21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਲੋੜਵੰਦ ਲੋਕਾਂ ਲਈ ਸਹਾਰਾ ਬਣੀ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ

ਝਬਾਲ, 20 ਸਤੰਬਰ (ਸੁਖਦੇਵ ਸਿੰਘ)-ਲੋੜਵੰਦ ਲੋਕਾਂ ਲਈ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਵੱਡਾ ਸਹਾਰਾ ਬਣ ਕੇ ਸਾਹਮਣੇ ਆਈ ਹੈ। ਸੁਸਾਇਟੀ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਸ਼ਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 21-09-2026
ਝਬਾਲ, 20 ਸਤੰਬਰ (ਸੁਖਦੇਵ ਸਿੰਘ)-ਲੋੜਵੰਦ ਲੋਕਾਂ ਲਈ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਵੱਡਾ ਸਹਾਰਾ ਬਣ ਕੇ ਸਾਹਮਣੇ ਆਈ ਹੈ। ਸੁਸਾਇਟੀ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਸ਼ਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ। ਸੁਸਾਇਟੀ ਵਲੋਂ ਸਮੇਂ-ਸਮੇਂ ‘ਤੇ ਅੱਖਾਂ ਦੇ ਕੈਂਪ ਲਗਾ ਕੇ ਅੱਖਾਂ ਦੇ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਲੈਂਜ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਸੁਸਾਇਟੀ ਵਲੋਂ ਮੈਡੀਕਲ ਕੈਂਪ ਲਗਾ ਕੇ ਵੀ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਜਿਹੜੇ ਲੋਕ ਗੰਭੀਰ ਬਿਮਾਰੀਆਂ ਕਾਰਨ ਆਪਣਾ ਇਲਾਜ ਕਰਵਾਉਣ ਤੋਂ ਅਸਮਰੱਥ ਹਨ, ਉਨ੍ਹਾਂ ਦੀ ਸੁਸਾਇਟੀ ਵਲੋਂ ਵਿੱਤੀ ਮਦਦ ਵੀ ਕੀਤੀ ਜਾਂਦੀ ਹੈ। ਸੇਵਾ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਮੁੰਡਾਪਿੰਡ ਅਤੇ ਸਕੱਤਰ ਦਲਜੀਤ ਐਮਾ ਸਮੇਤ ਮੈਂਬਰਾਂ ਦੀ ਦੇਖ-ਰੇਖ ਹੇਠ ਚਲਾਈ ਜਾ ਰਹੀ ਦਾ ਮੁੱਖ ਮਕਸਦ ਮਾਨਵਤਾ ਦੀ ਨਿਸ਼ਕਾਮ ਸੇਵਾ ਕਰਨਾ ਹੈ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸੇਵਾ ਕਾਰਜ ਜਾਰੀ ਰਹਿਣਗੇ। ਸੁਸਾਇਟੀ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਇਲਾਕੇ ਵਿਚ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ, ਸ਼ਰਨਜੀਤ ਸਿੰਘ ਭੋਜੀਆਂ, ਹਰਦਿਆਲ ਸਿੰਘ ਝਬਾਲ, ਰਵੇਲ ਸਿੰਘ ਜੌਹਲ, ਅੰਮ੍ਰਿਤਸ਼ੇਰ ਸਿੰਘ ਮੰਨਣ, ਮੈਨੇਜ਼ਰ ਸਤਨਾਮ ਸਿੰਘ ਝਬਾਲ, ਐਡਵੋਕੇਟ ਰਾਜਨ ਭੋਜੀਆਂ, ਮਲਕੀਅਤ ਸਿੰਘ ਛਾਪਾ ਸਮੇਤ ਸੁਸਾਇਟੀ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਿਅਕਤੀ ਵਲੋਂ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਚੰਦੋਆ ਸਾਹਿਬ ਤੇ ਰੁਮਾਲਾ ਸਾਹਿਬ ਭੱਠ ਸਾਹਿਬ ਵਿਖੇ ਭੇਟ
Ad Position 24