24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਮੀਆਂਵਿੰਡ ਵਿਖੇ ਅਣਪਛਾਤੇ ਵਿਅਕਤੀਆਂ ਨੇ ਦੋ ਸਵਰਾਜ ਮਾਜ਼ਦਾ ਗੱਡੀਆਂ ਨੂੰ ਲਗਾਈ ਅੱਗ

ਮੀਆਂਵਿੰਡ, 23 ਅਗਸਤ (ਗੁਰਪ੍ਰਤਾਪ ਸਿੰਘ ਸੰਧੂ)- ਬੀਤੀ ਰਾਤ ਪਿੰਡ ਮੀਆਂਵਿੰਡ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਗਲੀ ’ਚ ਖੜੇ ਦੋ ਸਵਰਾਜ ਮਾਜ਼ਦਾ ਗੱਡੀਆਂ ਨੂੰ ਅੱਗ ਲਗਾ ਦਿੱਤੀ। ਇਸ ਦੀ ਜਾਣਕਾਰੀ ਦਿੰਦਿਆਂ ਗੁਰਬੀਰ ਸਿੰਘ, ਬਲਬੀਰ ਸਿੰਘ ਪੁੱਤਰ ਦਿਲਬਾਗ ਸਿੰਘ, ਜੋ ਕਬਾੜ ਦਾ ਕੰਮ ਕਰਦੇ ਹਨ, ਵਲੋਂ ਦੱਸਿਆ ਕਿ ਉਨ੍ਹਾਂ ਦੀ ਇਕ ਗੱਡੀ ’ਚ ਗੱਤਾ ਤੇ ਦੂਸਰੀ ਗੱਡੀ ਵਿਚ ਪਲਾਸਟਿਕ ਦਾ ਸਾਮਾਨ ਲੱਦਿਆ ਹੋਇਆ ਸੀ।

Ad Position 21
No active advertisement
ਅਜੀਤ ਡੈਸਕ 24-08-2026
ਮੀਆਂਵਿੰਡ, 23 ਅਗਸਤ (ਗੁਰਪ੍ਰਤਾਪ ਸਿੰਘ ਸੰਧੂ)- ਬੀਤੀ ਰਾਤ ਪਿੰਡ ਮੀਆਂਵਿੰਡ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਗਲੀ ’ਚ ਖੜੇ ਦੋ ਸਵਰਾਜ ਮਾਜ਼ਦਾ ਗੱਡੀਆਂ ਨੂੰ ਅੱਗ ਲਗਾ ਦਿੱਤੀ। ਇਸ ਦੀ ਜਾਣਕਾਰੀ ਦਿੰਦਿਆਂ ਗੁਰਬੀਰ ਸਿੰਘ, ਬਲਬੀਰ ਸਿੰਘ ਪੁੱਤਰ ਦਿਲਬਾਗ ਸਿੰਘ, ਜੋ ਕਬਾੜ ਦਾ ਕੰਮ ਕਰਦੇ ਹਨ, ਵਲੋਂ ਦੱਸਿਆ ਕਿ ਉਨ੍ਹਾਂ ਦੀ ਇਕ ਗੱਡੀ ’ਚ ਗੱਤਾ ਤੇ ਦੂਸਰੀ ਗੱਡੀ ਵਿਚ ਪਲਾਸਟਿਕ ਦਾ ਸਾਮਾਨ ਲੱਦਿਆ ਹੋਇਆ ਸੀ। ਜੋ ਸਵੇਰੇ ਅਸੀਂ ਅੰਮ੍ਰਿਤਸਰ ਵੇਚਣ ਜਾਣਾ ਸੀ। ਹਨੇਰਾ ਹੋਣ ਕਰਕੇ ਉਨ੍ਹਾਂ ਆਪਣੀਆਂ ਦੋਵਾਂ ਗੱਡੀਆਂ ਨੂੰ ਆਪਣੇ ਘਰ ਨਜਦੀਕ ਗਲੀ ਵਿਚ ਖੜ੍ਹਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਰਾਤ ਇਕ ਵਜੇ ਦੇ ਕਰੀਬ ਜਦੋਂ ਅਸੀਂ ਕੋਠੇ ਉਪਰ ਚੜ੍ਹ ਕੇ ਵੇਖਿਆ ਤਾਂ ਦੋਵਾਂ ਗੱਡੀਆਂ ਨੂੰ ਅੱਗ ਲੱਗੀ ਹੋਈ ਸੀ, ਜਿਸ ਨੂੰ ਵੇਖਦੇ ਹੋਏ ਅਸੀਂ ਰੌਲਾ ਪਾਇਆ ਤੇ ਸਾਡੇ ਆਂਢ-ਗੁਆਂਢ ਨੇ ਮੌਕੇ ’ਤੇ ਆ ਕੇ ਸਾਡੇ ਨਾਲ ਅੱਗ ਨੂੰ ਬੁਝਾਇਆ। ਉਨ੍ਹਾਂ ਦੱਸਿਆ ਕਿ ਅਸੀਂ ਬੜੀ ਮਿਹਨਤ ਨਾਲ ਆਪਣਾ ਕੰਮ ਚਲਾਇਆ ਹੋਇਆ ਸੀ, ਪਰ ਅੱਗ ਲੱਗਣ ਨਾਲ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਸੰਬੰਧੀ ਥਾਣਾ ਵੈਰੋਵਾਲ ਵਿਖੇ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਅੱਗ ਲੱਗਣ ਸਬੰਧੀ ਰਿਪੋਰਟ ਆਈ ਹੈ ਤੇ ਪੁਲਿਸ ਪਾਰਟੀ ਵਲੋਂ ਮੌਕਾ ਵੇਖ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ
Ad Position 22
No active advertisement
ਪਿਛਲੀ ਖ਼ਬਰ ਹੈਰੋਇਨ, ਡਰੱਗ ਮਨੀ, ਮੋਟਰਸਾਈਕਲ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ 22 ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਕਲਾਲੀ ਬੂਟੀ ਦਾ ਜਮਾਵੜਾ ਹਰੀਕੇ ਝੀਲ ਦੀ ਸੁੰਦਰਤਾ ਦਾ ਮਾਰ ਰਿਹਾ ਨਾਸ
Ad Position 24