24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਜ਼ਮੀਨੀ ਝਗੜੇ ਦੇ ਚੱਲਦਿਆਂ ਸੱਟਾਂ ਮਾਰ ਕੇ ਕੀਤਾ ਜ਼ਖ਼ਮੀ

ਚੋਹਲਾ ਸਾਹਿਬ, 23 ਅਗਸਤ (ਬਲਵਿੰਦਰ ਸਿੰਘ)- ਥਾਣਾ ਚੋਹਲਾ ਸਾਹਿਬ ਦੀ ਪੁਲਿਸ ਵਲੋਂ ਜ਼ਮੀਨ ਝਗੜੇ ਦੌਰਾਨ ਇਕ ਵਿਅਕਤੀ ਨੂੰ ਸੱਟਾਂ ਮਾਰ ਕੇ ਜ਼ਖਮੀ ਕਰਨ ’ਤੇ 8 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਸਬ ਇੰਸਪੈਕਟਰ ਗੁਰਮੁਖ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸੁਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਜੌਣੇਕੇ ਨੇ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 20 ਅਗਸਤ ਨੂੰ ਸਮਾਂ 3:30 ਵਜੇ ਸ਼ਾਮ ਦਾ ਹੋਵੇਗਾ ਕਿ ਹਰਮਨਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ, ਅਰਸ਼ਦੀਪ ਸਿੰਘ ਪੁੱਤਰ ਬਲਜੀਤ ਸਿੰਘ, ਮਹਾਂਬੀਰ ਸਿੰਘ ਪੁੱਤਰ ਤੀਰਥ ਸਿੰਘ, ਲਵਪ੍ਰੀਤ ਸਿੰਘ ਪੁੱਤਰ ਤਰਲੋਕ ਸਿੰਘ, ਅਕਾਸ਼ਦੀਪ ਸਿੰਘ ਪੁੱਤਰ ਪੂਰਨ ਸਿੰਘ, ਕੁਲਵਿੰਦਰ ਸਿੰਘ ਪੁੱਤਰ ਸੁਖਚੈਨ ਸਿੰਘ, ਬਲਜੀਤ ਸਿੰਘ ਪੁੱਤਰ ਸੁਖਚੈਨ ਸਿੰਘ, ਸੁਖਚੈਨ ਸਿੰਘ ਪੁੱਤ ਗੁਰਦੀਪ ਸਿੰਘ ਸਾਰੇ ਵਾਸੀਆਨ ਜੌਣੇਕੇ ਆਪਣੇ-ਆਪਣੇ ਹਥਿਆਰਾਂ ਸਮੇਤ ਲਲਕਾਰੇ ਮਾਰਦੇ ਹੋਏ ਉਸ ਵੱਲ ਨੂੰ ਆਏ ਤਾਂ ਇਨ੍ਹਾਂ ਵਿਚੋਂ ਕੁਲਵਿੰਦਰ ਸਿੰਘ ਨੇ ਲਲਕਾਰਾ ਮਾਰ ਕੇ ਕਿਹਾ ਕਿ ਫੜ ਲੳ ਇਸ ਨੂੰ ਅੱਜ ਇਕੱਲਾ ਅੜਿਕੇ ਆ ਗਿਆ ਹੈ, ਸਾਡੇ ਹਿੱਸੇ ਦੀ ਹਾਈਵੇ ਵਿਚ ਆਈ ਜ਼ਮੀਨ ਦੇ ਪੈਸੇ ਲੈਣ ਦਾ ਮਜਾ ਚਖਾ ਦਿਓ ਤਾਂ ਏਨਾ ਕਹਿਣ ਦੀ ਦੇਰ ਸੀ ਕਿ ਅਕਾਸ਼ਦੀਪ ਸਿੰਘ ਨੇ ਬੇਸਬਾਲ ਦਾ ਵਾਰ ਉਸ ਦੇ ਲੱਕ ਦੇ ਖੱਬੇ ਪਾਸੇ ਕੀਤਾ, ਫਿਰ ਲਵਪ੍ਰੀਤ ਸਿੰਘ ਨੇ ਆਪਣੀ ਗੰਡਾਸੀ ਦਾ ਵਾਰ ਉਸ ਦੀ ਗਰਦਨ ਦੇ ਪਿਛਲੇ ਪਾਸੇ ਕੀਤਾ ।

Ad Position 21
No active advertisement
