13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਮਾਨਸਾ ਨੂੰ ਜਾਂਦੇ ਮੁੱਖ ਮਾਰਗਾਂ ’ਤੇ ਪੁਲਿਸ ਨੇ ਕੀਤੀ ਸਖ਼ਤ ਨਾਕਾਬੰਦੀ

ਰੂੜੇਕੇ ਕਲਾਂ (ਬਰਨਾਲਾ), 13 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)- ਸੋਸ਼ਲ ਵਰਕਰ ਅਤੇ ਨਸ਼ਿਆਂ ਖਿਲਾਫ਼ ਪਿਛਲੇਂ ਸਮੇਂ ਤੋਂ ਲੜ ਰਹੇ...

Ad Position 21
No active advertisement
ਅਜੀਤ ਡੈਸਕ 13-10-2026

ਰੂੜੇਕੇ ਕਲਾਂ (ਬਰਨਾਲਾ), 13 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)- ਸੋਸ਼ਲ ਵਰਕਰ ਅਤੇ ਨਸ਼ਿਆਂ ਖਿਲਾਫ਼ ਪਿਛਲੇਂ ਸਮੇਂ ਤੋਂ ਲੜ ਰਹੇ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੀ ਖ਼ਬਰ ਸੁਣ ਕੇ ਵੱਡੀ ਗਿਣਤੀ ਵਿਚ ਪੰਜਾਬ ਭਰ ਵਿਚੋਂ ਲੋਕ ਮਾਨਸਾ ਵਿਖੇ ਚੱਲ ਰਹੇ ਰੋਸ਼ ਪ੍ਰਦਰਸ਼ਨ ਵਿਚ ਪਹੁੰਚ ਰਹੇ ਹਨ। ਪੁਲਿਸ ਪ੍ਰਸ਼ਾਸਨ ਨੇ ਜ਼ਿਲ੍ਹਾ ਮਾਨਸਾ ਨੂੰ ਜਾਂਦੇ ਮੁੱਖ ਮਾਰਗਾਂ ’ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕਰਕੇ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ।

ਬਰਨਾਲਾ ਮਾਨਸਾ ਮੁੱਖ ਮਾਰਗ ਰੂੜੇਕੇ ਕਲਾਂ ਵਿਖੇ ਮੁੱਖ ਅਫ਼ਸਰ ਇੰਸਪੈਕਟਰ ਗੁਰਮੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਵਲੋਂ ਵਿਸ਼ੇਸ਼ ਨਾਕਾਬੰਦੀ ਕਰਕੇ ਵਹੀਕਲਾਂ ਦੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹਾ ਮਾਨਸਾ ਨੂੰ ਜਾਣ ਵਾਲੀਆਂ ਗੱਡੀਆਂ ਮੋਟਰਸਾਇਕਲਾਂ ਦੇ ਪੂਰੇ ਵੇਰਵੇ ਸਮੇਤ ਪੁਲਿਸ ਵਲੋਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ।

ਗੱਲਬਾਤ ਕਰਦਿਆਂ ਇੰਸਪੈਕਟਰ ਗੁਰਮੰਦਰ ਸਿੰਘ ਰੂੜੇਕੇ ਕਲਾਂ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਅਨੁਸਾਰ ਨਾਕਾਬੰਦੀ ਕਰਕੇ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ। 

Ad Position 22
No active advertisement
ਪਿਛਲੀ ਖ਼ਬਰ ਮੰਤਰੀ ਈ.ਟੀ.ਓ. ਨੇ ਲਾਲ ਲਕੀਰ ਅੰਦਰ ਆਉਂਦੇ 70 ਮਕਾਨਾਂ 'ਚ ਰਹਿੰਦੇ ਪਰਿਵਾਰਾਂ ਨੂੰ ਮਾਲਕੀ ਦੇ ਸਰਟੀਫ਼ਿਕੇਟ ਵੰਡੇ ਅਗਲੀ ਖ਼ਬਰ ਦੁਸਹਿਰੇ ਦੀ ਜਗ੍ਹਾਂ ਬਦਲਣ ਲਈ ਪ੍ਰੈੱਸ ਕਲੱਬ ਨੇ ਐਸ.ਡੀ.ਐਮ. ਨੂੰ ਸੌਂਪਿਆ ਮੰਗ ਪੱਤਰ
Ad Position 24