ਸਿਹਤ ਸੇਵਾਵਾਂ ਨੂੰ ਸਮਰਪਿਤ ‘ਸਾਥ ਸੰਸਥਾ’ ਵਲੋਂ 15ਵਾਂ ਖੂਨਦਾਨ ਕੈਂਪ 10 ਨੂੰ
ਤਰਨ ਤਾਰਨ, 8 ਸਤੰਬਰ (ਇਕਬਾਲ ਸਿੰਘ ਸੋਢੀ)-ਸਮਾਜ ਸੇਵਾ ਨੂੰ ਸਮਰਪਿਤ ਪ੍ਰਮੁੱਖ ਸੰਸਥਾ ‘ਸਾਥ’ ਵਲੋਂ 15ਵਾਂ ਖੂਨਦਾਨ ਕੈਂਪ ਦੀ ਵਿਜਡਮ ਅੰਮ੍ਰਿਤਸਰ ਰੋਡ ਤਰਨ ਤਾਰਨ ਵਿਖੇ ਲਗਾਇਆ ਜਾ ਰਿਹਾ ਹੈ। ਖੂਨਦਾਨ ਕੈਂਪ ਸੰਬੰਧੀ ਇਕ ਵਿਸ਼ੇਸ਼ ਜਨਰਲ ਹਾਊਸ ਦੀ ਮੀਟਿੰਗ ਰਮਨੀਕ ਸਿੰਘ ਖੇੜਾ ਅਤੇ ਦਲਜੀਤ ਸਿੰਘ ਅਰੋੜਾ ਦੀ ਅਗਵਾਈ ਵਿਚ ਕੀਤੀ ਗਈ।
ਤਰਨ ਤਾਰਨ, 8 ਸਤੰਬਰ (ਇਕਬਾਲ ਸਿੰਘ ਸੋਢੀ)-ਸਮਾਜ ਸੇਵਾ ਨੂੰ ਸਮਰਪਿਤ ਪ੍ਰਮੁੱਖ ਸੰਸਥਾ ‘ਸਾਥ’ ਵਲੋਂ 15ਵਾਂ ਖੂਨਦਾਨ ਕੈਂਪ ਦੀ ਵਿਜਡਮ ਅੰਮ੍ਰਿਤਸਰ ਰੋਡ ਤਰਨ ਤਾਰਨ ਵਿਖੇ ਲਗਾਇਆ ਜਾ ਰਿਹਾ ਹੈ। ਖੂਨਦਾਨ ਕੈਂਪ ਸੰਬੰਧੀ ਇਕ ਵਿਸ਼ੇਸ਼ ਜਨਰਲ ਹਾਊਸ ਦੀ ਮੀਟਿੰਗ ਰਮਨੀਕ ਸਿੰਘ ਖੇੜਾ ਅਤੇ ਦਲਜੀਤ ਸਿੰਘ ਅਰੋੜਾ ਦੀ ਅਗਵਾਈ ਵਿਚ ਕੀਤੀ ਗਈ। ਮੀਟਿੰਗ ਦੌਰਾਨ ਉਕਤ ਆਗੂਆਂ ਨੇ ਦੱਸਿਆ ਕਿ 10 ਸਤੰਬਰ ਨੂੰ ਇਹ ਕੈਂਪ ਲਗਾਇਆ ਜਾਵੇਗਾ, ਜਿਸ ਵਿਚ ਘੱਟੋ ਘੱਟ 70 ਖੂਨਦਾਨੀਆਂ ਨੂੰ ਸ਼ਾਮਿਲ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਮੀਟਿੰਗ ਦੌਰਾਨ ਖੂਨਦਾਨੀਆਂ ਦੀ ਰਜਿਸਟ੍ਰੇਸ਼ਨ ਦਾ ਪ੍ਰਬੰਧ, ਸਰਟੀਫਿਕੇਟਾਂ ਦਾ ਪ੍ਰਬੰਧ ਰਿਫਰੈਸ਼ਮੈਂਟ ਦਾ ਪ੍ਰਬੰਧ ਅਤੇ ਹੋਰ ਵੱਖ-ਵੱਖ ਸੇਵਾਵਾਂ ਦੀ ਸੁਚਾਰੂ ਢੰਗ ਨਾਲ ਵੰਡ ਕੀਤੀ ਗਈ। ਵਰਣਨਯੋਗ ਹੈ ਕਿ ‘ਸਾਥ’ ਸੰਸਥਾ ਵਲੋਂ ਸਾਲ ਦੇ 365 ਦਿਨ ਹੀ ਸਿਹਤ ਸੇਵਾਵਾਂ ਦੇ ਖੇਤਰ ਵਿਚ ਲੋੜਵੰਦ ਲੋਕਾਂ ਦੀ ਮਦਦ ਕਰਕੇ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ । ਇਸ ਮੌਕ ੇ ਸੁਖਵੰਤ ਸਿੰਘ ਧਾਮੀ, ਚਰਨਜੀਤ ਸਿੰਘ ਗੁਲਾਟੀ, ਨਵਦੀਪ ਸਿੰਘ, ਬਾਬਾ ਸਤਬੀਰ ਸਿੰਘ ਲਾਡਾ, ਨਰਿੰਦਰ ਸਿੰਘ ਸਾਬਕਾ ਬੈਂਕ ਮੈਨੇਜ਼ਰ, ਜਗਮੋਹਨ ਸਿੰਘ ਗੁਲਾਟੀ ਅਤੇ ਹੋਰ ਬਹੁਤ ਸਾਰੇ ਮੈਂਬਰ ਅਤੇ ਸਮਾਜ ਸੇਵੀ ਸ਼ਾਮਿਲ ਹੋਏ। ਉਨ੍ਹਾਂ ਨੇ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਖੂਨਦਾਨ ਕੈਂਪ ਵਿਚ ਵੱਧ ਤੋਂ ਵੱਧ ਆਪਣੀਆਂ ਸੇਵਾਵਾਂ ਦੇਣ।