05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਗੁਰੂ ਅਮਰਦਾਸ ਆਦਰਸ਼ ਇਸਟੀਚਿਊਟ ਦੀਆਂ ਵਿਦਿਆਰਥਣਾਂ ਜ਼ੋਨ ਪੱਧਰੀ ਬੈਡਮਿੰਟਨ ਮੁਕਾਬਲਿਆਂ ’ਚ ਅੱਵਲ

ਗੋਇੰਦਵਾਲ ਸਾਹਿਬ, 5 ਅਗਸਤ (ਸਕੱਤਰ ਸਿੰਘ ਅਟਵਾਲ)- ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਦੀਆਂ ਹੋਣਹਾਰ ਖਿਡਾਰਨਾਂ ਨੇ ਸੈਸ਼ਨ 2026-27 ਅਧੀਨ ਕਰਵਾਈਆਂ ਗਈਆਂ 70ਵੀਆਂ ਜ਼ੋਨਲ ਪੱਧਰੀ ਖੇਡਾਂ ਦੇ ਬੈਡਮਿੰਟਨ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਂਅ ਰੌਸ਼ਨ ਕੀਤਾ। ਸਕੂਲ ਦੀਆਂ ਅੰਡਰ-14 ਅਤੇ ਅੰਡਰ-17 (ਲੜਕੀਆਂ) ਦੀਆਂ ਟੀਮਾਂ ਨੇ ਬੇਮਿਸਾਲ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਅੰਡਰ-19 (ਲੜਕੀਆਂ) ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦੀ ਝੋਲੀ ਵਿਚ ਇਕ ਹੋਰ ਮਾਣਮੱਤੀ ਪ੍ਰਾਪਤੀ ਪਾਈ।

Ad Position 21
No active advertisement
ਅਜੀਤ ਡੈਸਕ 06-08-2026
ਗੋਇੰਦਵਾਲ ਸਾਹਿਬ, 5 ਅਗਸਤ (ਸਕੱਤਰ ਸਿੰਘ ਅਟਵਾਲ)- ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਦੀਆਂ ਹੋਣਹਾਰ ਖਿਡਾਰਨਾਂ ਨੇ ਸੈਸ਼ਨ 2026-27 ਅਧੀਨ ਕਰਵਾਈਆਂ ਗਈਆਂ 70ਵੀਆਂ ਜ਼ੋਨਲ ਪੱਧਰੀ ਖੇਡਾਂ ਦੇ ਬੈਡਮਿੰਟਨ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਂਅ ਰੌਸ਼ਨ ਕੀਤਾ। ਸਕੂਲ ਦੀਆਂ ਅੰਡਰ-14 ਅਤੇ ਅੰਡਰ-17 (ਲੜਕੀਆਂ) ਦੀਆਂ ਟੀਮਾਂ ਨੇ ਬੇਮਿਸਾਲ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਅੰਡਰ-19 (ਲੜਕੀਆਂ) ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦੀ ਝੋਲੀ ਵਿਚ ਇਕ ਹੋਰ ਮਾਣਮੱਤੀ ਪ੍ਰਾਪਤੀ ਪਾਈ। ਇਹ ਖੇਡ ਮੁਕਾਬਲੇ ਜ਼ੋਨਲ ਕਨਵੀਨਰ ਕੁਲਦੀਪ ਸਿੰਘ ਵਿਰਕ ਦੀ ਯੋਗ ਅਗਵਾਈ ਹੇਠ ਸੁਚੱਜੇ ਢੰਗ ਨਾਲ ਕਰਵਾਏ ਗਏ। ਮੁਕਾਬਲਿਆਂ ਦੌਰਾਨ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਦੀਆਂ ਖਿਡਾਰਣਾਂ ਨੇ ਪੂਰੇ ਜੋਸ਼, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਮੈਦਾਨ ’ਚ ਉਤਰਦਿਆਂ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ। ਵਿਦਿਆਰਥਣਾਂ ਦੀ ਤਿਆਰੀ ’ਚ ਕੋਚ ਸੁਖਵਿੰਦਰ ਸਿੰਘ, ਰੇਸ਼ਮ ਸਿੰਘ, ਮੈਡਮ ਅਨਦੀਪ ਕੌਰ ਨੇ ਅਹਿਮ ਭੂਮਿਕਾ ਨਿਭਾਈ। ਇਨ੍ਹਾਂ ਕੋਚਾਂ ਦੀ ਯੋਗ ਅਗਵਾਈ, ਅਣਥੱਕ ਮਿਹਨਤ ਅਤੇ ਪ੍ਰਭਾਵਸ਼ਾਲੀ ਸਿਖਲਾਈ ਸਦਕਾ ਖਿਡਾਰਣਾਂ ਨੇ ਮੁਕਾਬਲਿਆਂ ਵਿਚ ਉੱਚ ਪੱਧਰੀ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ ਅਤੇ ਸਕੂਲ ਦਾ ਮਾਣ ਵਧਾਇਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨੀਸ਼ਾ ਸੂਦ ਨੇ ਜੇਤੂ ਖਿਡਾਰਣਾਂ ਅਤੇ ਕੋਚਾਂ ਨੂੰ ਦਿਲੋਂ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ 2500 ਆਯੁਸ਼ਮਾਨ ਆਰੋਗਿਆ ਕੇਂਦਰਾਂ ਦੀਆਂ ਡਿਸਪੈਂਸਰੀਆਂ ਬੰਦ, ਕਮਿਊਨਿਟੀ ਹੈਲਥ ਅਫ਼ਸਰਾਂ ਦੀ ਮੁਕੰਮਲ ਹੜਤਾਲ ਸ਼ੁਰੂ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਕਾਲਜ ਆਫ ਐਜੂਕੇਸ਼ਨ ਕੈਰੋਂ ਪੱਟੀ ਡੀ.ਐਲ.ਐਡ. ਸੈਸ਼ਨ (2023–25) ਦਾ ਨਤੀਜਾ ਸ਼ਾਨਦਾਰ
Ad Position 24
No active advertisement