ਪੱਟੀ ਵਿਖੇ ਹਲਕਾ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਵਲੋਂ ਸ੍ਰੀ ਕ੍ਰਿਸ਼ਨ ਗਊਧਾਮ ਦਾ ਦੌਰਾ
ਪੱਟੀ, 4 ਸਤੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਸ਼੍ਰੀ ਕ੍ਰਿਸ਼ਨ ਗਊਧਾਮ (ਮਾਝਾ ਗਊਸ਼ਾਲਾ) ਵਾਰਡ ਨੰਬਰ 3 ਪੱਟੀ ਵਿਖੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਮੌਕੇ ਗਊ ਮਾਤਾ ਦੀ ਸੇਵਾ-ਸੰਭਾਲ ਅਤੇ ਗਊਸ਼ਾਲਾ ਵਿਖੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਨੇੜਿਓਂ ਜਾਇਜ਼ਾ ਲਿਆ ਗਿਆ।
ਗ
ਗਊਸ਼ਾਲਾ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਜਾਣਕਾਰੀ ਦਿੰਦੇ ਹੋਏ ਹਲਕਾ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਅਤੇ ਹੋਰ। ਤਸਵੀਰ–ਕਾਲੇਕੇ
05-09-2026
ਪੱਟੀ, 4 ਸਤੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਸ਼੍ਰੀ ਕ੍ਰਿਸ਼ਨ ਗਊਧਾਮ (ਮਾਝਾ ਗਊਸ਼ਾਲਾ) ਵਾਰਡ ਨੰਬਰ 3 ਪੱਟੀ ਵਿਖੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਮੌਕੇ ਗਊ ਮਾਤਾ ਦੀ ਸੇਵਾ-ਸੰਭਾਲ ਅਤੇ ਗਊਸ਼ਾਲਾ ਵਿਖੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਨੇੜਿਓਂ ਜਾਇਜ਼ਾ ਲਿਆ ਗਿਆ। ਇਹ ਸ਼ਬਦ ਗਊਸ਼ਾਲਾ ਵਿਖੇ ਪੱਟੀ ਹਲਕੇ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਪਹਿਲਵਾਨ ਨੇ ਬੋਲਦਿਆਂ ਕਹੇ। ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਬੇਜ਼ੁਬਾਨ ਜੀਵਾਂ ਦੀ ਸੇਵਾ ਸਿਰਫ਼ ਸਾਡੀ ਜ਼ਿੰਮੇਵਾਰੀ ਹੀ ਨਹੀਂ ਸਗੋਂ ਦਇਆ, ਦਰਦਮੰਦੀ ਅਤੇ ਮਨੁੱਖਤਾ ਦੀ ਇਕ ਉੱਤਮ ਮਿਸਾਲ ਹੈ। ਗਊਸ਼ਾਲਾ ਵਿਚ ਗਊ ਮਾਤਾ ਦੀ ਜਿਸ ਸ਼ਰਧਾ, ਪਿਆਰ ਅਤੇ ਸਮਰਪਣ ਨਾਲ ਸੇਵਾ-ਸੰਭਾਲ ਕੀਤੀ ਜਾ ਰਹੀ ਹੈ ਉਹ ਸ਼ਲਾਘਾਯੋਗ ਹੈ। ਬੇਜ਼ੁਬਾਨ ਜੀਵਾਂ ਦੀ ਸੇਵਾ ਨਾਲ ਮਨ ਨੂੰ ਸਕੂਨ ਅਤੇ ਸੰਤੁਸ਼ਟੀ ਮਿਲਦੀ ਹੈ। ਇਸ ਮੌਕੇ ਵਾਰਡ ਇੰਚਾਰਜ ਦਿਵਿਆਂਸ਼ੂ ਤੇਜੀ ਦੀ ਅਗਵਾਈ ਹੇਠ ਗਊਸ਼ਾਲਾ ਦੀ ਸਮੁੱਚੀ ਟੀਮ ਪੂਰੀ ਸ਼ਰਧਾ, ਲਗਨ ਅਤੇ ਨਿਸ਼ਕਾਮ ਭਾਵਨਾ ਨਾਲ ਇਸ ਸੇਵਾ ਕਾਰਜ ਵਿਚ ਯੋਗਦਾਨ ਪਾ ਰਹੀ ਹੈ। ਇਸ ਮੌਕੇ ਬਿੱਲਾ ਭਲਵਾਨ, ਰਾਜਨ ਬਾਊ, ਚੰਦਨ ਬਾਊ, ਪੰਡਿਤ ਅਮਿਤ ਤਿਵਾੜੀ, ਚੰਦਨ ਭਾਰਦਵਾਜ, ਜੱਜ ਮਾਲੜਾ, ਸੰਦੀਪ ਸੋਹਲ, ਗੁਲਸ਼ਨ ਸ਼ਰਮਾ, ਸੰਦੀਪ ਕੁਮਾਰ, ਦੀਪਕ ਕੁਮਾਰ ਅਤੇ ਬਬਲੂ ਮਰਵਾਹ ਸਮੇਤ ਸਮੂਹ ਸੇਵਾਦਾਰਾਂ ਵਲੋਂ ਕੀਤੀ ਜਾ ਰਹੀ ਨਿਰੰਤਰ ਮਿਹਨਤ ਅਤੇ ਸੇਵਾ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾਦਾਰਾਂ ਦੀ ਮਿਹਨਤ ਅਤੇ ਸਮਰਪਣ ਸਦਕਾ ਸ਼੍ਰੀ ਕ੍ਰਿਸ਼ਨ ਗਊਧਾਮ ਬੇਜ਼ੁਬਾਨ ਜੀਵਾਂ ਲਈ ਇੱਕ ਸਨੇਹ ਭਰਿਆ ਅਤੇ ਸੁਰੱਖਿਅਤ ਆਸਰਾ ਬਣ ਰਿਹਾ ਹੈ। ਅਜਿਹੇ ਨੇਕ ਕਾਰਜ ਸਮਾਜ ਵਿਚ ਦਇਆ, ਸੇਵਾ ਅਤੇ ਮਨੁੱਖਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ । ਇਸ ਮੌਕੇ ਪਵਿੱਤਰ ਸੇਵਾ ਕਾਰਜ ਨਾਲ ਜੁੜੇ ਸਮੂਹ ਸੇਵਾਦਾਰਾਂ ਨੂੰ ਦਿਲੋਂ ਸਲਾਮ ਕਰਦਿਆਂ ਕਾਮਨਾ ਕੀਤੀ ਕਿ ਪ੍ਰਮਾਤਮਾ ਉਨ੍ਹਾਂ ਤੋਂ ਇਸੇ ਤਰ੍ਹਾਂ ਨਿਸ਼ਕਾਮ ਸੇਵਾ ਲੈਂਦੇ ਰਹਿਣ। ਇਸ ਮੌਕੇ ਕੌਂਸਲਰ ਕਵਲਪ੍ਰੀਤ ਸਿੰਘ ਗਿੱਲ, ਕੌਂਸਲਰ ਰਾਜਨਪ੍ਰੀਤ ਸਿੰਘ ਸੱਗੂ, ਬਲਜਿੰਦਰ ਸਿੰਘ ਮਲਹਾਰ, ਜੱਜ ਸਿੰਘ ਮਾਲੜਾ ਅਤੇ ਹੋਰ ਵਾਰਡ ਵਾਸੀ ਹਾਜ਼ਰ ਸਨ।