ਸਕੂਲੀ ਖੇਡਾਂ ’ਚ ਅਕਾਲ ਅਕੈਡਮੀ ਢੋਟੀਆਂ ਫੁੱਟਬਾਲ ਮੁਕਾਬਲਿਆਂ ’ਚ ਅੱਵਲ
ਨੌਸ਼ਹਿਰਾ ਪੰਨੂੰਆਂ, 5 ਅਗਸਤ (ਦੀਪਕ ਮੈਣੀ)-ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਸੰਚਾਲਿਤ ਅਕਾਲ ਅਕੈਡਮੀ ਢੋਟੀਆਂ ਦੇ ਵਿਦਿਆਰਥੀਆਂ ਨੇ 70ਵੀਆਂ ਜ਼ੋਨਲ ਪੰਜਾਬ ਸਕੂਲੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫੁੱਟਬਾਲ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਅਕੈਡਮੀ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਪੂਰੇ ਟੂਰਨਾਮੈਂਟ ਦੌਰਾਨ ਅਨੁਸ਼ਾਸਨ, ਟੀਮ ਭਾਵਨਾ ਅਤੇ ਸ਼ਾਨਦਾਰ ਖੇਡ ਕੌਸ਼ਲ ਦਾ ਪ੍ਰਦਰਸ਼ਨ ਕਰਦਿਆਂ ਇਹ ਮਾਣਮੱਤੀ ਪ੍ਰਾਪਤੀ ਆਪਣੇ ਨਾਂਅ ਕੀਤੀ।
ਫ
ਫੁੱਟਬਾਲ ਮੁਕਾਬਲਿਆਂ ਵਿਚੋਂ ਮੱਲਾਂ ਮਾਰਨ ਵਾਲੇ ਅਕਾਲ ਅਕੈਡਮੀ ਢੋਟੀਆਂ ਦੇ ਵਿਦਿਆਰਥੀ ਸਕੂਲ ਅਧਿਆਪਕਾਂ ਨਾਲ। ਤਸਵੀਰ: ਮੈਣੀ
06-08-2026
ਨੌਸ਼ਹਿਰਾ ਪੰਨੂੰਆਂ, 5 ਅਗਸਤ (ਦੀਪਕ ਮੈਣੀ)-ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਸੰਚਾਲਿਤ ਅਕਾਲ ਅਕੈਡਮੀ ਢੋਟੀਆਂ ਦੇ ਵਿਦਿਆਰਥੀਆਂ ਨੇ 70ਵੀਆਂ ਜ਼ੋਨਲ ਪੰਜਾਬ ਸਕੂਲੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫੁੱਟਬਾਲ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਅਕੈਡਮੀ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਪੂਰੇ ਟੂਰਨਾਮੈਂਟ ਦੌਰਾਨ ਅਨੁਸ਼ਾਸਨ, ਟੀਮ ਭਾਵਨਾ ਅਤੇ ਸ਼ਾਨਦਾਰ ਖੇਡ ਕੌਸ਼ਲ ਦਾ ਪ੍ਰਦਰਸ਼ਨ ਕਰਦਿਆਂ ਇਹ ਮਾਣਮੱਤੀ ਪ੍ਰਾਪਤੀ ਆਪਣੇ ਨਾਂਅ ਕੀਤੀ। ਇਸ ਮੌਕੇ ਅਕੈਡਮੀ ਦੀ ਪ੍ਰਿੰਸੀਪਲ ਰਮਨਦੀਪ ਕੌਰ ਨੇ ਜੇਤੂ ਖਿਡਾਰੀਆਂ, ਕੋਚਾਂ ਅਤੇ ਸਮੂਹ ਅਧਿਆਪਕਾਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਇਸ ਸ਼ਾਨਦਾਰ ਸਫ਼ਲਤਾ ਲਈ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਬੰਧਕਾਂ ਵਲੋਂ ਮਿਲ ਰਹੀ ਨਿਰੰਤਰ ਰਹਿਨੁਮਾਈ, ਪ੍ਰੇਰਨਾ ਅਤੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਪ੍ਰਗਟ ਕੀਤਾ। ਪ੍ਰਿੰਸੀਪਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਜਿੱਤ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ, ਸਮਰਪਣ ਅਤੇ ਮਜ਼ਬੂਤ ਟੀਮ ਭਾਵਨਾ ਦਾ ਨਤੀਜਾ ਹੈ।