12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਪੱਟੀ ਵਿਖੇ ਏਡਜ਼ ਜਾਗਰੂਕਤਾ ਰੈਲੀ ਕੱਢੀ

ਪੱਟੀ, 12 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ ਅਵਤਾਰ ਸਿੰਘ ਖਹਿਰਾ)- ਇੰਟੈਂਸੀਫਾਈਡ ਐੱਚ. ਆਈ.

Ad Position 21
No active advertisement
ਅਜੀਤ ਡੈਸਕ 13-10-2026
ਪੱਟੀ, 12 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ ਅਵਤਾਰ ਸਿੰਘ ਖਹਿਰਾ)- ਇੰਟੈਂਸੀਫਾਈਡ ਐੱਚ. ਆਈ. ਵੀ. ਜਾਗਰੂਕਤਾ ਮੁਹਿੰਮ ਤਹਿਤ ਸਿਵਲ ਸਰਜਨ ਤਰਨ ਤਾਰਨ ਦੀ ਅਗਵਾਈ ਹੇਠ ਪੱਟੀ ਵਿਖੇ ਐੱਚ. ਆਈ. ਵੀ., ਏਡਜ਼ ਸੰਬੰਧੀ ਜਾਗਰੂਕਤਾ ਰੈਲੀ ਅਤੇ ਫਲੈਸ਼ ਮੌਬ ਗਤੀਵਿਧੀ ਕਰਵਾਈ ਗਈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਪੱਟੀ ਜ਼ਿਲ੍ਹਾ ਟੀ.ਬੀ. ਅਫ਼ਸਰ ਜ਼ਿਲ੍ਹਾ ਏਡਜ਼ ਕੰਟਰੋਲ ਅਫ਼ਸਰ ਤਰਨ ਤਾਰਨ ਅਤੇ ਡੀ. ਏ. ਪੀ. ਸੀ. ਯੂ. ਸਮੇਤ ਆਈ. ਸੀ. ਟੀ. ਸੀ., ਟੀ.ਆਈ. ਤੇ ਓ. ਐੱਸ. ਟੀ. ਟੀਮਾਂ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਜਾਗਰੂਕਤਾ ਮੁਹਿੰਮ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਐੱਚ.ਆਈ.ਵੀ., ਏਡਜ਼ ਦੀ ਰੋਕਥਾਮ ਸਮੇਂ ਸਿਰ ਜਾਂਚ ਅਤੇ ਇਲਾਜ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਇਸ ਦੇ ਨਾਲ ਹੀ ਬਿਮਾਰੀ ਨਾਲ ਪੀੜਤ ਲੋਕਾਂ ਪ੍ਰਤੀ ਸਮਾਜ ਵਿਚ ਫੈਲੇ ਕਲੰਕ ਅਤੇ ਵਿਤਕਰੇ ਨੂੰ ਦੂਰ ਕਰਨ ਦਾ ਸੁਨੇਹਾ ਵੀ ਦਿੱਤਾ ਗਿਆ। ਕਾਲਜ ਤੋਂ ਸ਼ੁਰੂ ਹੋਈ ਜਾਗਰੂਕਤਾ ਰੈਲੀ ਬਾਜ਼ਾਰ ਵੱਲ ਗਈ। ਇਸ ਦੌਰਾਨ ਲੋਕਾਂ ਨੂੰ ਜਿਣਸੀ ਤੌਰ ’ਤੇ ਫੈਲਣ ਵਾਲੀਆਂ ਲਾਗਾਂ (ਐੱਸ. ਟੀ. ਆਈ.) ਅਤੇ ਹੈਪੇਟਾਈਟਸ ਬੀ ਤੇ ਸੀ ਬਾਰੇ ਵੀ ਜਾਣਕਾਰੀ ਦਿੱਤੀ ਗਈ। ਫਲੈਸ਼ ਮੌਬ ਗਤੀਵਿਧੀ ਰਾਹੀਂ ਜਾਗਰੂਕਤਾ ਦਾ ਸੁਨੇਹਾ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਇਆ ਗਿਆ। ਮੁਹਿੰਮ ਦੌਰਾਨ ਸਮੇਂ ਸਿਰ ਜਾਂਚ ਕਰਵਾਉਣ, ਲੋੜ ਪੈਣ ’ਤੇ ਢੁੱਕਵਾਂ ਇਲਾਜ ਲੈਣ ਅਤੇ ਸਿਹਤ ਸੇਵਾਵਾਂ ਦਾ ਲਾਭ ਉਠਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਗਿਆ। ਲੋਕਾਂ ਨੂੰ ਐੱਚ.ਆਈ.ਵੀ./ਏਡਜ਼ ਸਬੰਧੀ ਗ਼ਲਤ ਧਾਰਨਾਵਾਂ ਦੂਰ ਕਰਨ ਅਤੇ ਇਸ ਬਿਮਾਰੀ ਨਾਲ ਰਹਿ ਰਹੇ ਵਿਅਕਤੀਆਂ ਨਾਲ ਬਿਨਾਂ ਕਿਸੇ ਭੇਦਭਾਵ ਦੇ ਸਤਿਕਾਰਪੂਰਨ ਵਿਹਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਤੋਂ ਇਲਾਵਾ ਆਈ. ਸੀ. ਟੀ. ਸੀ., ਟੀ. ਆਈ. ਅਤੇ ਓ. ਐੱਸ. ਟੀ. ਟੀਮਾਂ ਦੇ ਮੈਂਬਰਾਂ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਵਿਚ ਯੋਗਦਾਨ ਪਾਇਆ। ਇਸ ਪਹਿਲਕਦਮੀ ਦਾ ਉਦੇਸ਼ ਜਨਤਕ ਜਾਗਰੂਕਤਾ ਨੂੰ ਮਜ਼ਬੂਤ ਕਰਨਾ, ਸਮੇਂ ਸਿਰ ਜਾਂਚ ਤੇ ਇਲਾਜ ਨੂੰ ਉਤਸ਼ਾਹਿਤ ਕਰਨਾ ਅਤੇ ਸਮਾਜ ਵਿਚ ਕਲੰਕ-ਮੁਕਤ ਤੇ ਸਹਿਯੋਗੀ ਮਾਹੌਲ ਸਿਰਜਣਾ ਸੀ।
Ad Position 22
No active advertisement
ਪਿਛਲੀ ਖ਼ਬਰ ਗੈਂਟਾ ਕਮਿਸ਼ਨ ਰਿਪੋਰਟ ਤੁਰੰਤ ਜਨਤਕ ਕੀਤੀ ਜਾਵੇ-ਬਲਦੇਵ ਭਾਰਤੀ ਅਗਲੀ ਖ਼ਬਰ ਸੰਚੇ ਸਮਾਜ ਸੇਵਕ ਸੰਸਥਾ ਅਤੇ ਵਿਸ਼ਵ ਸੂਫੀ ਸੰਤ ਸਮਾਜ ਵਲੋਂ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
Ad Position 24