਤਰਨ ਤਾਰਨ, 29 ਸਤੰਬਰ (ਇਕਬਾਲ ਸਿੰਘ ਸੋਢੀ)–ਆਲ ਇੰਡੀਆ ਆਸ਼ਾ ਵਰਕਰਜ਼, ਫੈਸੀਲਿਟੇਟਰਜ਼ (ਏਟਕ) ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਆਗੂ ਸੀਮਾ ਸੋਹਲ ਦੀ ਅਗਵਾਈ ਵਿਚ ਜ਼ਿਲ੍ਹਾ ਤਰਨ ਤਾਰਨ ਦੇ ਡੀ. ਸੀ.
ਗ
ਗੱਲਬਾਤ ਕਰਦੇ ਹੋਏ ਸੀਮਾ ਸੋਹਲ ਅਤੇ ਹੋਰ ਆਗਣਵਾੜੀ ਵਰਕਰਾਂ। ਤਸਵੀਰ - ਲਵਲੀ
30-09-2026
ਤਰਨ ਤਾਰਨ, 29 ਸਤੰਬਰ (ਇਕਬਾਲ ਸਿੰਘ ਸੋਢੀ)–ਆਲ ਇੰਡੀਆ ਆਸ਼ਾ ਵਰਕਰਜ਼, ਫੈਸੀਲਿਟੇਟਰਜ਼ (ਏਟਕ) ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਆਗੂ ਸੀਮਾ ਸੋਹਲ ਦੀ ਅਗਵਾਈ ਵਿਚ ਜ਼ਿਲ੍ਹਾ ਤਰਨ ਤਾਰਨ ਦੇ ਡੀ.ਸੀ. ਰਾਹੀਂ ਮੁੱਖ ਮੰਤਰੀ ਤੇ ਸਿਹਤ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਭੇਜਿਆ ਗਿਆ। ਆਸ਼ਾ ਵਰਕਰਜ਼ ਆਗੂਆਂ ਨੇ ਕਿਹਾ ਕਿ ਪੰਜਾਬ ਭਰ ਵਿਚ ਆਸ਼ਾ ਵਰਕਰਜ਼/ ਫੈਸਿਲੀਟੇਟਰ ਤੋਂ ਆਨਲਾਈਨ ਕੰਮ ਜਿਵੇ ਕਿ ਯੂ ਵਿਨ ਆਈ.ਡੀ., ਆਭਾ ਆਈ.ਡੀ. ਰਾਸ਼ਨ ਕਾਰਡ, ਮੁੱਖ ਮੰਤਰੀ ਸਿਹਤ ਯੋਜਨਾ ਕਾਰਡ, ਸੀ ਵੈਕ ਫਾਰਮ, ਗੈਰ ਸੰਚਾਰ ਬਿਮਾਰੀਆਂ ਨੂੰ ਅਪਡੇਟ ਕਰਨ ਤੇ ਰੋਜਮਰਾਂ ਦੇ ਬਾਕੀ ਕੰਮਾਂ ਨੂੰ ਆਨਲਾਈਨ ਕਰਨ ਲਈ ਆਸ਼ਾ ਸਿਹਤ ਮਹਿਕਮੇ ਵਲੋਂ ਦਬਾਅ ਪਾਇਆ ਜਾ ਰਿਹਾ ਪਰ ਬਦਲੇ ਵਿਚ ਤੈਅ ਕੀਤੀ ਉਜਰਤ ਤੋਂ ਬਹੁਤ ਘੱਟ ਪੈਸਿਆਂ ਨਾਲ ਆਸ਼ਾ ਦਾ ਸ਼ੋਸ਼ਣ ਕੀਤਾ ਜਾ ਰਿਹਾ ਅਤੇ ਆਨਲਾਈਨ ਕਰਨ ਲਈ ਨਾ ਤਾਂ ਕੋਈ ਟੇਬਲਟ ਦਿੱਤੇ ਜਾ ਰਹੇ ਹਨ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਸਰਕਾਰ ਨੂੰ ਆਸ਼ਾ ਵਰਕਰਜ ਆਗੂਆਂ ਸਖ਼ਤ ਚੇਤਾਵਨੀ ਦਿੱਤੀ ਕਿ ਜਿੰਨੀ ਦੇਰ ਤੱਕ ਤਹਿਸ਼ੁਦਾ ਉਜਰਤ ਤੇ ਤਕਨੀਕੀ ਯੰਤਰ ਨਹੀਂ ਦਿੱਤੇ ਜਾਂਦੇ ਉਨੀ ਦੇਰ ਤੱਕ ਉਪਰੋਕਤ ਆਸ਼ਾ ਨੂੰ ਦਿਤੇ ਕੰਮਾਂ ਦਾ ਬਾਈਕਾਟ ਰਹੇਗਾ। ਇਸ ਸਮੇਂ ਗੁਰਵੰਤ ਕੌਰ, ਪ੍ਰਸਿੰਨ ਕੌਰ, ਰੂਪਵਿੰਦਰ ਕੌਰ, ਗੁਰਮੀਤ ਕੌਰ, ਲਵਜੋਤ ਕੌਰ, ਬਲਵਿੰਦਰ ਕੌਰ, ਹਰਪ੍ਰੀਤ ਕੌਰ, ਸ਼ਰਨਜੀਤ ਕੌਰ, ਨੀਲੂ ਝਬਾਲ, ਪ੍ਰਭਜੋਤ ਕੌਰ, ਮਨਜੀਤ ਕੌਰ, ਬਲਜੀਤ ਕੌਰ, ਅਜੀਤ ਕੌਰ ਆਦਿ ਆਗੂ ਹਾਜ਼ਰ ਸਨ।