ਭਾਜਪਾ ਦੇ ਸੂਬਾ ਸਕੱਤਰ ਮੰਨਾ ਵਲੋਂ ਪਿੰਡ ਖੱਖ ਵਿਖੇ ਵੱਖ ਵੱਖ ਪਰਿਵਾਰਾਂ ਨਾਲ ਅਫ਼ਸੋਸ ਪ੍ਰਗਟ
ਮੀਆਂਵਿੰਡ, 13 ਸਤੰਬਰ (ਗੁਰਪ੍ਰਤਾਪ ਸਿੰਘ ਸੰਧੂ)- ਭਾਜਪਾ ਦੇ ਸੂਬਾ ਸਕੱਤਰ ਸਾਬਕਾ ਰਾਜ ਮੰਤਰੀ ਮਨਜੀਤ ਸਿੰਘ ਮੰਨਾ ਵਲੋਂ ਬਲਾਕ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਖੱਖ ਵਿਖੇ ਵੱਖ-ਵੱਖ ਪਰਿਵਾਰਾਂ ਨਾਲ ਅਫਸੋਸ ਪ੍ਰਗਟ ਕੀਤਾ ਗਿਆ। ਪਿਛਲੇ ਦਿਨੀਂ ਪਿੰਡ ਖੱਖ ਦੇ ਮੈਂਬਰ ਪੰਚਾਇਤ ਜਗਤਾਰ ਸਿੰਘ ਦੀ ਮਾਤਾ ਦੀ ਮੌਤ ਹੋ ਗਈ ਸੀ, ਉਨ੍ਹਾਂ ਦੇ ਗ੍ਰਹਿ ਪਹੁੰਚੇ ਮਨਜੀਤ ਸਿੰਘ ਮੰਨਾ ਨੇ ਪਰਿਵਾਰ ਨਾਲ ਅਫਸੋਸ ਪ੍ਰਗਟ ਕੀਤਾ।
ਮੀਆਂਵਿੰਡ, 13 ਸਤੰਬਰ (ਗੁਰਪ੍ਰਤਾਪ ਸਿੰਘ ਸੰਧੂ)- ਭਾਜਪਾ ਦੇ ਸੂਬਾ ਸਕੱਤਰ ਸਾਬਕਾ ਰਾਜ ਮੰਤਰੀ ਮਨਜੀਤ ਸਿੰਘ ਮੰਨਾ ਵਲੋਂ ਬਲਾਕ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਖੱਖ ਵਿਖੇ ਵੱਖ-ਵੱਖ ਪਰਿਵਾਰਾਂ ਨਾਲ ਅਫਸੋਸ ਪ੍ਰਗਟ ਕੀਤਾ ਗਿਆ। ਪਿਛਲੇ ਦਿਨੀਂ ਪਿੰਡ ਖੱਖ ਦੇ ਮੈਂਬਰ ਪੰਚਾਇਤ ਜਗਤਾਰ ਸਿੰਘ ਦੀ ਮਾਤਾ ਦੀ ਮੌਤ ਹੋ ਗਈ ਸੀ, ਉਨ੍ਹਾਂ ਦੇ ਗ੍ਰਹਿ ਪਹੁੰਚੇ ਮਨਜੀਤ ਸਿੰਘ ਮੰਨਾ ਨੇ ਪਰਿਵਾਰ ਨਾਲ ਅਫਸੋਸ ਪ੍ਰਗਟ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਮੰਨਾ ਨੇ ਕਿਹਾ ਕਿ ਘਰ ਵਿੱਚੋਂ ਜਦੋਂ ਬੱਚਿਆਂ ਦੇ ਸਿਰ ਤੋਂ ਬਜ਼ੁਰਗਾਂ ਦਾ ਸਾਇਆ ਉੱਠ ਜਾਂਦਾ ਹੈ ਤਾਂ ਉਨ੍ਹਾਂ ਦੀ ਘਾਟ ਕਦੇ ਵੀ ਪੂਰੀ ਨਹੀਂ ਹੁੰਦੀ, ਪਰ ਪ੍ਰਮਾਤਮਾ ਦੇ ਹੁਕਮ ਨੂੰ ਟਾਲਿਆ ਨਹੀਂ ਜਾ ਸਕਦਾ। ਇਸ ਮੌਕੇ ਉਨ੍ਹਾਂ ਵਲੋਂ ਦਿਲਬਾਗ ਸਿੰਘ ਖੱਖ ਨਾਲ ਉਨ੍ਹਾਂ ਦੀ ਪਤਨੀ ਕੁਲਵਿੰਦਰ ਕੌਰ ਦੀ ਮੌਤ ਦਾ ਅਫਸੋਸ ਵੀ ਪ੍ਰਗਟ ਕੀਤਾ ਗਿਆ। ਉਨ੍ਹਾਂ ਕਿਹਾ ਪਰਿਵਾਰ ਲਈ ਇਹ ਬਹੁਤ ਵੱਡਾ ਸਦਮਾ ਹੈ, ਪਰ ਹੁੰਦਾ ਉਹੀ ਹੈ ਜੋ ਪ੍ਰਮਾਤਮਾ ਨੂੰ ਮੰਨਜੂਰ ਹੋਵੇ। ਇਸ ਮੌਕੇ ਮੰਨਾ ਨਾਲ ਸਰਕਲ ਪ੍ਰਧਾਨ ਕੈਪਟਨ ਜਸਪਾਲ ਸਿੰਘ ਤਖਤੂਚੱਕ, ਹਰਪ੍ਰੀਤ ਸਿੰਘ ਹੈਪੀ ਖੱਖ ਪੀ.ਏ., ਜੱਸ ਭੋਰਛੀ, ਬਰਕਤ ਸਰਲੀ, ਸਾਬਕਾ ਸਰਪੰਚ ਤਰਲੋਕ ਸਿੰਘ ਜਵੰਦਪੁਰ, ਡਾਕਟਰ ਜਗਦੀਸ਼ ਸਿੰਘ ਸਰਾਂ, ਠੇਕੇਦਾਰ ਬਲਵਿੰਦਰ ਸਿੰਘ ਸਰਾਂ, ਸਾਬਕਾ ਸਰਪੰਚ ਪਰਮਜੀਤ ਸਿੰਘ ਸਰਾਂ ਆਦਿ ਹਾਜ਼ਰ ਸਨ।