22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਫੋਕਲ ਪੁਆਇੰਟ ਵੈੱਲਫੇਅਰ ਐਸੋਸੀਏਸ਼ਨ ਵਲੋਂ ਪੀ.ਐਸ.ਆਈ.ਈ.ਸੀ. ਦੇ ਪੁੱਜੇ ਅਧਿਕਾਰੀਆਂ ਨੂੰ ਦੱਸੀਆਂ ਮੁਸ਼ਕਿਲਾਂ

ਤਰਨ ਤਾਰਨ, 21 ਸਤੰਬਰ (ਇਕਬਾਲ ਸਿੰਘ ਸੋਢੀ)-ਫੋਕਲ ਪੁਆਇੰਟ ਤਰਨ ਤਾਰਨ ਦੀਆਂ ਲੰਬੇ ਸਮੇਂ ਤੋਂ ਤੁਰੀਆਂ ਆ ਰਹੀਆਂ ਮੁਸ਼ਕਿਲਾਂ ਦੇ ਹਲ ਲਈ ਫੋਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ ਤਰਨ ਤਾਰਨ ਦੀ ਪੀ. ਐਸ.

Ad Position 21
No active advertisement
ਗੱਲਬਾਤ ਕਰਦੇ ਹੋਏ ਫੋਕਲ ਪੁਆਇੰਟ ਵੈੱਲਫੇਅਰ ਐਸੋ. ਦੇ ਆਗੂ। ਤਸਵੀਰ: ਲਵਲੀ 22-09-2026
ਤਰਨ ਤਾਰਨ, 21 ਸਤੰਬਰ (ਇਕਬਾਲ ਸਿੰਘ ਸੋਢੀ)-ਫੋਕਲ ਪੁਆਇੰਟ ਤਰਨ ਤਾਰਨ ਦੀਆਂ ਲੰਬੇ ਸਮੇਂ ਤੋਂ ਤੁਰੀਆਂ ਆ ਰਹੀਆਂ ਮੁਸ਼ਕਿਲਾਂ ਦੇ ਹਲ ਲਈ ਫੋਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ ਤਰਨ ਤਾਰਨ ਦੀ ਪੀ.ਐਸ.ਆਈ.ਈ.ਸੀ. ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਹੋਈ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਜੀਤ ਸਿੰਘ ਕੈਰੋਂ ਨੇ ਵਿਭਾਗ ਦੇ ਪੁੱਜੇ ਅਧਿਕਾਰੀਆਂ ਸਟੇਟ ਅਫਸਰ ਸ਼ਿਵ ਢਿੱਲੋਂ, ਐਕਸੀਅਨ ਕਮਲਜੀਤ ਸਿੰਘ ਦੇ ਧਿਆਨ ਵਿਚ ਫੋਕਲ ਪੁਆਇੰਟ ਦੀ ਸੀਵਰੇਜ ਪ੍ਰਣਾਲੀ ਦੀ ਸਾਫ਼ ਸਫਾਈ, ਸੜਕਾਂ ਦਾ ਨਿਰਮਾਣ, ਡਿਸਪੋਜਲ ਕੰਪਲੈਕਸ ਤੇ ਵਾਟਰ ਵਰਕਸ ਕੰਪਲੈਕਸ ਦੀ ਸਾਫ ਸਫਾਈ, ਪਾਰਕ ਦਾ ਨਿਰਮਾਣ ਤੇ ਹੋਰ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੁਸ਼ਕਿਲਾਂ ਉਨ੍ਹਾਂ ਦੇ ਧਿਆਨ ਵਿਚ ਲਿਆਂਦੀਆਂ ਗਈਆਂ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਜੀਤ ਸਿੰਘ ਕੈਰੋਂ ਨੇ ਦੱਸਿਆ ਕਿ ਇਸ ਫੋਕਲ ਪੁਆਇੰਟ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਸੰਬੰਧ ਵਿਚ ਐਸੋਸੀਏਸ਼ਨ ਦੇ ਨੁੰਮਾਇਦੇ ਬੀਤੇ ਦਿਨੀਂ ਪੀ.