ਧਰਮ ਪਰਿਵਰਤਨ ਵਿਰੁੱਧ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਲਹਿਰ ਖੜੀ ਕਰੇਗੀ–ਪੀਰ ਮੁਹੰਮਦ
ਤਰਨ ਤਾਰਨ, 12 ਸਤੰਬਰ (ਹਰਿੰਦਰ ਸਿੰਘ)– ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਹੈ ਕਿ ਪੰਜਾਬ ਅੰਦਰ ਵਧ ਰਹੇ ਧਰਮ ਪਰਿਵਰਤਨ ਵਿਰੁੱਧ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਪੂਰੇ ਸੂਬੇ ਵਿਚ ਇਕ ਮਜ਼ਬੂਤ ਲਹਿਰ ਖੜੀ ਕੀਤੀ ਜਾਵੇਗੀ। ਇਸ ਸਬੰਧੀ ਕੱਲ 13 ਸਤੰਬਰ ਨੂੰ ਅਹਿਮ ਐਲਾਨ ਕੀਤੇ ਜਾਣਗੇ।
ਤਰਨ ਤਾਰਨ, 12 ਸਤੰਬਰ (ਹਰਿੰਦਰ ਸਿੰਘ)– ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਹੈ ਕਿ ਪੰਜਾਬ ਅੰਦਰ ਵਧ ਰਹੇ ਧਰਮ ਪਰਿਵਰਤਨ ਵਿਰੁੱਧ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਪੂਰੇ ਸੂਬੇ ਵਿਚ ਇਕ ਮਜ਼ਬੂਤ ਲਹਿਰ ਖੜੀ ਕੀਤੀ ਜਾਵੇਗੀ। ਇਸ ਸਬੰਧੀ ਕੱਲ 13 ਸਤੰਬਰ ਨੂੰ ਅਹਿਮ ਐਲਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 13 ਸਤੰਬਰ 1943 ਨੂੰ ਸਥਾਪਿਤ ਹੋਈ ਫੈਡਰੇਸ਼ਨ ਦੇ 83 ਸਾਲ ਇਸ ਦੇ ਸ਼ਾਨਾਮੱਤੇ ਤੇ ਸੰਘਰਸ਼ਸ਼ੀਲ ਇਤਿਹਾਸ ਨੂੰ ਦਰਸਾਉਂਦੇ ਹਨ। 198 4 ਵਿਚ ਪਾਬੰਦੀ ਦੇ ਬਾਵਜੂਦ ਹਜ਼ਾਰਾਂ ਵਰਕਰਾਂ ਨੇ ਸ਼ਾਂਤਮਈ ਢੰਗ ਨਾਲ ਸੰਘਰਸ਼ ਜਾਰੀ ਰੱਖਿਆ ਅਤੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਸਮੇਤ ਅਨੇਕਾਂ ਫੈਡਰੇਸ਼ਨ ਆਗੂਆਂ ਨੇ ਪੰਥ ਅਤੇ ਪੰਜਾਬ ਵਾਸਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ। ਫੈਡਰੇਸ਼ਨ ਨੇ ਰਾਸ਼ਟਰੀ ਪੱਧਰ ‘ਤੇ ਸ਼੍ਰੋਮਣੀ ਅਕਾਲੀ ਦਲ ਨੂੰ ਯੋਗ ਲੀਡਰਸ਼ਿਪ ਦਿੱਤੀ, ਪਰ ਪਰਿਵਾਰਵਾਦ ਅਤੇ ਨਿੱਜਵਾਦ ਦੀ ਨੀਤੀ ਕਾਰਨ ਅਕਾਲੀ ਦਲ ਨੇ ‘ਐਸ.ਓ.ਆਈ’ ( SOI ) ਵਰਗੀਆਂ ਪੈਰਲਲ ਜਥੇਬੰਦੀਆਂ ਖੜ੍ਹੀਆਂ ਕਰਕੇ ਫੈਡਰੇਸ਼ਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ, ਜਿਸਦਾ ਨਤੀਜਾ ਅੱਜ ਅਕਾਲੀ ਦਲ ਸੱਤਾ ਤੋਂ ਦੂਰ ਹੋ ਕੇ ਭੁਗਤ ਰਿਹਾ ਹੈ। ਫੈਡਰੇਸ਼ਨ ਦੀ 83 ਵੀਂ ਸਾਲਾਨਾ ਵਰ੍ਹੇਗੰਢ ਮੌਕੇ ਕੱਲ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਸ਼ੇਸ਼ ਅਰਦਾਸ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਜਿੱਥੇ ਧਰਮ ਪਰਿਵਰਤਨ ਦੇ ਵਿਰੋਧ ਵਿਚ ਅਹਿਮ ਮਤੇ ਪਾਸ ਕੀਤੇ ਜਾਣਗੇ ਅਤੇ ਫੈਡਰੇਸ਼ਨ ਦੇ ਭਵਿੱਖੀ ਰਣਨੀਤਕ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਵੇਗਾ, ਉੱਥੇ ਹੀ ਜੇਲ੍ਹਾਂ ਵਿੱਚ ਬੰਦ ‘ਬੰਦੀ ਸਿੰਘਾਂ’ ਦੀ ਰਿਹਾਈ ਅਤੇ ਸਰਬੱਤ ਦੇ ਭਲੇ ਲਈ ਵੀ ਅਰਦਾਸ ਹੋਵੇਗੀ।