09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸ਼ਹੀਦ ਇੰਦੂ ਕੁਮਾਰ ਗੁਪਤਾ ਦਾ 61ਵਾਂ ਸ਼ਹੀਦੀ ਦਿਹਾੜਾ ਮਨਾਇਆ

ਪੱਟੀ, 8 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-1965 ਦੀ ਭਾਰਤ-ਪਾਕਿ ਜੰਗ ਵਿਚ 40 ਮੀਡੀਅਮ ਰੈਜੀਮੈਂਟ ਆਰਟੈਲਰੀ ਡਵੀਜ਼ਨ ਦੇ ਸ਼ਹੀਦ ਸੈਕਿੰਡ ਲੈਫਟੀਨੈਂਟ ਇੰਦੂ ਕੁਮਾਰ ਗੁਪਤਾ ਦਾ 61ਵਾਂ ਸ਼ਹੀਦੀ ਦਿਹਾੜਾ ਸ਼ਹੀਦ ਇੰਦੂ ਕੁਮਾਰ ਗੁਪਤਾ ਮੈਮੋਰੀਅਲ ਕਲੱਬ ਪੱਟੀ ਵਲੋਂ ਸ਼ਰਧਾ ਨਾਲ ਮਨਾਇਆ ਗਿਆ । ਇਸ ਤੋਂ ਪਹਿਲਾਂ ਕੁੱਲਾ ਚੌਂਕ ਵਿਖੇ ਬਣੇ ਕਲਾਕ ਟਾਵਰ ’ਤੇ ਸਥਾਪਿਤ ਸ਼ਹੀਦ ਇੰਦੂ ਕੁਮਾਰ ਗੁਪਤਾ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਅਰਪਿਤ ਕਰਕੇ 40 ਫੀਲਡ ਰੈਜੀਮੈਂਟ ਦੀ ਟੀਮ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਪੱਟੀ, 8 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-1965 ਦੀ ਭਾਰਤ-ਪਾਕਿ ਜੰਗ ਵਿਚ 40 ਮੀਡੀਅਮ ਰੈਜੀਮੈਂਟ ਆਰਟੈਲਰੀ ਡਵੀਜ਼ਨ ਦੇ ਸ਼ਹੀਦ ਸੈਕਿੰਡ ਲੈਫਟੀਨੈਂਟ ਇੰਦੂ ਕੁਮਾਰ ਗੁਪਤਾ ਦਾ 61ਵਾਂ ਸ਼ਹੀਦੀ ਦਿਹਾੜਾ ਸ਼ਹੀਦ ਇੰਦੂ ਕੁਮਾਰ ਗੁਪਤਾ ਮੈਮੋਰੀਅਲ ਕਲੱਬ ਪੱਟੀ ਵਲੋਂ ਸ਼ਰਧਾ ਨਾਲ ਮਨਾਇਆ ਗਿਆ । ਇਸ ਤੋਂ ਪਹਿਲਾਂ ਕੁੱਲਾ ਚੌਂਕ ਵਿਖੇ ਬਣੇ ਕਲਾਕ ਟਾਵਰ ’ਤੇ ਸਥਾਪਿਤ ਸ਼ਹੀਦ ਇੰਦੂ ਕੁਮਾਰ ਗੁਪਤਾ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਅਰਪਿਤ ਕਰਕੇ 40 ਫੀਲਡ ਰੈਜੀਮੈਂਟ ਦੀ ਟੀਮ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਸਥਾਨਕ ਸਵਰਗ ਆਸ਼ਰਮ ਪੱਟੀ ਦੇ ਪਿੱਛੇ ਬਣੇ ਸ਼ਹੀਦ ਇੰਦੂ ਕੁਮਾਰ ਗੁਪਤਾ ਦੇ ਸਮਾਰਕ ਅਤੇ ਸ਼ਹੀਦ ਤਜਿੰਦਰਪਾਲ ਸਿੰਘ ਦੇ ਸਮਾਰਕ ’ਤੇ ਵੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ। ਸਮਾਗਮ ਦੀ ਪ੍ਰਧਾਨਗੀ ਰਾਜੇਸ਼ ਸ਼ਰਮਾ ਨੇ ਕੀਤੀ। ਇਸ ਮੌਕੇ ਜੈ ਮਾਂ ਚਿੰਤਪੁਰਨੀ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਅਤੇ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਸਾਥੀਆਂ ਸਮੇਤ ਹਾਜ਼ਰੀ ਭਰੀ। ਇਸ ਮੌਕੇ ਰਾਜੇਸ਼ ਸ਼ਰਮਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਉਨ੍ਹਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਉਣਾ ਸਾਡਾ ਫਰਜ਼ ਹੈ। ਨਾਇਕ ਸੂਬੇਦਾਰ ਵੈਣੂ ਚਿਰਾ ਨੇ ਦੱਸਿਆ ਕਿ ਸੈਕਿੰਡ ਲੈਫਟੀਨੈਂਟ ਇੰਦੂ ਕੁਮਾਰ ਗੁਪਤਾ 40 ਫੌਜ ਦੀ ਆਰਟੈਲਰੀ ਰੈਜੀਮੈਂਟ ਵਿਚ ਖੇਮਕਰਨ ਵਿਖੇ ਤਾਇਨਾਤ ਸਨ। ਭਾਰਤ-ਪਾਕਿ ਜੰਗ ਦੌਰਾਨ ਉਨ੍ਹਾਂ ਨੇ ਖੇਮਕਰਨ ਸੈਕਟਰ ਵਿੱਚ ਪਾਕਿਸਤਾਨੀ ਪੈਟਨ ਟੈਂਕਾਂ ਦਾ ਮੁਕਾਬਲਾ ਕਰਦਿਆਂ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਅਤੇ 8 ਸਤੰਬਰ ਨੂੰ ਪਾਕਿ ਫੌਜ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਦੀ ਯਾਦ ਵਿਚ ਸਾਲ 1974 ਵਿੱਚ ਪੱਟੀ ਵਿਖੇ ਸਮਾਰਕ ਬਣਾਇਆ ਗਿਆ ਸੀ। ਉਨ੍ਹਾਂ ਕਮੇਟੀ ਪ੍ਰਧਾਨ ਅਸ਼ਵਨੀ ਮਹਿਤਾ ਅਤੇ ਸਮੂਹ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਉਪਰਾਲਿਆਂ ਸਦਕਾ ਸ਼ਹੀਦਾਂ ਦੀ ਯਾਦ ਨੂੰ ਜਿਉਂਦਾ ਰੱਖਿਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਅਸ਼ਵਨੀ ਕੁਮਾਰ ਮਹਿਤਾ ਅਤੇ ਬੱਲੂ ਮਹਿਤਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਟੀਮ ਵਲੋਂ ਜਿੱਥੇ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ, ਉੱਥੇ ਸ਼ਹੀਦਾਂ ਨਾਲ ਸਬੰਧਿਤ ਸਮਾਗਮ ਕਰਵਾ ਕੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਦਾ ਉਪਰਾਲਾ ਵੀ ਕੀਤਾ ਜਾਂਦਾ ਹੈ। ਸਮਾਗਮ ਦੌਰਾਨ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸੰਚਾਲਨ ਦੀ ਭੂਮਿਕਾ ਰਣਬੀਰ ਸੂਦ ਨੇ ਬਾਖੂਬੀ ਨਿਭਾਈ। ਇਸ ਮੌਕੇ ਬੱਲੂ ਮਹਿਤਾ ਵਾਈਸ ਪ੍ਰਧਾਨ, 40 ਫੀਲਡ ਰੈਜੀਮੈਂਟ ਦੇ ਹਵਾਲਦਾਰ ਥੈਨਾਰਾਸੂ, ਲਾਂਸ ਨਾਇਕ ਸੂਰੀਆਂ, ਨਾਇਕ ਏਬੀਨੇਜ਼ਰ, ਜਤਿਨ ਸ਼ਰਮਾ ਪ੍ਰਧਾਨ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਪੱਟੀ, ਰਣਬੀਰ ਸੂਦ, ਚੇਅਰਮੈਨ ਤਰਸੇਮ ਲਾਲ ਰਾਜੂ ਭੱਲਾ, ਸੈਕਟਰੀ ਰਾਜੂ ਭੱਲਾ, ਅਮਨੀਸ਼ ਬੱਤਰਾ, ਸੰਜੀਵ ਕੁਮਾਰ ਕੋੜਾ, ਰਾਜ ਕੁਮਾਰ ਰਾਜੂ, ਜੁਗਰਜ ਸਿੰਘ ਸੈਨੇਟਰੀ ਇੰਸਪੈਕਟਰ, ਸੁਭਾਸ਼ ਸ਼ਰਮਾ, ਵੈਬਵ ਮਹਿਤਾ, ਗੋਰਾ, ਬਿੱਲਾ ਪਹਿਲਵਾਨ, ਡਾ. ਸੰਜੀਵ ਛਾਬੜਾ, ਗੁਰਸੇਵਕ ਸਿੰਘ, ਰਛਪਾਲ ਬੇਦੀ, ਮੁੱਖਤਿਆਰ ਸਿੰਘ ਪੱਟੀ, ਕੇ. ਕੇ. ਬਿੱਟੂ, ਰਸ਼ਪਾਲ ਬੇਦੀ, ਰਾਮ ਲਾਲ ਦਰੋਗਾ, ਪਵਨ ਕੁਮਾਰ ਸਮੇਤ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁੰਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਹਾਜ਼ਰ ਲੋਕਾਂ ਵੱਲੋਂ ਸ਼ਹੀਦਾਂ ਦੇ ਸਮਾਰਕਾਂ ’ਤੇ ਸ਼ਰਧਾ ਦੇ ਫੁੱਲ ਅਰਪਿਤ ਕਰਕੇ ਉਨ੍ਹਾਂ ਨੂੰ ਨਮਨ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਟੇਟ ਵਾਲੀਬਾਲ ਚੈਂਪੀਅਨਸ਼ਿਪ ਲਈ ਜ਼ਿਲ੍ਹਾ ਟੀਮ ਦੇ ਚੋਣ ਟਰਾਇਲ ਬਾਬਾ ਬੁੱਢਾ ਕਾਲਜ ਵਿਖੇ 10 ਨੂੰ - ਪ੍ਰਿੰਸੀਪਲ ਕ... ਅਗਲੀ ਖ਼ਬਰ ਸਿਹਤ ਸੇਵਾਵਾਂ ਨੂੰ ਸਮਰਪਿਤ ‘ਸਾਥ ਸੰਸਥਾ’ ਵਲੋਂ 15ਵਾਂ ਖੂਨਦਾਨ ਕੈਂਪ 10 ਨੂੰ
Ad Position 24