18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਪਬਲਿਕ ਸਕੂਲ ਬੂਹ ਹਰੀਕੇ ਦੇ ਵਿਦਿਆਰਥੀਆਂ ਨੇ ਜ਼ੋਨਲ ਖੇਡਾਂ ’ਚ ਜਿੱਤੀ ਓਵਰਆਲ ਟਰਾਫ਼ੀ

ਹਰੀਕੇ ਪੱਤਣ, 17 ਸਤੰਬਰ (ਸੰਜੀਵ ਕੁੰਦਰਾ)–ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਕਰਵਾਈਆਂ ਗਈਆਂ ਜ਼ੋਨਲ ਖੇਡਾਂ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸਭਰਾ) ਵਿਖੇ ਹੋਈਆਂ, ਦੇ ਵਿਚ ਅਲੱਗ-ਅਲੱਗ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਂਦਿਆਂ ਹੋਇਆਂ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਹੋਇਆਂ ਕੁੱਲ 90 ਮੈਡਲ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਅਤੇ ਜ਼ੋਨਲ ਦੀ ਓਵਰਆਲ-ਚੈਂਪੀਅਨ ਟਰਾਫ਼ੀ ਆਪਣੇ ਨਾਮ ਕੀਤੀ। ਇਨ੍ਹਾਂ ਮੁਕਾਬਲਿਆਂ ਵਿਚ ਗੁਰਅੰਮ੍ਰਿਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ (ਅੰਡਰ-17 ਲੜਕਿਆਂ ਦੀ 3000 ਮੀਟਰ ਦੌੜ) ਵਿਚੋਂ ਪਹਿਲਾ ਅਤੇ ਦੂਜਾ ਸਥਾਨ ਅਤੇ ਹਰਮੀਤ ਸਿੰਘ (ਅੰਡਰ-19) ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ।

Ad Position 21
No active advertisement
ਜ਼ੋਨਲ ਖੇਡਾਂ ਵਿਚ ਜੇਤੂ ਓਵਰਆਲ ਟਰਾਫ਼ੀ ਦੇ ਨਾਲ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਪਬਲਿਕ ਸਕੂਲ ਬੂਹ ਹਰੀਕੇ ਦੇ ਵਿਦਿਆਰਥੀ ਨਾਲ ਹਨ ਐਮ.ਡੀ. ਸਤੀਸ਼ ਕੁਮਾਰ ਅਤੇ ਕੋਚ ਸੁਖਵਿੰਦਰ ਕੌਰ। ਤਸਵੀਰ–ਕੁੰਦਰਾ 18-09-2026
ਹਰੀਕੇ ਪੱਤਣ, 17 ਸਤੰਬਰ (ਸੰਜੀਵ ਕੁੰਦਰਾ)–ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਕਰਵਾਈਆਂ ਗਈਆਂ ਜ਼ੋਨਲ ਖੇਡਾਂ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸਭਰਾ) ਵਿਖੇ ਹੋਈਆਂ, ਦੇ ਵਿਚ ਅਲੱਗ-ਅਲੱਗ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਂਦਿਆਂ ਹੋਇਆਂ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਹੋਇਆਂ ਕੁੱਲ 90 ਮੈਡਲ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਅਤੇ ਜ਼ੋਨਲ ਦੀ ਓਵਰਆਲ-ਚੈਂਪੀਅਨ ਟਰਾਫ਼ੀ ਆਪਣੇ ਨਾਮ ਕੀਤੀ। ਇਨ੍ਹਾਂ ਮੁਕਾਬਲਿਆਂ ਵਿਚ ਗੁਰਅੰਮ੍ਰਿਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ (ਅੰਡਰ-17 ਲੜਕਿਆਂ ਦੀ 3000 ਮੀਟਰ ਦੌੜ) ਵਿਚੋਂ ਪਹਿਲਾ ਅਤੇ ਦੂਜਾ ਸਥਾਨ ਅਤੇ ਹਰਮੀਤ ਸਿੰਘ (ਅੰਡਰ-19) ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ। 