ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਮਹਿੰਗਾਈ ਵਿਰੁੱਧ ਮੋਦੀ ਸਰਕਾਰ ਦੇ ਪੁਤਲੇ ਸਾੜੇ
ਤਰਨ ਤਾਰਨ, 29 ਅਗਸਤ (ਹਰਿੰਦਰ ਸਿੰਘ)–ਸਾਂਝਾ ਮੁਲਾਜ਼ਮ ਮੰਚ ਅਤੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵਲੋਂ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਾਇਜ ਮੰਗਾਂ ਜਿਵੇਂ 2. 59 ਦਾ ਗੁਨਾਕ, ਕੈਸ਼ਲੈਸ ਸਕੀਮ, ਪੁਰਾਣੀ ਪੈਨਸ਼ਨ ਬਹਾਲ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨਾ, ਡੀ.
ਮ
ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜਦੇ ਹੋਏ ਸਾਂਝਾ ਮੁਲਾਜ਼ਮ ਮੰਚ ਅਤੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਆਗੂ। ਤਸਵੀਰ–ਲਵਲੀ
ਮੋਦੀ ਸਰਕਾਰ ਦਾ ਪੁਤਲਾ ਸੜਦੇ ਹੋਏ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਆਗੂ। ਤਸਵੀਰ–ਲਵਲੀ
30-08-2026
ਤਰਨ ਤਾਰਨ, 29 ਅਗਸਤ (ਹਰਿੰਦਰ ਸਿੰਘ)–ਸਾਂਝਾ ਮੁਲਾਜ਼ਮ ਮੰਚ ਅਤੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵਲੋਂ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਾਇਜ ਮੰਗਾਂ ਜਿਵੇਂ 2.59 ਦਾ ਗੁਨਾਕ, ਕੈਸ਼ਲੈਸ ਸਕੀਮ, ਪੁਰਾਣੀ ਪੈਨਸ਼ਨ ਬਹਾਲ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨਾ, ਡੀ.ਏ ਦੀਆਂ ਕਿਸਤਾਂ ਦੇਣਾ, 15 ਜਨਵਰੀ 2015 ਦਾ ਅਤੇ 17 ਜੁਲਾਈ 2020 ਦਾ ਪੱਤਰ ਰੱਦ ਕਰਨਾ, ਪ੍ਰਵੇਸ਼ਨ ਪੀਰੀਅਡ ਦੌਰਾਨ ਪੂਰੀ ਤਨਖਾਹ ਤੇ ਭਤਿਆਂ ਦੀ ਅਦਾਇਗੀ ਕਰਨਾ, 4,9,14 ਏ.ਸੀ.