ਗੁਰਨਾਮ ਸਿੰਘ ਦਾਊਦ ਦਾ ਵਿਛੋੜਾ ਅਤਿ ਦੁਖਦਾਈ – ਨੌਸ਼ਹਿਰਾ ਪੰਨੂਆਂ
ਤਰਨ ਤਾਰਨ, 2 ਸਤੰਬਰ (ਇਕਬਾਲ ਸਿੰਘ ਸੋਢੀ)–ਸੀ. ਪੀ.
ਤਰਨ ਤਾਰਨ, 2 ਸਤੰਬਰ (ਇਕਬਾਲ ਸਿੰਘ ਸੋਢੀ)–ਸੀ.ਪੀ.ਆਈ.ਐੱਮ.ਐੱਲ. ਲਿਬਰੇਸਨ ਦੇ ਕਰਜਕਾਰੀ ਜ਼ਿਲ੍ਹਾ ਸਕੱਤਰ ਦਲਵਿੰਦਰ ਸਿੰਘ ਨੌਸਹਿਰਾ ਪੰਨੂਆਂ ਨੇ ਇਕ ਮੀਟਿੰਗ ਵਿਚ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਸਕੱਤਰ ਗੁਰਨਾਮ ਸਿੰਘ ਦਾਊਦ ਦੇ ਇਕ ਐਕਸੀਡੈਂਟ ਦੌਰਾਨ ਹੋਏ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਦਾਊਦ ਦੇ ਤੁਰ ਜਾਣ ਨਾਲ ਮਜ਼ਦੂਰ ਜਮਾਤ ਨੂੰ ਵੱਡਾ ਘਾਟਾ ਪਿਆ ਹੈ। ਮੀਟਿੰਗ ਵਿਚ ਬਲਜਿੰਦਰ ਸਿੰਘ ਸੇਖਚੱਕ, ਬਲਵਿੰਦਰ ਸਿੰਘ ਗੋਹਲਵੜ, ਸਵਿੰਦਰ ਸਿੰਘ ਅਲਾਦੀਨਪੁਰ, ਚਰਨਜੀਤ ਸਿੰਘ ਲਾਲਪੁਰਾ, ਤਰਸੇਮ ਸਿੰਘ ਢੋਟੀਆਂ, ਹਰਦੇਵ ਸਿੰਘ ਖਹਿਰਾ, ਨਿੰਦਰ ਸਿੰਘ ਖਡੂਰ ਸਾਹਿਬ ਆਦਿ ਹਾਜ਼ਰ ਸਨ।