22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸਬਜ਼ੀਆਂ ਦੇ ਭਾਅ ’ਚ ਭਾਰੀ ਉਛਾਲ, ਰਸੋਈ ਦਾ ਬਜਟ ਵਿਗੜਿਆ

ਪੱਟੀ, 21 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਪਿਛਲੇ ਕੁਝ ਸਮੇਂ ਤੋਂ ਸਬਜ਼ੀਆਂ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਨੇ ਆਮ ਲੋਕਾਂ ਦੀ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਪੱਟੀ ਦੇ ਸਥਾਨਕ ਬਾਜ਼ਾਰਾਂ ਵਿਚ ਆਲੂ, ਪਿਆਜ਼, ਟਮਾਟਰ, ਖੀਰਾ ਸਮੇਤ ਕਈ ਹਰੀਆਂ ਸਬਜ਼ੀਆਂ ਦੇ ਭਾਅ ਵਿਚ ਤੇਜ਼ੀ ਆਉਣ ਕਾਰਨ ਖਪਤਕਾਰਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ।

Ad Position 21
No active advertisement
ਸਬਜ਼ੀਆਂ ਦੀ ਦੁਕਾਨ ਦਾ ਦ੍ਰਿਸ਼ 22-09-2026
ਪੱਟੀ, 21 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਪਿਛਲੇ ਕੁਝ ਸਮੇਂ ਤੋਂ ਸਬਜ਼ੀਆਂ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਨੇ ਆਮ ਲੋਕਾਂ ਦੀ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਪੱਟੀ ਦੇ ਸਥਾਨਕ ਬਾਜ਼ਾਰਾਂ ਵਿਚ ਆਲੂ, ਪਿਆਜ਼, ਟਮਾਟਰ, ਖੀਰਾ ਸਮੇਤ ਕਈ ਹਰੀਆਂ ਸਬਜ਼ੀਆਂ ਦੇ ਭਾਅ ਵਿਚ ਤੇਜ਼ੀ ਆਉਣ ਕਾਰਨ ਖਪਤਕਾਰਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ। ਲੋਕਾਂ ਦਾ ਦਾਅਵਾ ਹੈ ਕਿ ਕਰੀਬ ਇਕ ਮਹੀਨੇ ਦੇ ਅੰਦਰ ਕਈ ਸਬਜ਼ੀਆਂ ਦੇ ਭਾਅ ਲਗਭਗ ਦੁੱਗਣੇ ਹੋ ਗਏ ਹਨ। ਸਬਜ਼ੀ ਖਰੀਦਣ ਲਈ ਬਾਜ਼ਾਰ ਪਹੁੰਚ ਰਹੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਜਿੱਥੇ ਘਰ ਦੀ ਲੋੜ ਅਨੁਸਾਰ ਵੱਖ-ਵੱਖ ਕਿਸਮਾਂ ਦੀਆਂ ਸਬਜ਼ੀਆਂ ਖਰੀਦਣਾ ਆਸਾਨ ਹੁੰਦਾ ਸੀ, ਉੱਥੇ ਹੁਣ ਥੋੜ੍ਹੀ ਮਾਤਰਾ ਵਿਚ ਸਬਜ਼ੀ ਖਰੀਦਣ ’ਤੇ ਵੀ ਜੇਬ ’ਤੇ ਵੱਡਾ ਬੋਝ ਪੈ ਰਿਹਾ ਹੈ। ਖ਼ਾਸ ਕਰਕੇ ਆਲੂ, ਪਿਆਜ਼ ਅਤੇ ਟਮਾਟਰ ਵਰਗੀਆਂ ਰੋਜ਼ਾਨਾ ਵਰਤੋਂ ਵਾਲੀਆਂ ਸਬਜ਼ੀਆਂ ਦੇ ਵਧੇ ਭਾਅ ਨੇ ਘਰੇਲੂ ਬਜਟ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੌਰਾਨ ਇਕ ਹੋਰ ਅਹਿਮ ਗੱਲ ਸਾਹਮਣੇ ਆ ਰਹੀ ਹੈ ਕਿ ਮੰਡੀਆਂ ਵਿਚ ਕਿਸਾਨਾਂ ਵਲੋਂ ਆਪਣੀਆਂ ਸਬਜ਼ੀਆਂ ਵੇਚਣ ਸਮੇਂ ਮਿਲਣ ਵਾਲੇ ਭਾਅ ਅਤੇ ਖੁਦਰਾ ਬਾਜ਼ਾਰ ਵਿਚ ਖਪਤਕਾਰਾਂ ਨੂੰ ਮਿਲਣ ਵਾਲੇ ਰੇਟ ਵਿਚ ਕਾਫ਼ੀ ਵੱਡਾ ਅੰਤਰ ਹੈ। ਲੋਕਾਂ ਦਾ ਦਾਅਵਾ ਹੈ ਕਿ ਮੰਡੀ ਵਿਚ ਕਿਸਾਨਾਂ ਤੋਂ ਘੱਟ ਭਾਅ ’ਤੇ ਖਰੀਦੀਆਂ ਜਾ ਰਹੀਆਂ ਕਈ ਸਬਜ਼ੀਆਂ ਬਾਜ਼ਾਰ ਵਿਚ ਪਹੁੰਚਣ ਤੱਕ ਚਾਰ ਗੁਣਾ ਤੱਕ ਵੱਧ ਕੀਮਤ ’ਤੇ ਵੇਚੀਆਂ ਜਾ ਰਹੀਆਂ ਹਨ। ਇਸ ਕਾਰਨ ਕਿਸਾਨ ਨੂੰ ਉਸ ਦੀ ਪੈਦਾਵਾਰ ਦਾ ਉਚਿਤ ਮੁੱਲ ਨਾ ਮਿਲਣ ਅਤੇ ਖਪਤਕਾਰ ਨੂੰ ਮਹਿੰਗੀ ਸਬਜ਼ੀ ਖਰੀਦਣ ਦੀ ਸਥਿਤੀ ਬਣੀ ਹੋਈ ਹੈ। ਇਸ ਸੰਬੰਧੀ ਸਬਜੀ ਮੰਡੀ ਦੇ ਕੁਝ ਆੜ੍ਹਤੀਆਂ ਨੇ ਦੱਸਿਆ ਕਿ ਆਲੂ, ਪਿਆਜ਼, ਟਮਾਟਰ ਸਮੇਤ ਹੋਰ ਸਬਜ਼ੀਆਂ ਦੇ ਮੁੱਲ ਇਸ ਸਮੇਂ ਅਸਮਾਨੀ ਚੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਮੀਂਹ ਦੀ ਘਾਟ ਕਾਰਨ ਵੀ ਸਬਜ਼ੀਆਂ ਦੀ ਪੈਦਾ ਵਾਰ ਅਤੇ ਉਪਲੱਬਧਤਾ ’ਤੇ ਅਸਰ ਪੈ ਰਿਹਾ ਹੈ, ਜਿਸ ਦੇ ਚੱਲਦਿਆਂ ਬਾਜ਼ਾਰ ਵਿਚ ਸਬਜ਼ੀਆਂ ਦੇ ਭਾਅ ਵਿਚ ਤੇਜ਼ੀ ਆਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸਬਜ਼ੀਆਂ ਦੀ ਆਮਦ ਵਧਣ ਨਾਲ ਰੇਟਾਂ ਵਿਚ ਕਮੀ ਆਉਣ ਦੀ ਉਮੀਦ ਹੈ। ਗ੍ਰਹਿਣੀਆਂ ਦਾ ਕਹਿਣਾ ਹੈ ਕਿ ਰਸੋਈ ਵਿਚ ਵਰਤੋਂ ਹੋਣ ਵਾਲੀਆਂ ਜ਼ਿਆਦਾਤਰ ਵਸਤੂਆਂ ਪਹਿਲਾਂ ਹੀ ਮਹਿੰਗੀਆਂ ਹਨ ਅਤੇ ਹੁਣ ਸਬਜ਼ੀਆਂ ਦੇ ਭਾਅ ਵਧਣ ਕਾਰਨ ਮਹੀਨੇ ਦਾ ਘਰੇਲੂ ਬਜਟ ਹੋਰ ਵੀ ਪ੍ਰਭਾਵਿਤ ਹੋ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਮੰਡੀ ਤੋਂ ਲੈ ਕੇ ਖੁਦਰਾ ਬਾਜ਼ਾਰ ਤੱਕ ਸਬਜ਼ੀਆਂ ਦੇ ਭਾਅ ਦੀ ਨਿਗਰਾਨੀ ਕੀਤੀ ਜਾਵੇ ਅਤੇ ਮੰਡੀ ਤੇ ਖੁਦਰਾ ਕੀਮਤਾਂ ਵਿਚ ਇੰਨੇ ਵੱਡੇ ਅੰਤਰ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਖਾਲੜਾ ਪੁਲਿਸ ਵਲੋਂ 2 ਪਿਸਟਲ ਸਮੇਤ 50 ਕਾਰਤੂਸ ਬਰਾਮਦ ਅਗਲੀ ਖ਼ਬਰ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਖਡੂਰ ਸਾਹਿਬ ਵਿਖੇ ਅਲੂਮਨੀ ਮੀਟ ਕਰਵਾਈ
Ad Position 24