09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਦਾਤਰ ਨਾਲ ਹਮਲਾ ਕਰਕੇ ਚਾਚੇ-ਭਤੀਜੇ ਨੂੰ ਕੀਤਾ ਜ਼ਖ਼ਮੀ

ਤਰਨ ਤਾਰਨ, 8 ਅਗਸਤ (ਪਰਮਜੀਤ ਜੋਸ਼ੀ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਦਾਤਰ ਨਾਲ ਹਮਲਾ ਕਰਕੇ ਚਾਚੇ-ਭਤੀਜੇ ਨੂੰ ਜ਼ਖਮੀ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਤੋਂ ਇਲਾਵਾ 6 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਰਾਏ ਅਮਾਨਤ ਖਾਂ ਵਿਖੇ ਹਰਵਿੰਦਰ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਢੰਡ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਭਤੀਜਾ ਤੇ ਉਸਦਾ ਦੋਸਤ ਆਪਣੀ ਗੱਡੀ ਵਰਨਾ ਪੀ.

Ad Position 21
No active advertisement
ਅਜੀਤ ਡੈਸਕ 09-08-2026
ਤਰਨ ਤਾਰਨ, 8 ਅਗਸਤ (ਪਰਮਜੀਤ ਜੋਸ਼ੀ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਦਾਤਰ ਨਾਲ ਹਮਲਾ ਕਰਕੇ ਚਾਚੇ-ਭਤੀਜੇ ਨੂੰ ਜ਼ਖਮੀ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਤੋਂ ਇਲਾਵਾ 6 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਰਾਏ ਅਮਾਨਤ ਖਾਂ ਵਿਖੇ ਹਰਵਿੰਦਰ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਢੰਡ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਭਤੀਜਾ ਤੇ ਉਸਦਾ ਦੋਸਤ ਆਪਣੀ ਗੱਡੀ ਵਰਨਾ ਪੀ.ਬੀ.02 ਈ.ਐੱਫ 7724 ’ਤੇ ਸਵਾਰ ਹੋ ਕਿ ਪਿੰਡ ਢੰਡ ਆ ਰਹੇ ਤਾਂ ਸੁਖਦੇਵ ਸਿੰਘ ਉਰਫ ਲਾਲਾ ਪੁੱਤਰ ਨਰਿੰਦਰ ਸਿੰਘ ਵਾਸੀ ਕਵਾੜੀਆ, ਸੋਨੂੰ ਪੁੱਤਰ ਨਰਿੰਦਰ ਸਿੰਘ, ਵਿਜੇਪਾਲ ਪੁੱਤਰ ਦਿਲਬਾਗ ਸਿੰਘ, ਗਗਨ ਸਿੰਘ ਵਾਸੀਅਨ ਜਗਤਪੁਰ ਤੋਂ ਇਲਾਵਾ 6 ਅਣਪਛਾਤੇ ਵਿਅਕਤੀਆਂ ਨੇ ਗੱਡੀ ਅੱਗੇ ਮੋਟਰਸਾਇਕਲ ਸੁੱਟ ਕੇ ਜਗਜੀਤਪਾਲ ਸਿੰਘ ਅਤੇ ਰਣਬੀਰ ਸਿੰਘ ਨੂੰ ਮਾਰ ਦੇਣ ਦੀ ਨੀਆਤ ਆਪਣੇ ਦਸਤੀ ਦਾਤਰਾਂ ਨਾਲ ਸਿਰ ਉਪਰ ਵਾਰ ਕੀਤਾ ਅਤੇ ਅਸੀਂ ਦੋਵੇਂ ਬੇਹੋਸ਼ ਹੇ ਕੇ ਜ਼ਮੀਨ ’ਤੇ ਡਿੱਗ ਪਏ ਅਤੇ ਉਕਤ ਵਿਅਕਤੀ ਗੱਡੀ ਦੀ ਭੰਨਤੋੜ ਕਰਤੇ ਹੋਏ ਹਥਿਆਰਾਂ ਸਮੇਤ ਫ਼ਰਾਰ ਹੋ ਗਏ। ਵਜ਼ਾ ਰੰਜਿਸ਼ ਇਹ ਹੈ ਕਿ ਸੁਖਦੇਵ ਸਿੰਘ ਉਰਫ ਲਾਲਾ ਅਤੇ ਉਸਦੇ ਭਤੀਜਾ ਜਗਜੀਤਪਾਲ ਸਿੰਘ ਦੇ ਪੈਸੇ ਦਾ ਲੈਣ ਦੇਣ ਹੈ। ਜਾਂਚ ਅਧਿਕਾਰੀ ਐੱਸ.ਆਈ. ਮਨਪ੍ਰੀਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸੈਕਟਰ ਹੈੱਡਕੁਆਰਟਰ ਬੀ.ਐਸ.ਐਫ ਅੰਮ੍ਰਿਤਸਰ ਵਿਖੇ ਡਬਲਯੂ.ਏ.ਆਰ.ਬੀ. ਦੀ ਮੀਟਿੰਗ- ਪੀ. ਐਸ. ਸੰਧੂ ਅਗਲੀ ਖ਼ਬਰ ਸੀਵਰੇਜ ਦੇ ਪਾਣੀ ’ਚ ਡੁੱਬਿਆ ਪੱਟੀ ਸ਼ਹਿਰ ਦਾ ‘ਵਿਕਾਸ’
Ad Position 24