ਐਸ.ਆਈ.ਈ.ਸੀ. ਦੇ ਮੈਨੇਜਿੰਗ ਡਾਇਰੈਕਟਰ ਨੂੰ ਚੰਡੀਗੜ੍ਹ ਵਿਖੇ ਮਿਲ ਕੇ ਇਥੋਂ ਦੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਸਹਿਤ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਫੋਕਲ ਪੁਆਇੰਟ ਤਰਨ ਤਰਨ ਵਿਖੇ ਪਹੁੰਚ ਕੇ ਸਾਰੀ ਰਿਪੋਰਟ ਉਨ੍ਹਾਂ ਦੇ ਧਿਆਨ ਵਿਚ ਲਿਆਉਣ ਲਈ ਹੁਕਮ ਕੀਤੇ ਗਏ ਸਨ, ਜਿਸ ਦੇ ਤਹਿਤ ਅੱਜ ਵਿਭਾਗ ਦੇ ਅਧਿਕਾਰੀ ਫੋਕਲ ਪੁਆਇੰਟ ਤਰਨ ਤਾਰਨ ਵਿਖੇ ਐਸੋਸੀਏਸ਼ਨ ਨਾਲ ਮੀਟਿੰਗ ਕਰਨ ਪੁੱਜੇ ਹਨ। ਇਸ ਮੌਕੇ ਪ੍ਰਧਾਨ ਜਤਿੰਦਰਜੀਤ ਸਿੰਘ ਕੈਰੋਂ ਨੇ ਵਿਭਾਗ ਦੇ ਪੁੱਜੇ ਅਧਿਕਾਰੀਆਂ ਅਸਟੇਟ ਅਫਸਰ ਸ਼ਿਵ ਢਿੱਲੋਂ ਐਕਸੀਅਨ, ਕਮਲਜੀਤ ਸਿੰਘ ਦੇ ਧਿਆਨ ਵਿਚ ਫੋਕਲ ਪੁਆਇੰਟ ਦੀ ਸੀਵਰੇਜ ਪ੍ਰਣਾਲੀ ਦੀ ਸਾਫ ਸਫਾਈ, ਕਰੀਬ ਇਕ ਸਾਲ ਤੋਂ ਠੰਡੇ ਬਸਤੇ ਵਿਚ ਪਿਆ ਸੜਕਾਂ ਦਾ ਨਿਰਮਾਣ, ਡਿਸਪੋਜਲ ਕੰਪਲੈਕਸ ਤੇ ਵਾਟਰ ਵਰਕਸ ਕੰਪਲੈਕਸ ਦੀ ਸਾਫ ਸਫਾਈ, ਪਾਰਕ ਦਾ ਨਿਰਮਾਣ ਤੇ ਹੋਰ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੁਸ਼ਕਿਲਾਂ ਉਨ੍ਹਾਂ ਦੇ ਧਿਆਨ ਵਿਚ ਲਿਆਂਦੀਆਂ ਗਈਆਂ। ਇਸ ਮੌਕੇ ਸਟੇਟ ਅਫਸਰ ਸ਼ਿਵ ਢਿੱਲੋਂ ਐਕਸੀਅਨ ਕਮਲਜੀਤ ਸਿੰਘ ਤੇ ਹੋਰ ਅਧਿਕਾਰੀਆਂ ਵਲੋਂ ਐਸੋਸੀਏਸ਼ਨ ਵਲੋਂ ਦੱਸੀਆਂ ਗਈਆਂ ਮੁਸ਼ਕਿਲਾਂ ਨੂੰ ਜਾਨਣ ਲਈ ਵਾਟਰ ਵਰਕਸ ਡਿਸਪੋਜਲ ਵਰਕਰ ਤੇ ਫੋਕਲ ਪੁਆਇੰਟ ਦਾ ਬਾਕਾਇਦਾ ਦੌਰਾ ਕੀਤਾ ਗਿਆ, ਉੱਥੇ ਉਨ੍ਹਾਂ ਵਲੋਂ ਫੋਕਲ ਪੁਆਇੰਟ ਦੇ ਨਾਲ ਲੱਗਦੇ ਕਮਰਸ਼ੀਅਲ ਖੇਤਰ ਦਾ ਵੀ ਦੌਰਾ ਕੀਤਾ ਗਿਆ। ਜਿੱਥੇ ਲੱਗੇ ਗੰਦਗੀ ਦੇ ਢੇਰਾਂ ਬਾਰੇ ਉਨ੍ਹਾਂ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਇਸ ਖੇਤਰ ਨੂੰ ਸਾਫ਼ ਸੁਥਰਾ ਬਣਾਉਣ ਲਈ ਵੀ ਵਿਸ਼ੇਸ਼ ਕਦਮ ਪੁੱਟੇ ਜਾਣਗੇ। ਇਸ ਦੌਰਾਨ ਵਿਭਾਗ ਦੇ ਪੁੱਜੇ ਅਧਿਕਾਰੀਆਂ ਵਲੋਂ ਐਸੋਸੀਏਸ਼ਨ ਦੇ ਨੁੰਮਾਇਦਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਫੋਕਲ ਪੁਆਇੰਟ ਦੀਆਂ ਮੁਸ਼ਕਿਲਾਂ ਤੇ ਮੰਗਾਂ ਵਾਜਬ ਹਨ। ਜਿੰਨਾਂ ਦੀ ਬਾਕਾਇਦਾ ਰਿਪੋਰਟ ਤਿਆਰ ਕਰਕੇ ਪੀ.ਐਸ.ਆਈ.ਈ.ਸੀ. ਦੇ ਐਮ.ਡੀ. ਦੇ ਧਿਆਨ ਵਿਚ ਲਿਆਂਦੀਆਂ ਜਾਣਗੀਆਂ ਤੇ ਇਨ੍ਹਾਂ ਨੂੰ ਹੱਲ ਕਰਨ ਲਈ ਐਮ.ਡੀ. ਦੇ ਹੁਕਮਾਂ ’ਤੇ ਹਦਾਇਤਾਂ ਅਨੁਸਾਰ ਹਰ ਪੱਖੋਂ ਪਹਿਲਕਦਮੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਐਸ.ਡੀ.ਓ. ਦਵਿੰਦਰ ਸਿੰਘ, ਜੇ.ਈ. ਗਗਨਦੀਪ ਸਿੰਘ, ਠੇਕੇਦਾਰ ਬਾਦਸ਼ਾਹ, ਜਨਰਲ ਸਕੱਤਰ ਜਗਜੀਤ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਪ੍ਰਿਤਪਾਲ ਸਿੰਘ, ਮੁੱਖ ਸਲਾਹਕਾਰ ਜਤਿੰਦਰ ਸਿੰਘ ਪਨੇਸਰ, ਖਜਾਨਚੀ ਵਾਹਿਗੁਰੂ ਸਿੰਘ, ਮੀਤ ਪ੍ਰਧਾਨ ਕਰਮਜੀਤ ਸਿੰਘ, ਸਲਾਹਕਾਰ ਦਲਜੀਤ ਸਿੰਘ ਬੇਦੀ, ਜੁਆਇੰਟ ਸਕੱਤਰ ਵਿਕਾਸ ਚੋਪੜਾ, ਪ੍ਰੈਸ ਸਕੱਤਰ ਨਵਨੀਤ ਸਿੰਘ, ਬਾਊ ਪੰਕਜ ਕਪੂਰ, ਗੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਉਂਕਾਰ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਚੌਂਕੀ ਫਤਿਆਬਾਦ ਦੇ ਸਾਹਮਣਿਓਂ ਬਜ਼ੁਰਗ ਔਰਤ ਦੀਆਂ ਵਾਲੀਆਂ ਲਾਹ ਕੇ ਲੁਟੇਰੇ ਫ਼ਰਾਰ ਅਗਲੀ ਖ਼ਬਰ ਅਕਾਲੀ ਵਰਕਰਾਂ ਨੇ ਲਾਡੀ ਪ੍ਰਧਾਨ ਦੀ ਅਗਵਾਈ ਹੇਠ ਬਿੱਲਾ ਸ਼ੇਰੋਂ ਨਾਲ ਕੀਤੀ ਮੁਲਾਕਾਤ
Ad Position 24