100 ਮੀ., 200 ਮੀ., 400 ਮੀ., 800 ਮੀ., 1500 ਮੀ. ਵਿਚ ਵੀ ਲੜਕਿਆਂ ਦੁਆਰਾ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕੀਤਾ ਗਿਆ। ਇਸ ਤੋਂ ਇਲਾਵਾ ਸ਼ਾਟਪੁੱਟ, ਲੰਬੀ ਛਾਲ, ਹਰਡਲ, ਜੈਵਲਿਨ, ਡਿਸਕਸ ਥਰੋਅ ਥਰੋਇੰਗ ਈਵੈਂਟਸ ਵਿਚ ਵੀ ਲੜਕੇ ਅਤੇ ਲੜਕੀਆਂ ਦੁਆਰਾ (ਅੰਡਰ-14, 17, 19) ਵਰਗ ਦੇ ਮੁਕਾਬਲਿਆਂ ਵਿਚ ਵੀ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕੀਤਾ ਗਿਆ। ਇਹਨਾਂ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਪਿੱਛੇ ਕੋਚ ਸੁਖਵਿੰਦਰ ਕੌਰ ਦੀ ਗਰਾਊਂਡ ਮਿਹਨਤ ਦਾ ਹੱਥ ਹੈ। ਜੇਤੂ ਵਿਦਿਆਰਥੀਆਂ ਦੇ ਵਿਚੋਂ ਪਹਿਲੇ ਦਰਜੇ ’ਤੇ ਰਹਿਣ ਵਾਲੇ ਵਿਦਿਆਰਥੀਆਂ ਸੁਖਮਨਦੀਪ ਸਿੰਘ, ਸਾਹਿਬਨੂਰ ਸਿੰਘ, ਰੌਬਿਨਪ੍ਰੀਤ ਸਿੰਘ, ਗੁਰਨੂਰ ਸਿੰਘ, ਕੁਲਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਜੋਬਨਪ੍ਰੀਤ ਸਿੰਘ, ਗੁਰਅੰਮ੍ਰਿਤ ਸਿੰਘ, ਤੇਜਵੀਰ ਸਿੰਘ, ਰਾਹੁਲਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਐਸ਼ਦੀਪ ਸਿੰਘ, ਸੁਖਮਨਦੀਪ ਸਿੰਘ, ਅਰਨਾਜ ਕੌਰ, ਨਵਜੋਤ ਕੌਰ, ਹਰਪ੍ਰੀਤ ਕੌਰ, ਗੁਰਲੀਨ ਕੌਰ, ਨਵਦੀਪ ਕੌਰ, ਪਲਕਦੀਪ ਕੌਰ ਦੀ ਜ਼ਿਲ੍ਹਾ ਪੱਧਰ ਦੇ ਲਈ ਚੋਣ ਹੋਈ, ਜੋ ਕਿ ਸਕੂਲ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਸਕੂਲ ਮੈਨੇਜਮੈਂਟ ਤੇ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਦਾ ਸਕੂਲ ਪੁੱਜਣ ’ਤੇ ਭਰਵਾਂ ਸਵਾਗਤ ਕਰਦਿਆਂ ਹੋਰ ਮਿਹਨਤ ਕਰਨ ਦੇ ਲਈ ਹੌਂਸਲਾ ਅਫ਼ਜਾਈ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਰਿਵਰਡੇਲ ਪਬਲਿਕ ਸਕੂਲ ਭਰੋਵਾਲ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਗੁਰਦੁਆਰਾ ਬਾਬਾ ਸੁਰਜਨ ਸਾਹਿਬ ਵਿਖੇ ਨਵਾਂ ਨਿਸ਼ਾਨ ਸਾਹਿਬ ਚੜ੍ਹਾਇਆ
Ad Position 24