ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਵਿਖੇ ਜੋਸ਼ੋ ਖ਼ਰੋਸ਼ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ
ਮਾਨਾਂਵਾਲਾ, 9 ਨਵੰਬਰ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਦੇ ਫੈਕਲਟੀ ਕਲੱਬ ਵਲੋਂ ਦੀਵਾਲੀ ਦਾ ਜਸ਼ਨ ਪੂਰੇ ਜੋਸ਼, ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਫੈਕਲਟੀ ਮੈਂਬਰਾਂ ਅਤੇ ਸਟਾਫ਼ ਨੇ ਇਕੱਠੇ ਹੋ ਕੇ ਆਪਸੀ ਸਾਂਝ ਨਾਲ ਭਰੇ ਪਲਾਂ ਦਾ ਆਨੰਦ ਮਾਣਿਆ।
ਮਾਨਾਂਵਾਲਾ, 9 ਨਵੰਬਰ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਦੇ ਫੈਕਲਟੀ ਕਲੱਬ ਵਲੋਂ ਦੀਵਾਲੀ ਦਾ ਜਸ਼ਨ ਪੂਰੇ ਜੋਸ਼, ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਫੈਕਲਟੀ ਮੈਂਬਰਾਂ ਅਤੇ ਸਟਾਫ਼ ਨੇ ਇਕੱਠੇ ਹੋ ਕੇ ਆਪਸੀ ਸਾਂਝ ਨਾਲ ਭਰੇ ਪਲਾਂ ਦਾ ਆਨੰਦ ਮਾਣਿਆ। ਸਮਾਰੋਹ ਵਿੱਚ ਏਜੀਸੀ ਦੇ ਮੈਨੇਜਿੰਗ ਡਾਇਰੈਕਟਰ ਡਾ. ਰਜਨੀਸ਼ ਅਰੋੜਾ, ਏਜੀਸੀ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਗੌਰਵ ਤੇਜਪਾਲ ਅਤੇ ਅੰਮ੍ਰਿਤਸਰ ਲਾਅ ਕਾਲਜ ਦੇ ਪ੍ਰਿੰਸੀਪਲ ਡਾ. ਅਵਨ ਕੁਮਾਰ ਵੈਦ ਦੇ ਨਾਲ ਰਜਿਸਟਰਾਰ, ਡੀਨ, ਡਿਪਟੀ ਡੀਨ ਅਤੇ ਫੈਕਲਟੀ ਮੈਂਬਰ ਹਾਜ਼ਰ ਰਹੇ। ਸਮਾਰੋਹ ਦਾ ਮੁੱਖ ਆਕਰਸ਼ਣ ਏਜੀਸੀ ਮਿਊਜ਼ਿਕ ਕਲੱਬ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਵਲੋਂ ਪੇਸ਼ ਕੀਤੀ ਗਈ ਇੱਕ ਘੰਟੇ ਦੀ ਮਹਿਫ਼ਲ ਰਹੀ। ਇਸ ਮੌਕੇ ਪਤਵੰਤਿਆਂ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਨਿੱਘੀਆਂ ਵਧਾਈਆਂ ਦਿੱਤੀਆਂ।