ਅਜੀਤ ਡੈਸਕ 24-08-2026
ਚੋਹਲਾ ਸਾਹਿਬ, 23 ਅਗਸਤ (ਬਲਵਿੰਦਰ ਸਿੰਘ)- ਥਾਣਾ ਚੋਹਲਾ ਸਾਹਿਬ ਦੀ ਪੁਲਿਸ ਵਲੋਂ ਜ਼ਮੀਨ ਝਗੜੇ ਦੌਰਾਨ ਇਕ ਵਿਅਕਤੀ ਨੂੰ ਸੱਟਾਂ ਮਾਰ ਕੇ ਜ਼ਖਮੀ ਕਰਨ ’ਤੇ 8 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਸਬ ਇੰਸਪੈਕਟਰ ਗੁਰਮੁਖ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸੁਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਜੌਣੇਕੇ ਨੇ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 20 ਅਗਸਤ ਨੂੰ ਸਮਾਂ 3:30 ਵਜੇ ਸ਼ਾਮ ਦਾ ਹੋਵੇਗਾ ਕਿ ਹਰਮਨਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ, ਅਰਸ਼ਦੀਪ ਸਿੰਘ ਪੁੱਤਰ ਬਲਜੀਤ ਸਿੰਘ, ਮਹਾਂਬੀਰ ਸਿੰਘ ਪੁੱਤਰ ਤੀਰਥ ਸਿੰਘ, ਲਵਪ੍ਰੀਤ ਸਿੰਘ ਪੁੱਤਰ ਤਰਲੋਕ ਸਿੰਘ, ਅਕਾਸ਼ਦੀਪ ਸਿੰਘ ਪੁੱਤਰ ਪੂਰਨ ਸਿੰਘ, ਕੁਲਵਿੰਦਰ ਸਿੰਘ ਪੁੱਤਰ ਸੁਖਚੈਨ ਸਿੰਘ, ਬਲਜੀਤ ਸਿੰਘ ਪੁੱਤਰ ਸੁਖਚੈਨ ਸਿੰਘ, ਸੁਖਚੈਨ ਸਿੰਘ ਪੁੱਤ ਗੁਰਦੀਪ ਸਿੰਘ ਸਾਰੇ ਵਾਸੀਆਨ ਜੌਣੇਕੇ ਆਪਣੇ-ਆਪਣੇ ਹਥਿਆਰਾਂ ਸਮੇਤ ਲਲਕਾਰੇ ਮਾਰਦੇ ਹੋਏ ਉਸ ਵੱਲ ਨੂੰ ਆਏ ਤਾਂ ਇਨ੍ਹਾਂ ਵਿਚੋਂ ਕੁਲਵਿੰਦਰ ਸਿੰਘ ਨੇ ਲਲਕਾਰਾ ਮਾਰ ਕੇ ਕਿਹਾ ਕਿ ਫੜ ਲੳ ਇਸ ਨੂੰ ਅੱਜ ਇਕੱਲਾ ਅੜਿਕੇ ਆ ਗਿਆ ਹੈ, ਸਾਡੇ ਹਿੱਸੇ ਦੀ ਹਾਈਵੇ ਵਿਚ ਆਈ ਜ਼ਮੀਨ ਦੇ ਪੈਸੇ ਲੈਣ ਦਾ ਮਜਾ ਚਖਾ ਦਿਓ ਤਾਂ ਏਨਾ ਕਹਿਣ ਦੀ ਦੇਰ ਸੀ ਕਿ ਅਕਾਸ਼ਦੀਪ ਸਿੰਘ ਨੇ ਬੇਸਬਾਲ ਦਾ ਵਾਰ ਉਸ ਦੇ ਲੱਕ ਦੇ ਖੱਬੇ ਪਾਸੇ ਕੀਤਾ, ਫਿਰ ਲਵਪ੍ਰੀਤ ਸਿੰਘ ਨੇ ਆਪਣੀ ਗੰਡਾਸੀ ਦਾ ਵਾਰ ਉਸ ਦੀ ਗਰਦਨ ਦੇ ਪਿਛਲੇ ਪਾਸੇ ਕੀਤਾ । ਇਸ ਤੋਂ ਬਾਅਦ ਮਹਾਬੀਰ ਸਿੰਘ ਨੇ ਆਪਣੀ ਕਮਾਨੀ ਲੋਹਾ ਦਾ ਪੁੱਠਾ ਵਾਰ ਉਸ ’ਤੇ ਕੀਤਾ, ਜੋ ਉਸ ਨੇ ਆਪਣੇ ਬਚਾਅ ਲਈ ਆਪਣਾ ਖੱਬਾ ਹੱਥ ਉਪਰ ਕੀਤਾ ਤਾਂ ਕਮਾਨੀ ਲੋਹਾ ਦਾ ਵਾਰ ਉਸ ਦੇ ਖੱਬੇ ਹੱਥ ਦੇ ਉਪਰ ਲੱਗਾ, ਫਿਰ ਅਰਸ਼ਦੀਪ ਸਿੰਘ ਨੇ ਆਪਣੀ ਕ੍ਰਿਪਾਨ ਦਾ ਸਿੱਧਾ ਵਾਰ ਉਸ ’ਤੇ ਕੀਤਾ, ਜੋ ਉਸ ਨੇ ਆਪਣੇ ਬਚਾਅ ਲਈ ਆਪਣੀ ਖੱਬੀ ਬਾਹ ਉਪਰ ਕੀਤੀ ਤਾਂ ਕ੍ਰਿਪਾਨ ਦਾ ਵਾਰ ਉਸ ਦੀ ਖੱਬੀ ਬਾਂਹ ਦੇ ਬਾਹਰਲੇ ਪਾਸੇ ਲੱਗਾ, ਫਿਰ ਹਰਮਨਦੀਪ ਸਿੰਘ ਨੇ ਪਿਛਲੇ ਪਾਸੇ ਤੋਂ ਦਾਤਰ ਦਾ ਵਾਰ ਉਸ ਦੇ ਸਿਰ ਵਿਚ ਕੀਤਾ, ਜੋ ਉਸ ਦੇ ਸਿਰ ਦੇ ਖੱਬੇ ਪਾਸੇ ਜਾ ਲੱਗਾ ਤਾ ਉਹ ਝੋਨੇ ਵਿਚ ਡਿੱਗ ਪਿਆ। ਉਕਤ ਵਿਅਕਤੀ ਉਸ ਨੂੰ ਲੱਤਾਂ-ਬਾਹਾਂ ਤੋਂ ਫੜ ਕੇ ਘਸੀਟ ਕੇ ਬੰਬੀ ’ਤੇ ਲੈ ਗਏ, ਜਿਥੇ ਜਾ ਕੇ ਇਹ ਸਾਰੇ ਵਿਅਕਤੀ ਬੰਬੀ ’ਤੇ ਬਣੇ ਪਾਣੀ ਵਾਲੇ ਚੁਬੱਚੇ ’ਚ ਜਾਨੋਂ ਮਾਰ ਦੇਣ ਦੀ ਨੀਯਤ ਨਾਲ ਉਸ ਦਾ ਮੂੰਹ ਡਬੋਂਦੇ ਰਹੇ ਤਾਂ ਉਸ ਨੇ ਰੌਲਾ ਪਾਇਆ ਤਾਂ ਸਾਰੇ ਹਮਲਾਵਰ ਉਸ ਨੂੰ ਸਾਰੇ ਟੱਬਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਆਪੋ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਦੌੜ ਗਏ। ਫਿਰ ਉਸਨੂੰ ਪਰਮਜੀਤ ਸਿੰਘ ਅਤੇ ਸੁਖਰਾਜ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਨੱਥੂਕੇ ਬੁਰਜ ਨੇ ਸਵਾਰੀ ਦਾ ਪ੍ਰਬੰਧ ਕਰਕੇ ਇਲਾਜ ਲਈ ਸਿਵਲ ਹਸਪਤਾਲ ਸਰਹਾਲੀ ਦਾਖਲ ਕਰਵਾਇਆ, ਜਿੱਥੇ ਜ਼ਿਆਦਾ ਸੱਟਾਂ ਹੋਣ ਕਰਕੇ ਡਾਕਟਰ ਨੇ ਉਸਨੂੰ ਸਿਵਲ ਹਸਪਤਾਲ ਤਰਨ ਤਾਰਨ ਦਾ ਰੈਫਰ ਕਰ ਦਿੱਤਾ। ਇਸ ਸੰਬੰਧੀ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਧਾਰ ’ਤੇ ਥਾਣਾ ਚੋਹਲਾ ਸਾਹਿਬ ਵਿਖੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਬੂਟੇ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਯਤਨਸ਼ੀਲ ਹੋਣਾ ਸਮੇਂ ਦੀ ਲੋੜ- ਪ੍ਰਿਤਪਾਲ ਸਿੰਘ ਝਬਾਲ ਅਗਲੀ ਖ਼ਬਰ ਸੱਟਾਂ ਮਾਰਨ ਅਤੇ ਗਾਲੀ-ਗਲੋਚ ਕਰਨ ’ਤੇ 3 ਖ਼ਿਲਾਫ਼ ਮਾਮਲਾ ਦਰਜ
Ad Position 24