25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਨਗਰ ਨਿਗਮ ਨੇ ਵੱਖ-ਵੱਖ ਬਾਜ਼ਾਰਾਂ ਵਿਚੋਂ ਨਜਾਇਜ਼ ਕਬਜ਼ੇ ਹਟਵਾਏ, ਕੁਝ ਦੁਕਾਨਦਾਰਾਂ ਦੇ ਸਮਾਨ ਕੀਤੇ ਜ਼ਬਤ

ਕਪੂਰਥਲਾ, 25 ਨਵੰਬਰ (ਅਮਨਜੋਤ ਸਿੰਘ ਵਾਲੀਆ)-ਨਗਰ ਨਿਗਮ ਕਮਿਸ਼ਨਰ ਕਮਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਇੰਸਪੈਕਟਰ ਮਨੋਜ ਰੱਤੀ ਦੀ ਅਗਵਾਈ...

Ad Position 21
No active advertisement
ਅਜੀਤ ਡੈਸਕ 25-11-2026

ਕਪੂਰਥਲਾ, 25 ਨਵੰਬਰ (ਅਮਨਜੋਤ ਸਿੰਘ ਵਾਲੀਆ)-ਨਗਰ ਨਿਗਮ ਕਮਿਸ਼ਨਰ ਕਮਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਇੰਸਪੈਕਟਰ ਮਨੋਜ ਰੱਤੀ ਦੀ ਅਗਵਾਈ ਵਿਚ ਤਹਿਬਾਜ਼ਾਰੀ ਦੀ ਟੀਮ ਵਲੋਂ ਕਪੂਰਥਲਾ ਦੇ ਵੱਖ-ਵੱਖ ਬਾਜ਼ਾਰਾਂ ਦਾ ਦੌਰਾ ਕੀਤਾ ਗਿਆ ਤੇ ਦੁਕਾਨਦਾਰਾਂ ਵਲੋਂ ਮਿੱਥੀ ਹੱਥ ਤੋਂ ਬਾਹਰ ਰੱਖੇ ਸਮਾਨ ਨੂੰ  ਜ਼ਬਤ ਕੀਤਾ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਨੋਜ ਰੱਤੀ ਨੇ ਦੱਸਿਆ ਕਿ ਉਨ੍ਹਾਂ ਨੂੰ  ਸ਼ਿਕਾਇਤਾਂ ਆ ਰਹੀਆਂ ਸਨ ਕਿ ਨਜਾਇਜ਼ ਕਬਜ਼ਿਆਂ ਕਾਰਨ ਸ਼ਹਿਰ ਵਿਚ ਟਰੈਫ਼ਿਕ ਦੀ ਸਮੱਸਿਆ ਪੈਦਾ ਹੋ ਰਹੀ ਹੈ । ਜਿਸ 'ਤੇ ਉਨ੍ਹਾਂ ਅੱਜ ਅੰਮਿ੍ਤਸਰ ਰੋਡ, ਹਨੂਮਾਨ ਮੰਦਿਰ ਤੋਂ ਹੁੰਦਿਆਂ ਹੋਇਆ ਸਤਨਰਾਇਣ ਬਾਜ਼ਾਰ, ਭਗਤ, ਸਿੰਘ ਚੌਂਕ, ਸ਼ਿਵ ਮੰਦਿਰ ਚੌਂਕ ਤੇ ਠੰਡੀ ਸੜਕ ਵਿਖੇ ਨਜਾਇਜ਼ ਕਬਜ਼ਿਆਂ ਨੂੰ  ਹਟਾਇਆ ਤੇ ਕੁੱਝ ਦੁਕਾਨਦਾਰਾਂ ਦਾ ਸਮਾਨ ਜ਼ਬਤ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਙ ਇਸ ਮੌਕੇ ਇੰਸਪੈਕਟਰ ਇੰਦਰਜੀਤ, ਇੰਸਪੈਕਟਰ ਦੀਪਕ ਕੁਮਾਰ, ਕਲਰਕ ਕਰਨਵੀਰ ਮੌਂਟੀ, ਨਵਜੋਤ ਸਿੰਘ, ਰਾਹੁਲ, ਮਨਪ੍ਰੀਤ ਤੋਂ ਇਲਾਵਾ ਹੋਰ ਕਰਮਚਾਰੀ ਹਾਜ਼ਰ ਸਨ ।

Ad Position 22
No active advertisement
ਪਿਛਲੀ ਖ਼ਬਰ ਅਮਨ ਅਰੋੜਾ ਵਲੋਂ 15.32 ਕਰੋੜ ਰੁਪਏ ਦੀ ਲਾਗਤ ਨਾਲ ਬਣੇ ‘ਵਰਲਡ ਕਲਾਸ’ ਸਬ-ਡਵੀਜ਼ਨਲ ਕੰਪਲੈਕਸ ਦਾ ਉਦਘਾਟਨ ਅਗਲੀ ਖ਼ਬਰ ‘‘ਸਿਰਫ਼ ਡਿਗਰੀਆਂ ਨਹੀਂ, ਨੌਜਵਾਨਾਂ ਲਈ ਹੁਨਰ ਵੀ ਜ਼ਰੂਰੀ’’
Ad Position 24