ਪੀ. ਸਕੀਮ ਬਹਾਲ ਕਰਨਾ, ਮਿਡ ਡੇ ਮੀਲ ਅਤੇ ਆਸ਼ਾ ਵਰਕਰ ਦੀਆਂ ਮੰਗਾਂ ਆਦਿ ਸਬੰਧੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਸੀ ਪ੍ਰੰਤੂ ਸਰਕਾਰ ਦੇ ਵਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪ੍ਰਤੀ ਕੋਈ ਹਾਂ ਪੱਖੀ ਹੁੰਗਾਰਾ ਨਾ ਦੇਣ ਤੇ ਮੁਲਾਜ਼ਮ ਪੈਨਸ਼ਨਰ ਸਾਂਝੇ ਫਰੰਟ ਦੇ ਵਲੋਂ 27/8/26 ਨੂੰ ਪੰਜਾਬ ਭਰ ਵਿਚ ਜ਼ਿਲ੍ਹਾ ਪੱਧਰ ’ਤੇ ਰੈਲੀਆਂ ਕੀਤੀਆਂ ਗਈਆਂ ਸੀ ਪਰ 27 /8/ 26 ਨੂੰ ਮੁੱਖ ਮੰਤਰੀ ਪੰਜਾਬ ਵਲੋਂ ਸਾਂਝਾ ਮੰਚ ਪੰਜਾਬ ਚੰਡੀਗੜ੍ਹ ਨਾਲ ਮੀਟਿੰਗ ਨਹੀਂ ਕੀਤੀ ਕਿਉਂਕਿ ਪਹਿਲਾਂ ਮੁੱਖ ਮੰਤਰੀ ਪੰਜਾਬ ਨੇ ਚੰਡੀਗੜ੍ਹ ਮੀਟਿੰਗ ਦਾ ਸਮਾਂ ਦਿੱਤਾ ਸੀ ਤੇ ਬਾਅਦ ਵਿਚ ਜਲੰਧਰ ਸਮਾਂ ਕਰ ਦਿੱਤਾ ਪਰ ਮੀਟਿੰਗ ਫਿਰ ਵੀ ਨਾ ਕੀਤੀ ਅਤੇ ਮੁਲਾਜ਼ਮਾਂ ਨੂੰ ਡਰਾਉਣ ਧਮਕਾਉਣ ਵਾਲਾ ਪੱਤਰ ਜਾਰੀ ਕੀਤਾ, ਜਿਸਦੀ ਜ਼ਿਲ੍ਹਾ ਤਰਨ ਤਾਰਨ ਨਿਖੇਧੀ ਕਰਦਾ ਹੈ ਅਤੇ ਇਸ ਪੱਤਰ ਦੇ ਨਾਲ ਜੁਝਾਰੂ ਸਾਥੀ ਡਰਨ ਵਾਲੇ ਨਹੀਂ । ਇਸ ਮੌਕੇ ਸੁਖਪ੍ਰੀਤ ਸਿੰਘ ਪੰਨੂ ਕਨਵੀਨਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਲੋਂ ਮੀਟਿੰਗ ਨਾ ਕਰਨ ਦੇ ਵਿਰੋਧ ਵਿਚ ਸਾਂਝਾ ਮੁਲਾਜ਼ਮ ਮੰਚ ਪੰਜਾਬ ਵਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਣ ਦਾ ਐਕਸ਼ਨ ਦਿੱਤਾ ਗਿਆ ਸੀ। ਉਸ ਤਹਿਤ ਅੱਜ ਪ੍ਰਬੰਧਕੀ ਕੰਪਲੈਕਸ ਜ਼ਿਲ੍ਹਾ ਤਰਨ ਤਾਨ ਵਿਖੇ ਜੁਝਾਰੂ ਸਾਥੀਆਂ ਵਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਅੰਗਰੇਜ਼ ਸਿੰਘ ਰੰਧਾਵਾ ਜਨਰਲ ਸਕੱਤਰ, ਤਰਸੇਮ ਸਿੰਘ ਸੀਨੀਅਰ ਮੀਤ ਪ੍ਰਧਾਨ ਪੀ.ਐਸ.ਐਮ.ਐਸ. ਯੂਨੀਅਨ, ਇਕਬਾਲ ਸਿੰਘ, ਸਰਬਜੀਤ ਸਿੰਘ ਸਿੱਖਿਆ ਵਿਭਾਗ, ਗੁਰਪ੍ਰੀਤ ਸਿੰਘ ਪ੍ਰਧਾਨ, ਪ੍ਰਦੀਪ ਸਿੰਘ ਜਰਨਲ ਸਕੱਤਰ ਫੂਡ ਸਪਲਾਈ, ਗੁਰਮੇਲ ਸਿੰਘ ਪ੍ਰਧਾਨ, ਕਮਲਪ੍ਰੀਤ ਕੌਰ ਜਰਨਲ ਸਕੱਤਰ ਅੰਕੜਾ ਸਹਾਇਕ, ਗੁਰਿੰਦਰਪਾਲ ਸਿੰਘ ਪ੍ਰਧਾਨ ਬਾਗਬਾਨੀ, ਸੁਖਪਾਲ ਸਿੰਘ ਪ੍ਰਧਾਨ, ਪਲਵਿੰਦਰ ਸਿੰਘ ਜਰਨਲ ਸਕੱਤਰ ਖੇਤੀਬਾੜੀ ਵਿਭਾਗ, ਗੁਰਜੀਤ ਸਿੰਘ ਸੁਪਰਡੈਂਟ , ਈਸ਼ਵਰ ਕੁਮਾਰ, ਗੁਰਬਖਸ਼ੀਸ਼ ਸਿੰਘ, ਰਜਨੀਸ਼ ਕੁਮਾਰ ਸਟੈਨੋ, ਸ਼ਿਵ ਕੁਮਾਰ ਸੁਪਰਡੈਂਟ, ਅੰਗਰੇਜ ਸਿੰਘ, ਗੁਰਮੇਲ ਸਿੰਘ ਅੰਕੜਾ ਵਿਭਾਗ, ਪ੍ਰਦੀਪ ਸਿੰਘ ਪਹਿਲਵਾਨ ਪ੍ਰਧਾਨ, ਸੁਖਦੇਵ ਸਿੰਘ ਜਰਨਲ ਸਕੱਤਰ ਰੁਜਗਾਰ ਵਿਭਾਗ, ਚਮਕੌਰ ਸਿੰਘ ਪ੍ਰਧਾਨ, ਸਿਮਰਨਜੀਤ ਸਿੰਘ ਜਰਨਲ ਸਕੱਤਰ, ਬਿਕਰਮਜੀਤ ਸਿੰਘ, ਵਿੱਤ ਸਕੱਤਰ ਪੰਜਾਬ ਰੋਡਵੇਜ਼ ਤਰਨ ਤਾਰਨ, ਕੁਲਵਿੰਦਰ ਸਿੰਘ ਪ੍ਰਧਾਨ ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ, ਗੁਰਜੀਤ ਸਿੰਘ ਪ੍ਰਧਾਨ ਸਹਿਕਾਰਤਾ ਵਿਭਾਗ, ਜਸਬੀਰ ਸਿੰਘ ਪੰਨੂ ਪ੍ਰਧਾਨ, ਰਮਨਦੀਪ ਸਿੰਘ ਜਰਨਲ ਸਕੱਤਰ ਕਾਨੂੰਗੋ ਐਸੋਸੀਏਸ਼ਨ, ਬਲਜੀਤ ਸਿੰਘ, ਨਿਸ਼ਾਨ ਸਿੰਘ ਪ੍ਰਧਾਨ, ਗੁਰਜੀਤ ਸਿੰਘ, ਜਨਰਲ ਸਕੱਤਰ ਕੰਟਰੈਕਟ ਸਟਾਫ ਡੀ.ਸੀ ਦਫਤਰ, ਬਲਜੀਤ ਸਿੰਘ ਟੌਮ ਪ੍ਰਧਾਨ ਗੌਰਮੈਂਟ ਸਕੂਲ ਟੀਚਰ ਯੂਨੀਅਨ, ਅੰਮ੍ਰਿਤਪਾਲ ਸਿੰਘ ਬਾਕੀਪੁਰ , ਸਰਬਜੀਤ ਸਿੰਘ ਵਰਿਆਂ ਪ੍ਰਧਾਨ ਗੌਰਮੈਂਟ ਟੀਚਰ ਯੂਨੀਅਨ, ਰਜਵੰਤ ਸਿੰਘ ਬਾਗੜੀਆਂ ਪ੍ਰਧਾਨ ਪੈਰਾ ਮੈਡੀਕਲ ਯੂਨੀਅਨ, ਨਰਿੰਦਰ ਸਿੰਘ ਪ੍ਰਧਾਨ ਕਲੈਰੀਕਲ ਯੂਨੀਅਨ, ਨਵਤੇਜ ਸਿੰਘ ਜਨਰਲ ਸਕੱਤਰ, ਭੁਪਿੰਦਰ ਸਿੰਘ ਮਰਹਾਣਾ ਪਰਧਾਨ ਫਾਰਮੇਸੀ ਅਫਸਰ ਯੂਨੀਅਨ, ਪ੍ਰਧਾਨ ਗੁਰਜਿੰਦਰ ਸਿੰਘ ਰੇਡੀਓਗਰਾਫਰ ਯੂਨੀਅਨ ਸਟੇਟ ਆਗੂ, ਅਮਰਜੀਤ ਸਿੰਘ ਗਿੱਲ ਹੈਲਥ ਸੁਪਰਵਾਈਜਰ ਯੂਨੀਅਨ, ਜਸਪਿੰਦਰ ਸਿੰਘ ਹੈਲਥ ਵਰਕਰ ਯੂਨੀਅਨ ਆਗੂ,. ਮਨਰਾਜਬੀਰ ਸਿੰਘ, ਮਨਦੀਪ ਸਿੰਘ, ਜਗਦੀਪ ਸਿੰਘ ਝਬਾਲ, ਬਲਵਿੰਦਰ ਸਿੰਘ ਫਾਰਮੇਸੀ ਅਫਸਰ, ਅਸ਼ਵਨੀ ਕੁਮਾਰ ਸੈਣੀ ਸਰਹਾਲੀ, ਸੁਰਿੰਦਰ ਕੌਰ ਸੀਨੀਅਰ ਸਹਾਇਕ, ਹਰਜੀਤ ਕੌਰ ਸੀਨੀਅਰ ਸਹਾਇਕ, ਜਸਬੀਰ ਕੌਰ ਜੂਨੀਅਰ ਸਹਾਇਕ, ਗਗਨਦੀਪ ਕੌਰ ਜੂਨੀਅਰ ਸਹਾਇਕ, ਪਵਨਦੀਪ ਕੌਰ , ਰਵਨੀਤ ਕੌਰ, ਰਮਨਦੀਪ ਕੌਰ, ਰਾਜਵਿੰਦਰ ਕੌਰ, ਪਵਨਦੀਪ ਕੌਰ, ਜਰਨੈਲ ਸਿੰਘ ਆਦਿ ਹਾਜ਼ਰ ਸਨ।