ਬੀ. ਸੀ. ਏ. ’ਚ ਡੀ. ਏ. ਵੀ. ਕਾਲਜ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 13 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਕਰਵਾਈਆਂ ਗਈਆਂ ਬੀ. ਸੀ.
ਅੰਮ੍ਰਿਤਸਰ, 13 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਕਰਵਾਈਆਂ ਗਈਆਂ ਬੀ. ਸੀ. ਏ. ਪ੍ਰੀਖਿਆਵਾਂ ‘ਚ ਡੀ. ਏ. ਵੀ. ਕਾਲਜ, ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਦੀ ਮੈਰਿਟ ਸੂਚੀ ’ਚ ਸਥਾਨ ਹਾਸਿਲ ਕੀਤੇ ਹਨ। ਰਹਤਬੀਰ ਸਿੰਘ (ਬੀ. ਸੀ. ਏ., ਸਮੈਸਟਰ ਚਾਰ) ਨੇ 8.4 ਸੀ. ਜੀ. ਪੀ. ਏ. ਨਾਲ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ, ਜਦਕਿ ਕ੍ਰਿਤਿਕਾ ਮਹਿਰਾ ਨੇ 8.21 ਸੀ. ਜੀ. ਪੀ. ਏ. ਨਾਲ ਚੌਥਾ ਅਤੇ ਕ੍ਰਿਸ਼ ਭੰਡਾਰੀ ਨੇ 8.17 ਸੀ. ਜੀ. ਪੀ. ਏ. ਨਾਲ ਪੰਜਵਾਂ ਸਥਾਨ ਹਾਸਿਲ ਕੀਤਾ। ਕਾਲਜ ਪਹੁੰਚਣ ’ਤੇ, ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਵਿਦਿਆਰਥੀਆਂ ਦਾ ਭਰਵਾਂ ਸਵਾਗਤ ਕੀਤਾ ਅਤੇ ਇਸ ਪ੍ਰਾਪਤੀ ਲਈ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਟਾਫ ਮੈਂਬਰਾਂ ਨੂੰ ਦਿਲੋਂ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਵਿਭਾਗ ਮੁਖੀ ਪ੍ਰੋ. ਵਿਕਰਮ ਸ਼ਰਮਾ ਨੇ ਦੱਸਿਆ ਕਿ ਇਸੇ ਜਮਾਤ ਵਿਚੋਂ ਈਸ਼ਾ ਅਰੋੜਾ ਨੇ 15ਵਾਂ, ਪਵਨਦੀਪ ਕੌਰ ਨੇ 23ਵਾਂ ਅਤੇ ਕ੍ਰਿਸ਼ਨਾ ਬੱਬਰ ਨੇ 26ਵਾਂ ਸਥਾਨ ਯੂਨੀਵਰਸਿਟੀ ਦੀ ਮੈਰਿਟ ਸੂਚੀ ’ਚ ਹਾਸਿਲ ਕੀਤਾ। ਇਸ ਮੌਕੇ ਪ੍ਰੋ. ਹਰਸਿਮਰਨ ਸਿੰਘ ਆਨੰਦ, ਪ੍ਰੋ. ਪੁਨੀਤ ਸ਼ਰਮਾ ਅਤੇ ਪ੍ਰੋ. ਬਲਜਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।