21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਨੌਜਵਾਨਾਂ ਨੂੰ ਮਿਲਟਰੀ ਇੰਜੀਨੀਅਰ ਸਰਵਿਸ ਨੌਕਰੀ ਦਿਵਾਉਣ ਦੇ ਨਾਂਅ ’ਤੇ ਕਰੋੜਾਂ ਦੀ ਠੱਗੀ

ਤਰਨ ਤਾਰਨ, 20 ਸਤੰਬਰ (ਹਰਿੰਦਰ ਸਿੰਘ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਨੌਜਵਾਨਾਂ ਨੂੰ ਮਿਲਟਰੀ ਇੰਜੀਨੀਅਰ ਸਰਵਿਸ ਨੌਕਰੀ ਦਿਵਾਉਣ ਦੇ ਨਾਂਅ ’ਤੇ 1 ਕਰੋੜ 19 ਲੱਖ 29 ਹਜ਼ਾਰ ਦੀ ਠੱਗੀ ਮਾਰਨ ਦੇ ਮਾਮਲੇ ਵਿਚ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਐੱਸ.

Ad Position 21
No active advertisement
ਅਜੀਤ ਡੈਸਕ 21-09-2026
ਤਰਨ ਤਾਰਨ, 20 ਸਤੰਬਰ (ਹਰਿੰਦਰ ਸਿੰਘ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਨੌਜਵਾਨਾਂ ਨੂੰ ਮਿਲਟਰੀ ਇੰਜੀਨੀਅਰ ਸਰਵਿਸ ਨੌਕਰੀ ਦਿਵਾਉਣ ਦੇ ਨਾਂਅ ’ਤੇ 1 ਕਰੋੜ 19 ਲੱਖ 29 ਹਜ਼ਾਰ ਦੀ ਠੱਗੀ ਮਾਰਨ ਦੇ ਮਾਮਲੇ ਵਿਚ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਐੱਸ.ਐੱਸ.ਪੀ. ਤਰਨ ਤਾਰਨ ਕੋਲ ਮੰਗਲ ਸਿੰਘ ਪੁੱਤਰ ਦੀਸ਼ਾ ਸਿੰਘ ਵਾਸੀ ਭੁੱਚਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਦਰਸ਼ਨਾ ਭਾਰਦਵਾਜ ਪਤਨੀ ਸੰਜੇ ਕੁਮਾਰ ਵਾਸੀ ਸੋਨੀਤਪੁਰ ਅਸਾਮ ਹਾਲ ਵਾਸੀ ਸਪੈਰੋਅ ਮੈਰੀਡਨ ਨਾਰਥ ਬੰਗਲੌਰ ਅਤੇ ਨੂਰ ਇਸਲਾਮ ਪੁੱਤਰ ਐਨਲ ਹੱਕ ਵਾਸੀ ਏ.ਬੀ. ਕਰਾਸ ਇਬਰਾਹਿਮ ਸਾਹਿਬ ਸਟਰੀਟ ਗੋਵਿੰਦਪੁਰਾ ਬੰਗਲੌਰ ਵਲੋਂ ਨੌਜਵਾਨਾਂ ਨੂੰ ਮਿਲਟਰੀ ਸਰਵਿਸ ਇੰਜੀਨੀਅਰ ਸਰਵਿਸ ਵਿਚ ਨੌਕਰੀ ਦੇਣ ਦਾ ਝਾਂਸਾ ਦੇ ਕੇ ਉਨ੍ਹਾਂ ਪਾਸੋਂ 1 ਕਰੋੜ 10 ਲੱਖ 29 ਹਜ਼ਾਰ 500 ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਐੱਸ.ਐੱਸ.ਪੀ. ਵਲੋਂ ਇਸ ਮਾਮਲੇ ਦੀ ਜਾਂਚ ਡੀ.ਐੱਸ.ਪੀ. (ਪੀ.ਬੀਆਈ) ਤਰਨ ਤਾਰਨ ਪ੍ਰਵੇਸ਼ ਚੋਪਾੜਾ ਪਾਸੋਂ ਕਰਵਾਉਣ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਥਾਣਾ ਝਬਾਲ ਦੇ ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ਼ ਧੋਖਾਧੜੀ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ’ਚੋਂ ਸੋਨੇ ਦੇ ਗਹਿਣੇ ਚੋਰੀ ਅਗਲੀ ਖ਼ਬਰ ਬੀ.ਐੱਸ.ਐੱਫ. ਅਤੇ ਖਾਲੜਾ ਪੁਲਿਸ ਨੇ 2 ਪਿਸਟਲ ਅਤੇ ਕਾਰਤੂਸ ਬਰਾਮਦ ਕੀਤੇ
Ad Position 24