13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਦੁਸਹਿਰੇ ਦੀ ਜਗ੍ਹਾਂ ਬਦਲਣ ਲਈ ਪ੍ਰੈੱਸ ਕਲੱਬ ਨੇ ਐਸ.ਡੀ.ਐਮ. ਨੂੰ ਸੌਂਪਿਆ ਮੰਗ ਪੱਤਰ

ਗੁਰੂ ਹਰ ਸਹਾਏ (ਫ਼ਿਰੋਜ਼ਪੁਰ), 13 ਅਕਤੂਬਰ (ਕਪਿਲ ਕੰਧਾਰੀ)- ਦੁਸਹਿਰਾ ਕਮੇਟੀ ਵਲੋਂ 20 ਅਕਤੂਬਰ ਨੂੰ ਫ਼ਰੀਦਕੋਟ ਰੋਡ ’ਤੇ ਖਾਲੀ...

Ad Position 21
No active advertisement
ਅਜੀਤ ਡੈਸਕ 13-10-2026

ਗੁਰੂ ਹਰ ਸਹਾਏ (ਫ਼ਿਰੋਜ਼ਪੁਰ), 13 ਅਕਤੂਬਰ (ਕਪਿਲ ਕੰਧਾਰੀ)- ਦੁਸਹਿਰਾ ਕਮੇਟੀ ਵਲੋਂ 20 ਅਕਤੂਬਰ ਨੂੰ ਫ਼ਰੀਦਕੋਟ ਰੋਡ ’ਤੇ ਖਾਲੀ ਪਈ ਜਗ੍ਹਾ ਵਿਚ ਦੁਸਹਿਰਾ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਥਾਨ ਦੇ ਨੇੜੇ ਪੈਟਰੋਲ ਪੰਪ ਹੋਣ ਅਤੇ ਆਵਾਜਾਈ ਦੇ ਮੱਦੇਨਜ਼ਰ ਸੁਰੱਖਿਆ ਸਬੰਧੀ ਸਵਾਲ ਉੱਠਣ ਲੱਗੇ ਹਨ। ਇਸ ਸਬੰਧੀ ਦੀ ਗੁਰੂ ਹਰ ਸਹਾਏ ਪ੍ਰੈੱਸ ਕਲੱਬ ਦੇ ਚੇਅਰਮੈਨ ਸੁਨੀਲ ਵਿੱਕੀ ਦੀ ਅਗਵਾਈ ਹੇਠ ਕਲੱਬ ਦੇ ਮੈਂਬਰਾਂ ਨੇ ਐਸ.ਡੀ.ਐਮ. ਦੇ ਨਾਮ ਸੁਪਰਡੈਂਟ ਕੇਵਲ ਕ੍ਰਿਸ਼ਨ ਨੂੰ ਮੰਗ ਪੱਤਰ ਸੌਂਪ ਕੇ ਮਨਜ਼ੂਰ ਕੀਤੀ ਜਗ੍ਹਾਂ ’ਤੇ ਮੁੜ ਵਿਚਾਰ ਕਰਨ ਅਤੇ ਲੋੜ ਪੈਣ ’ਤੇ ਕਿਸੇ ਹੋਰ ਸੁਰੱਖਿਅਤ ਸਥਾਨ ਦੀ ਚੋਣ ਕਰਨ ਦੀ ਮੰਗ ਕੀਤੀ।

ਕਲੱਬ ਦੇ ਨੁਮਾਇੰਦਿਆਂ ਪ੍ਰਧਾਨ ਕਪਿਲ ਕੰਧਾਰੀ, ਵਾਈਸ ਪ੍ਰਧਾਨ ਮਨਜੀਤ ਸਿਉਨਾ, ਸਕੱਤਰ ਗਗਨ ਮੱਕੜ, ਮਨੀਸ਼ ਪਿੰਡੀ, ਸਰਪ੍ਰਸਤ ਫਕੀਰ ਚੰਦ ਸਿਕਰੀ, ਮੁਕੇਸ਼ ਗੁਪਤਾ ਨੇ ਕਿਹਾ ਕਿ ਸਮਾਗਮ ਵਾਲੀ ਜਗ੍ਹਾਂ ਤੋਂ ਲਗਭਗ 100 ਮੀਟਰ ਦੀ ਦੂਰੀ ’ਤੇ ਪੈਟਰੋਲ ਪੰਪ ਹੈ। ਇਸ ਤੋਂ ਇਲਾਵਾ ਫ਼ਰੀਦਕੋਟ ਰੋਡ ’ਤੇ ਬੱਸਾਂ ਅਤੇ ਹੋਰ ਵਾਹਨਾਂ ਦੀ ਆਵਾਜਾਈ ਲਗਾਤਾਰ ਰਹਿੰਦੀ ਹੈ ਅਤੇ ਨੇੜੇ ਰਿਹਾਇਸ਼ੀ ਇਲਾਕਾ ਵੀ ਹੈ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਆਤਿਸ਼ਬਾਜ਼ੀ ਅਤੇ ਰਾਵਣ ਦਹਿਨ ਦੌਰਾਨ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ।

ਉਨ੍ਹਾਂ ਪ੍ਰਸ਼ਾਸਨ ਤੋਂ ਸੁਰੱਖਿਆ, ਆਵਾਜਾਈ ਅਤੇ ਐਮਰਜੈਂਸੀ ਪ੍ਰਬੰਧਾਂ ਦਾ ਮੁੜ ਜਾਇਜ਼ਾ ਲੈਣ ਦੀ ਮੰਗ ਕੀਤੀ। ਇਸ ਮੌਕੇ ਸੁਪਰਡੈਂਟ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਪੈਟਰੋਲ ਪੰਪ ਦੇ ਮਾਲਕ ਵਲੋਂ ਵੀ ਇਸ ਜਗ੍ਹਾ ’ਤੇ ਦੁਸਹਿਰਾ ਨਾ ਮਨਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ ਹੈ। ਉਨ੍ਹਾਂ ਪ੍ਰੈੱਸ ਕਲੱਬ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਹ ਐਸ.ਡੀ.ਐਮ. ਨਾਲ ਗੱਲਬਾਤ ਕਰਕੇ ਇਸ ਮਾਮਲੇ ਦਾ ਹੱਲ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਮਾਨਸਾ ਨੂੰ ਜਾਂਦੇ ਮੁੱਖ ਮਾਰਗਾਂ ’ਤੇ ਪੁਲਿਸ ਨੇ ਕੀਤੀ ਸਖ਼ਤ ਨਾਕਾਬੰਦੀ ਅਗਲੀ ਖ਼ਬਰ ਪਰਮਿੰਦਰ ਸਿੰਘ ਝੋਟਾ ਕਤਲ ਮਾਮਲਾ: ਮਹਿਲ ਕਲਾਂ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ
Ad Position 24